(ਸਮਾਜ ਵੀਕਲੀ)
ਤੇਰੇ ਬਾਝੋਂ ਸੱਜਣਾ ਮੈਂ ਬਣਗੀ ਜਿਉਂਦੀ ਹੀ ਲਾਸ਼।
ਚਿੱਤ ਇਹ ਰਹਿੰਦਾ ਚੰਦਰਾ ਵੇ ਤੇਰੇ ਬਾਝੋਂ ਉਦਾਸ।
ਖਿਆਲਾਂ ਕਾਵਾਂ ਨੇ ਘੇਰੀ ਤੇਰੀ ਉੱਡਦੀ ਹੋਈ ਕੁੰਜ।
ਅੱਥਰੂ ਵਗਦੇ ਨਾ ਰੁੱਕਦੇ, ਥੱਕੀ ਨੈਣਾਂ ਚੋਂ ਪੂੰਜ।
ਕਦੇ ਭੁੱਲੇ ਨਹੀਂ ਜਾਂਦੇ , ਜਿਹੜੇ ਹੁੰਦੇ ਨੇ ਖਾਸ।
ਤੇਰੇ………………
ਛੱਡਕੇ ਜਦੋਂ ਦਾ ਟੁਰਿਆ, ਹਾਏ’ਲੈ ਬੇਹਗੀ ਤਨਹਾਈ।
ਰੋਵਾਂ ਰਾਤਾਂ ਨੂੰ ਬਹਿਕੇ ਸਹਿ ਨਾ ਹੁੰਦੀ ਜੁਦਾਈ।
ਇਹੋ ਸਮਝ ਨਾ ਆਵੇ ਕਦ ਇਹ ਬੁਝਣੀ ਪਿਆਸ।
ਤੇਰੇ………………
ਰੂਹ ਨਾਲ਼ ਕਰਦਾ ਟਿੱਚਰਾਂ ਵੇ ਮੇਰਾ ਪਿੰਜਰ ਸਰੀਰ।
ਗਮਾਂ ਹਿਜਰਾਂ ਨੇ ਘੇਰੀ ਆਹ ਜੋ ਫੁੱਟੀ ਤਕਦੀਰ।
ਸੱਪਣ ਬਿਰਹੋਂ ਦੀ ਲੜਦੀ, ਦੁੱਖ ਹੈ ਸਹਿੰਦਾ ਅਹਿਸਾਸ।
ਤੇਰੇ……………
ਗਏ ਮੁੜਕੇ ਨੀ ਆਉਂਦੇ, ਛੱਡਕੇ ਤੁਰਗੇ ਜੋ ਮੀਤ।
ਗਾ ਲੈਂਦੀ ਵੇ ਧੰਨਿਆਂ ਜਿਹੜੇ ਲਿਖ ਗਿਓਂ ਗੀਤ।
ਅੱਗੇ ਜਾ ਕੇ ਮਿਲਾਂਗੇ ਇਹੋ ਮਨ ਨੂੰ ਵਿਸ਼ਵਾਸ।
ਤੇਰੇ………
ਧੰਨਾ ਧਾਲੀਵਾਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly