ਬੁਰਕੀ ਪਿਆਰ ਦੀ

(ਸਮਾਜ ਵੀਕਲੀ)

 

ਹਾਂਡੀ- ਰੋਟੀ ਦਾ ਆਹਰ ਜਦ ਵੀ ਮੈਂ ਕਰਨ ਲਗਦੀ,
ਮੇਰੀ ਸੋਚਾਂ ਦੀ ਸੂਈ ਫਿਰ ਤੇਰੇ ਵਲ ਘੁੰਮਣ ਲਗਦੀ,

ਗੱਲਾਂ ਤੇਰੀਆਂ ਦਾ ਖੁੱਲ੍ਹਾ – ਡੁੱਲ੍ਹਾ ਤੜਕਾ ਮੈਂ ਲਾ ਲੈਂਦੀ,
ਬੀਤ ਗਏ ਸੁਨਹਿਰੇ ਪਲਾਂ ਦਾ ਸਲੂਣਾ ਭੁੱਨੰਣ ਲਗਦੀ,

ਤੇਰੇ ਅਹਿਸਾਸ ਦੀ ਬੁੱਕਲ ਚ ਨਿੱਘ ਮਾਣ ਕੇ ਰੋ ਲੈਂਦੀ,
ਆਟਾ ਗ਼ਮਾਂ ਦਾ ਹੰਝੂਆਂ ਨਾਲ ਫਿਰ ਗੁੰਨਣ ਲਗਦੀ,

ਖੱਟੀ -ਮਿੱਠੀ ਯਾਦਾਂ ਦੀ ਚਟਨੀ ਬਣਾ ਕੇ ਖੁਸ਼ ਹੋ ਜਾਂਦੀ ,
ਪੱਖੀਆਂ ਝੱਲਦੀ ਤੇਰੇ ਦਿਲ ਦੀ ਧੜਕਣ ਸੁੰਨਣ ਲਗਦੀ,

ਕੂੰਡੀ- ਸੋਟੇ ਨੂੰ ਧੋ- ਮਾਂਜ ਕੇ ਮੂੰਧਾ ਮਾਰ ਕੇ ਰੱਖ ਦਿੰਦੀ,
ਅਹਿਸਾਸ ਦੀ ਬੁੱਕਲ ਵਿੱਚ ਸੁਪਨੇ ਤੇਰੇ ਬੁਨਣ ਲਗਦੀ,

ਪਾਗਲ ਦੁਨੀਆ ਤੇਰੇ ਵਜੂਦ ਨੂੰ ਹੈ ਤਲਾਸ਼ ਕਰੀ ਜਾਂਦੀ,
ਤੈਥੋਂ ਵੱਖ ਹੋ ਕੇ ਵੀ ਚੰਨਾ ਤੇਰੇ ਵਜੂਦ ਨੂੰ ਚੁੰਮਣ ਲਗਦੀ,

ਕੰਮਕਾਰ ਕਰਦੀ ਸੈਣੀ ਤੇਰੀ ਹਵਾਲਾਤ ਚ ਕੈਦ ਹੋ ਜਾਂਦੀ,
ਪਿਆਰ ਦੀ ਬੁਰਕੀ ਚ ਜ਼ਿੰਦਗੀ ਦਾ ਮੰਜਾ ਬੁਨਣ ਲਗਦੀ

ਸੁਰਿੰਦਰ ਕੌਰ ਸੈਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੋਤਸ਼ ਤੇ ਵਾਸਤੂ ਸ਼ਾਸਤਰ ਗੈਰ ਵਿਗਿਆਨਕ — ਤਰਕਸ਼ੀਲ
Next articleਲਫਜਾਂ ਦੀ ਤਾਸੀਰ