ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰੀ ਕਾਂਗਰਸ ਪਾਰਟੀ ਵਿੱਚ ਬੇਚੈਨੀ ਹੈ। ਇੱਕ ਪਾਸੇ ਰਾਹੁਲ ਗਾਂਧੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ’ਤੇ ਅੜੇ ਹੋਏ ਹਨ ਅਤੇ ਦੂਜੇ ਪਾਸੇ ਪਾਰਟੀ ਦੀਆਂ ਰਾਜਸਥਾਨ ਅਤੇ ਕਰਨਾਟਕ ਵਿੱਚ ਸੂਬਾ ਸਰਕਾਰਾਂ ਬਾਰੇ ਅਨਿਸ਼ਸਚਤਤਾ ਬਣੀ ਹੋਈ ਹੈ। ਹਾਰ ਮਗਰੋਂ ਪਾਰਟੀ ਵਿਚ ਫੈਲੀ ਬੇਚੈਨੀ ਦੌਰਾਨ ਪਾਰਟੀ ਦੇ ਕਈ ਸੂਬਾ ਪ੍ਰਧਾਨਾਂ, ਜਿਨ੍ਹਾਂ ਵਿੱਚ ਪੰਜਾਬ ਪ੍ਰਧਾਨ ਸੁਨੀਲ ਜਾਖੜ, ਝਾਰਖੰਡ ਤੋਂ ਅਜੈ ਕੁਮਾਰ ਅਤੇ ਅਸਾਮ ਤੋਂ ਰਿਪੁਨ ਬੋਰਾ ਸ਼ਾਮਲ ਹਨ, ਨੇ ਅਸਤੀਫ਼ੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਕਾਂਗਰਸ ਦੇ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ’ਤੇ ਅੜੇ ਹੋਏ ਹਨ ਅਤੇ ਉਨ੍ਹਾਂ ਵਲੋਂ ਕਈ ਆਗੂਆਂ ਨੂੰ ਸੁਨੇਹਾ ਲਾ ਦਿੱਤਾ ਗਿਆ ਹੈ ਕਿ ਪਾਰਟੀ ਦੀ ਪ੍ਰਧਾਨਗੀ ਕਿਸੇ ਨਵੇਂ ਚਿਹਰੇ ਨੂੰ ਦਿੱਤੀ ਜਾਵੇ।
INDIA ਰਾਹੁਲ ਅਸਤੀਫ਼ੇ ’ਤੇ ਅੜੇ; ਕਾਂਗਰਸ ਵਿਚ ਬੇਚੈਨੀ