ਮਹਿਤਪੁਰ(ਨੀਰਜ ਵਰਮਾ)-ਪੰਜਾਬ ਦੇ ਵਿਰਾਸਤੀ ਅਤੇ ਅਹਿਮ ਮੇਲਿਆਂ ਵਿਚੋਂ ਵਿਸਾਖੀ ਦਾ ਮੇਲਾ ਮਹਿਤਪੁਰ ਦੇ ਇਕ ਪ੍ਰਸਿੱਧ ਧਾਰਮਿਕ ਸਥਾਨ ਬਾਬਾ ਰਾਮ ਮੱਲ ਵਿਖੇ ਮਿਤੀ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ।ਜਿਸ ਵਿਚ ਭਾਰਤ ਦੇ ਵੱਖ ਵੱਖ ਕੋਨਿਆਂ ਵਿਚੋਂ ਸੰਗਤਾਂ ਆ ਕੇ ਭਾਗ ਲੈਣਗੀਆ ਅਤੇ ਬਾਬਾ ਰਾਮ ਮੱਲ ਜੀ ਦੇ ਸਥਾਨ ਤੇ ਨਮਸਤਕ ਹੋਣਗੀਆ ਅਤੇ ਬਾਬਾ ਰਾਮ ਮੱਲ ਜੀ ਦੇ ਸਥਾਨ ਤੇ ਬਣੇ ਤਲਾਬ ਵਿੱਚ ਇਸਨਾਨ ਕਰਕੇ ਸੁਖਨਾ ਪੁਰੀਆ ਕਰਨਗੀਆਂ।ਬਾਬਾ ਸੰਤ ਸਧਾਰਨ ਜੀ ਦੇ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।ਇਸ ਮੇਲੇ ਮੋਕੇ ਤਰਕਸ਼ੀਲ ਸੁਸਾਇਟੀ ਭਾਰਤ (ਰਜਿ:)ਇਕਾਈ ਮਹਿਤਪੁਰ ਵਲੋ 25 ਵਾਂ ਤਰਕਸ਼ੀਲ ਮੇਲਾ ਕਰਵਾਇਆ ਜਵੇਗਾ।ਜਿਸ ਮੋਕੇ ਕ੍ਰਾਂਤੀ ਕਲਾ ਮੰਚ ਮੋਗਾ ਅਤੇ ਰੰਗਮੰਚ ਕੇਂਦਰ ਮਹਿਤਪੁਰ ਵਲੋਂ ਨਾਟਕ ,ਗੀਤ,ਕੋਰੀਓਗ੍ਰਾਫੀਆ, ਅਤੇ ਐਕਸ਼ਨ ਸੌਂਗ,ਚਾਰਟ ਪ੍ਰਦਰਸ਼ਨੀ ਕਾਰਵਾਈ ਜਾਵੇਗੀ ਅਤੇ ਬਲੱਡ ਡੋਨਰਜ ਕਲੱਬ ਵੱਲੋਂ ਐਚ .ਬੀ ਖੂਨ ਗਰੁੱਪ ਟੈਸਟ ਫਰੀ ਕੀਤੇ ਜਾਣਗੇ ਅਤੇ ਖਾਲਸਾ ਦੰਗਲ ਕਮੇਟੀ ਮਹਿਤਪੁਰ ਵਲੋਂ ਹਲਟ ਦੌੜ ਮੁਕਾਬਲੇ ਕਰਵਾਏ ਜਾਣਗੇ।
INDIA ਮਹਿਤਪੁਰ ਵਿਖੇ ਵਿਸਾਖੀ ਮੇਲਾ 14 ਨੂੰ।