ਮੁਹਾਲੀ ਵਿੱਚ ਵਾਪਰੇ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਇਕ ਲੜਕੀ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਬਹਾਦਰ (16) ਵਜੋਂ ਹੋਈ ਹੈ ਜਦੋਂਕਿ ਉਸ ਦੀ ਭੂਆ ਦੀ ਲੜਕੀ ਊਸ਼ਾ ਰਾਣੀ ਗੰਭੀਰ ਜ਼ਖ਼ਮੀ ਹੈ। ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਕਾਸ਼ ਬਹਾਦਰ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਸਨਅਤੀ ਏਰੀਆ ਫੇਜ਼-6 ਵਿੱਚ ਆਪਣੀ ਮਾਂ ਨਾਲ ਰਹਿੰਦਾ ਸੀ। ਪ੍ਰਕਾਸ਼ ਬਹਾਦਰ ਅੱਜ ਐਕਟਿਵਾ ’ਤੇ ਆਪਣੀ ਭੂਆ ਦੀ ਲੜਕੀ ਊਸ਼ਾ ਰਾਣੀ ਦੇ ਨਾਲ ਉਸ ਦੇ ਘਰ ਜਾਣ ਲਈ ਨਿਕਲਿਆ ਸੀ। ਐਕਟਿਵਾ ਨੂੰ ਭੂਆ ਦੀ ਲੜਕੀ ਚਲਾ ਰਹੀ ਸੀ। ਜਦੋਂ ਉਹ ਫੇਜ਼-5 ਤੋਂ ਫੇਜ਼-1 ਥਾਣੇ ਵਾਲੀ ਸੜਕ ’ਤੇ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੇ ਅੱਗੇ ਜਾ ਰਹੀ ਬੋਲੇਰੋ ਗੱਡੀ ਦੇ ਚਾਲਕ ਨੇ ਗੱਡੀ ਮੋੜ ਲਈ ਅਤੇ ਸਕੂਟਰ ਗੱਡੀ ਵਿੱਚ ਜਾ ਵੱਜਿਆ। ਇਸ ਹਾਦਸੇ ਕਾਰਨ ਪ੍ਰਕਾਸ਼ ਬਹਾਦਰ ਅਤੇ ਊਸ਼ਾ ਰਾਣੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਿਥੇ ਇਲਾਜ ਦੌਰਾਨ ਪ੍ਰਕਾਸ਼ ਬਹਾਦਰ ਨੇ ਦਮ ਤੋੜ ਦਿੱਤਾ।
INDIA ਸੜਕ ਹਾਦਸਿਆਂ ਵਿਚ ਨੌਜਵਾਨ ਦੀ ਮੌਤ; ਦੋ ਜ਼ਖ਼ਮੀ