ਮਹਿਤਪੁਰ – (ਨੀਰਜ ਵਰਮਾ) ਰੈਡ ਕਰਾਸ ਭਵਨ ਜਲੰਧਰ ਵਿੱਚ ਛੋਟੇ ਵੱਡੇ ਬੱਚਿਆ ਦੇ ਡਾਂਸ ਭੰਗੜੇ ਤੇ ਅਵਾਜ਼ ਦੇ ਮੁਕਾਬਲੇ ਕਰਵਾਏ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਬੱਚਿਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਇਸ ਮੁਕਾਬਲੇ ਵਿਚ 9 ਤੋਂ 15 ਸਾਲ ਅਤੇ 4 ਤੋਂ 8 ਸਾਲ ਦੇ ਬੱਚਿਆਂ ਨੇ ਹਿਸਾ ਲਿਆ ।
ਇਸ ਮੁਕਾਬਲੇ ਦੌਰਾਨ ਸੰਧੂ ਡਾਂਸ ਅਕੈਡਮੀ ਮਹਿਤਪੁਰ ਤੋਂ ਬੱਚਿਆ ਨੇ ਵੀ ਹਿੱਸਾ ਲਿਆ ।ਜਿਸ ਵਿੱਚ ਵੱਡੇ ਬੱਚਿਆਂ ਦੇ ਮੁਕਾਬਲੇ ਵਿੱਚ ਹਰਜੈ ਸਿੰਘ ਨੇ ਭੰਗੜਾ ਪਾ ਕੇ ਲੋਕਾਂ ਦਾ ਦਿਲ ਜਿੱਤ ਕੇ ਫਸਟ ਪੁਜੀਸ਼ਨ ਹਾਸਲ ਕੀਤੀ ਅਤੇ ਛੋਟੇ ਬੱਚਿਆਂ ਦੇ ਮੌਕ਼ਾਬਲੇ ਦੌਰਾਨ ਮਹਿਤਪੁਰ ਦਾ ਛੋਟਾ ਜਿਹਾ ਬੱਚਾ ਅੰਗਦਵੀਰ ਸਿੰਘ ਨੇ ਭੰਗੜਾ ਪਾ ਕੇ ਲੋਕਾਂ ਦਾ ਦਿਲ ਜਿੱਤ ਲਿਆ ਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ ਇਹਨਾਂ ਮੁਕਾਬਲਿਆਂ ਚੋਂ ਬੱਚਿਆਂ ਦੇ ਜਿੱਤਣ ਨਾਲ ਇਲਾਕ਼ੇ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਜਿਸ ਦਾ ਸਿਹਰਾ ਸੰਧੂ ਡਾਂਸ ਅਕੈਡਮੀ ਦੇ ਮਾਲਕ ਗੁਰਭਿੰਦਰ ਸਿੰਘ ਸੰਧੂ ਨੂੰ ਜਾਂਦਾ ਹੈ ਜੋ ਕਿ ਛੋਟੇ ਵੱਡੇ ਬੱਚਿਆਂ ਨੂੰ ਭੰਗੜਾ ਡਾਂਸ ਤੇ ਦਸਤਾਰ ਸਜਾਉਣ ਦੀ ਕੋਚਿੰਗ ਦੇ ਰਹੇ ਹਨ ਜਿਸ ਕਾਰਨ ਛੋਟੇ ਛੋਟੇ ਬੱਚੇ ਪੰਜਾਬੀ ਸੱਭਿਆਚਾਰ ਨਾਲ ਜੁੜ ਰਹੇ ਹਨ।