ਬੰਗਲੌਰ: ਕਰਨਾਟਕ ਭਾਜਪਾ ਦੇ ਮੁਖੀ ਬੀ ਐੱਸ ਯੇਦੀਯੁਰੱਪਾ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਦੀ ਅਗਵਾਈ ਹੇਠਲੀ ਜਨਤਾ ਦਲ (ਐੱਸ)-ਕਾਂਗਰਸ ਗੱਠਜੋੜ ਸਰਕਾਰ ਦਾ ਸੋਮਵਾਰ ਨੂੰ ਆਖਰੀ ਦਿਨ ਹੋਵੇਗਾ। ਉਨ੍ਹਾਂ ਇਥੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ,‘‘ਭਾਵੇਂ ਕਾਂਗਰਸ ਆਗੂ ਸਿੱਧਾਰਮਈਆ, ਸਪੀਕਰ ਅਤੇ ਕੁਮਾਰਸਵਾਮੀ ਨੇ ਆਖਿਆ ਹੈ ਕਿ ਸੋਮਵਾਰ ਨੂੰ ਉਹ ਬਹੁਮੱਤ ਹਾਸਲ ਕਰ ਲੈਣਗੇ ਪਰ ਮੈਨੂੰ 100 ਫ਼ੀਸਦੀ ਭਰੋਸਾ ਹੈ ਕਿ ਕੁਮਾਰਸਵਾਮੀ ਸਰਕਾਰ ਦਾ ਕੱਲ ਆਖਰੀ ਦਿਨ ਹੋਵੇਗਾ।’’ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕਾਂ ਨੂੰ ਜਾਰੀ ਵ੍ਹਿੱਪ ਦਾ ਕੋਈ ਲਾਭ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ 15 ਬਾਗ਼ੀ ਵਿਧਾਇਕਾਂ ਨੂੰ ਸਦਨ ’ਚ ਹਾਜ਼ਰ ਰਹਿਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ।
INDIA ਗੱਠਜੋੜ ਸਰਕਾਰ ਦਾ ਅੱਜ ਆਖਰੀ ਦਿਨ ਹੋਵੇਗਾ: ਯੇਦੀਯੁਰੱਪਾ