ਚੀਨੀ ਤਾਇਪੈ ਨੇ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤਿਆ

ਨਵੀਂ ਦਿੱਲੀ: ਲੀ ਯੈਂਗ ਅਤੇ ਵੈਂਗ ਚੀ ਲਿਨ ਦੀ ਚੀਨੀ ਤਾਇਪੈ ਦੀ ਜੋੜੀ ਨੇ ਇਕਪਾਸੜ ਫਾਈਨਲ ਵਿੱਚ ਇੰਡੋਨੇਸ਼ੀਆ ਦੇ ਰਿਕੀ ਕਰਨਦਾਸੁਵਾਰਦੀ ਅਤੇ ਅੰਗਾ ਪ੍ਰਤਿਮਾ ਨੂੰ ਹਰਾ ਕੇ ਇੰਡੀਆ ਓਪਨ ਬੈਡਮਿੰਟਨ ਦਾ ਪੁਰਸ਼ ਡਬਲਜ਼ ਖ਼ਿਤਾਬ ਜਿੱਤਿਆ। ਯੈਂਗ ਅਤੇ ਚੀ ਲਿਨ ਦੀ ਜੋੜੀ ਨੇ 29 ਮਿੰਟ ਚੱਲੇ ਫਾਈਨਲ ਵਿੱਚ 21-14, 21-14 ਨਾਲ ਜਿੱਤ ਦਰਜ ਕਰਕੇ ਖ਼ਿਤਾਬ ਆਪਣੇ ਨਾਮ ਕੀਤਾ। ਮਹਿਲਾ ਡਬਲਜ਼ ਵਿੱਚ ਗ੍ਰੇਸੀਆ ਪੋਲੀ ਅਤੇ ਅਪ੍ਰਿਯਾ ਰਹਾਯੂ ਦੀ ਇੰਡੋਨੇਸ਼ਿਆਈ ਦੀ ਸੀਨੀਅਰ ਦਰਜਾ ਪ੍ਰਾਪਤ ਜੋੜੀ ਨੇ 51 ਮਿੰਟ ਚੱਲੇ ਫਾਈਨਲ ਮਲੇਸ਼ਿਆਈ ਜੋੜੀ ਨੂੰ 21-11, 25-23 ਨਾਲ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕੀਤਾ। ਮਿਕਸਡ ਡਬਲਜ਼ ਵਿੱਚ ਵੈਂਗ ਯਿਲਯੂ ਅਤੇ ਹੁਆਂਗ ਡੋਂਗਪਿੰਗ ਦੀ ਚੀਨ ਦੀ ਸੀਨੀਅਰ ਦਰਜਾ ਪ੍ਰਾਪਤ ਜੋੜੀ ਚੈਂਪੀਅਨ ਬਣੀ।

Previous articleਸ੍ਰੀਕਾਂਤ ਨੂੰ ਹਰਾ ਕੇ ਵਿਕਟਰ ਨੇ ਖ਼ਿਤਾਬ ਜਿੱਤਿਆ
Next articleਧੋਨੀ ਦੀ ‘ਸੁਪਰ’ ਕਪਤਾਨੀ ਨਾਲ ਚੇਨੱਈ ਨੇ ਰਾਜਸਥਾਨ ਨੂੰ 8 ਦੌੜਾਂ ਨਾਲ ਹਰਾਿੲਆ