(ਸਮਾਜ ਵੀਕਲੀ)
ਅਮਿਤ ਦਾ ਨੰਬਰ ਆਉਂਦਿਆਂ ਹੀ ਉਹ ਇੰਟਰਵਿਊ ਵਾਲੇ ਕਮਰੇ ਵਿੱਚ ਚਲਾ ਗਿਆ। ਚੋਣ ਕਮੇਟੀ ਦੇ ਚੇਅਰਮੈਨ ਨੇ ਵਾਰੀ- ਵਾਰੀ ਕਈ ਸਵਾਲ ਅਮਿਤ ਤੋ ਪੁੱਛੇ।
” ਬਈ ਤੂੰ ਤਾਂ ਸਾਰੇ ਸਵਾਲਾਂ ਦੇ ਜਵਾਬ ਸਹੀ ਦਿੱਤੇ ਹਨ। ਬੱਸ ਇੱਕ ਹੀ ਸਵਾਲ ਹੈ ਜੇ ਤੂੰ ਉਸ ਦਾ ਵੀ ਠੀਕ ਜਵਾਬ ਦੇ ਦਿੱਤਾ ਤਾਂ ਤੇਰੀ ਨੌਕਰੀ ਪੱਕੀ।” ਚੇਅਰਮੈਨ ਨੇ ਖੁਸ਼ੀ ਨਾਲ ਕਿਹਾ।
ਅਮਿਤ ਨੇ ਮੁਸਕਰਾਉਂਦਿਆਂ ਪੁੱਛਿਆ , ” ਜੀ ਉਹ ਕਿਹੜਾ ਸਵਾਲ ਹੈ?” ਚੋਣ ਕਮੇਟੀ ਦੇ ਚੇਅਰਮੈਨ ਨੇ ਅੰਗੂਠੇ ਨੂੰ ਚਾਰ ਉਂਗਲਾਂ ਤੇ ਘੁਮਾਣਾ ਸ਼ੁਰੂ ਕਰ ਦਿੱਤਾ। ਅਮਿਤ ਨੇ ਹੈਰਾਨੀ ਨਾਲ ਕਿਹਾ,” ਜੀ ਮੈਂ ਸਮਝਿਆ ਨਹੀਂ।” ਉਹਨਾਂ ਨੇ ਫਿਰ ਤੋਂ ਆਪਣੇ ਹੱਥ ਦੀਆਂ ਚਾਰ ਉਂਗਲਾਂ ‘ਤੇ ਅੰਗੂਠੇ ਨੂੰ ਤੇਜ਼ੀ ਨਾਲ ਘੁਮਾਉਣਾ ਸ਼ੁਰੂ ਕਰ ਦਿੱਤਾ।
” ਪਲੀਜ਼, ਜੀ ਜ਼ਰਾ ਵਿਸਥਾਰ ਨਾਲ ਦੱਸੋ, ਮੈਂ ਅਜੇ ਵੀ ਨਹੀਂ ਸਮਝਿਆ।” ਚੇਅਰਮੈਨ ਨੇ ਛਿੱਬੇ ਪੈਂਦਿਆਂ ਕਿਹਾ, ” ਓਏ,ਜੇ ਇੰਨੀ ਗੱਲ ਨਹੀਂ ਸਮਝ ਸਕਦਾ ਤਾਂ ਨੌਕਰੀ ਸੁਆਹ ਦੀ ਕਰੇਂਗਾ।” ਤੇ ਉਨ੍ਹਾਂ ਨੇ ਅਗਲਾ ਨੰਬਰ ਬੋਲ ਦਿੱਤਾ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ. ਏ ,ਬੀ, ਐੱਡ । ਫ਼ਿਰੋਜ਼ਪੁਰ ਸ਼ਹਿਰ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly