ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੀ ਥਾਂ ‘ਤੇ ਮਾਝੇ ਵਿਚ ਤਰਨਤਾਰਨ ਜਾਂ ਗੁਰਦਾਸਪੁਰ ਖੋਲਣ ਦੀ ਮੰਗ ਕੀਤੀ ਹੈ ਕਿਉਂਕਿ ਸਭ ਤੋਂ ਵੱਧ ਖਿਡਾਰੀ ਮਾਝਾ ਪੈਦਾ ਕਰ ਰਿਹਾ ਹੈ।ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇਕ ਪੱਤਰ ਵਿਚ ਮੰਚ ਆਗੂ ਨੇ ਲਿਖਿਆ ਹੈ ਕਿ ਭਾਰਤ ਸਰਕਾਰ ਵਲੋਂ ਖੇਡਾਂ ਵਿਚ ਪਾਏ ਯੋਗਦਾਨ ਲਈ ਦਿੱਤੀ ਜਾਂਦੀ ਅਬਦੁਲ ਕਾਲਾਮ ਆਜ਼ਾਦ ਟਰਾਫ਼ੀ ਗੁਰੂ ਨਾਨਕ ਦੇਵ ਯੂਨੀਵਰਸਿਟੀ ੨੩ ਵਾਰ ਜਿੱਤ ਚੁਕੀ ਹੈ ਤੇ ਇਸ ਸਾਲ ਵੀ ਇਹ ਟਰਾਫ਼ੀ ਇਸ ਨੂੰ ਮਿਲਣ ਦੀ ਸੰਭਾਵਨਾਂ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਕਈ ਵਾਰ ਇਹ ਟਰਾਫ਼ੀ ਜਿੱਤ ਚੁੱਕੀ ਤੇ ਕਿਹਾ ਜਾਂਦਾ ਹੈ ਕਿ ਇਹ ਜਿੱਤ ਉੱਥੇ ਪੜ੍ਹਦੇ ਮਾਝੇ ਦੇ ਖਿਡਾਰੀਆਂ ਕਰਕੇ ਹੈ।ਇਹ ਵੀ ਮੰਗ ਕੀਤੀ ਗਈ ਹੈ ਕਿ ਇਸ ਯੂਨੀਵਰਸਿਟੀ ਵਿਚ ਪੜ੍ਹਦੇ ਵਿਦਿਆਰਥੀਆਂ ਦਾ ਪਹਿਲਾਂ ਹੀ ਰੇਲਵੇ, ਏਅਰ ਇੰਡੀਆ ਤੇ ਹੋਰ ਸੰਸਥਾਵਾਂ ਜਿਨ੍ਹਾਂ ਦੀਆਂ ਖੇਡ ਟੀਮਾਂ ਹਨ , ਨਾਲ ਪਹਿਲਾਂ ਹੀ ਸਮਝੌਤਾ ਹੋਵੇ ਕਿ ਉਹ ਪੜ੍ਹਾਈ ਤੋਂ ਬਾਦ ਉਹ ਇਨ੍ਹਾਂ ਨੂੰ ਨੌਕਰੀ ਦੇਣਗੇ। ਚੰਗਾ ਹੋਵੇ ਜੇ ਇਹ ਸੰਸਥਾਵਾਂ ਪੜ੍ਹਾਈ ਦਾ ਖ਼ਰਚਾ ਵੀ ਦੇਣ।ਮਾਝੇ ਵਿਚ ਪਹਿਲਾਂ ਹੀ ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ , ਇਸ ਨਵੀਂ ਜਗਾਹ ਤਰਨਤਾਰਨ ਜਾਂ ਗੁਰਦਾਸਪੁਰ ਵਿਚੋਂ ਇਕ ਚੁਣੀ ਜਾਵੇ।ਮਾਝੇ ਦੇ ਸਾਰੇ ਸਿਆਸਤਦਾਨਾਂ ਨੂੰ ਮੰਚ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਮਾਝੇ ਵਿਚ ਇਸ ਯੂਨੀਵਰਸਿਟੀ ਨੂੰ ਸਥਾਪਤ ਕਰਨ ਵਿਚ ਅੱਗੇ ਆਉਣ।