ਡੇਵਿਸ ਕੱਪ ਵਿਚ ਰਾਮਕੁਮਾਰ ਦੀ ਟੱਕਰ ਸੇਪੀ ਨਾਲ

ਦੇਸ਼ ਦੇ ਦੂਜੇ ਨੰਬਰ ਦੇ ਖਿਡਾਰੀ ਰਾਮਕੁਮਾਰ ਰਾਮਾਨਾਥਨ ਸ਼ੁੱਕਰਵਾਰ ਨੂੰ ਇਥੇ ਇਟਲੀ ਵਿਰੁੱਧ ਸ਼ੁਰੂ ਹੋ ਰਹੇ ਡੇਵਿਸ ਕੱਪ ਕੁਆਲੀਫਾਈਰ ਦੇ ਪਹਿਲੇ ਸਿੰਗਲਜ਼ ਮੈਚ ਵਿਚ ਆਂਦਰਿਆਸ ਸੇਪੀ ਦੇ ਵਿਰੁੱਧ ਭਾਰਤੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਦੁਨੀਆਂ ਦੇ 102ਵੇਂ ਨੰਬਰ ਦੇ ਅਤੇ ਭਾਰਤ ਦੇ ਸਿਖ਼ਰਲੇ ਸਿੰਗਲਜ਼ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਕਲਕੱਤਾ ਸਾਊਥ ਕਲੱਬ ਦੇ ਵਿਚ ਗਰਾਸ ਕੋਰਟ ਉੱਤੇ ਦੂਜੇ ਸਿੰਗਲਜ਼ ਵਿਚ ਸ਼ੁਰੂਆਤ ਕਰ ਰਹੇ ਇਟਲੀ ਦੇ 22 ਸਾਲ ਦੇ ਮਾਤੀਓ ਬੇਰਿਟਨੀ ਦੇ ਨਾਲ ਭਿੜਨਗੇ।ਵੀਰਵਾਰ ਨੂੰ ਡਰਾਅ ਦੇ ਦੌਰਾਨ ਹੈਰਾਨੀ ਭਰਿਆ ਫੈਸਲਾ ਕਰਦਿਆਂ ਇਟਲੀ ਦੇ ਗੈਰਖਿਡਾਰੀ ਕਪਤਾਨ ਕੋਰਾਡੋ ਬੈਰਾਸ਼ੁਟੀ ਨੇ ਦੁਨੀਆਂ ਦੇ 19ਵੇਂ ਨੰਬਰ ਦੇ ਖਿਡਾਰੀ ਮਾਰਕੋ ਸੇਚੀਨਾਤੋ ਨੂੰ ਸਿੰਗਲਜ਼ ਡਰਾਅ ਤੋਂ ਬਾਹਰ ਰੱਖਿਆ ਹੈ। ਇਟਲੀ ਦੀ 1976 ਵਿਚ ਡੇਵਿਸ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਰਹੇ ਬੈਰਾਸ਼ੁਟੀ ਨੇ ਕਿਹਾਕਿ ਉਸ ਦੀ ਸੋਚ ਅਨੁਸਾਰ ਇਹ ਸਭ ਤੋਂ ਵਧੀਆ ਫੈਸਲਾ ਹੈ। ਪਹਿਲਾ ਡੇਵਿਸ ਕੱਪ ਖੇਡ ਰਹੇ ਬੇਰੇਟਿਨੀ ਨੇ ਕਿਹਾ ਕਿ ਉਹ ਇਸ ਚੁਣੌਤੀ ਨੂੰ ਕਬੂਲ ਕਰਦਾ ਹੈ। ਸੋਚੀਨਾਤੋ ਡਬਲਜ਼ ਮੁਕਾਬਲੇ ਲਈ ਆਸਟਰੇਲੀਆ ਓਪਨ 2015 ਦੇ ਚੈਂਪੀਅਨ ਡਬਲਜ਼ ਖਿਡਾਰੀ ਸਾਈਮਨ ਬੋਲੇਲੀ ਨਾਲ ਜੋੜੀ ਬਣਾਏਗਾ। ਇਸ ਜੋੜੀ ਦੀ ਡਬਲਜ਼ ਵਿਚ ਟੱਕਰ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਮਜ਼ਬੂਤ ਭਾਰਤੀ ਜੋੜੀ ਦੇ ਨਾਲ ਹੋਵੇਗੀ। ਭਾਰਤ ਦੇ ਗੈਰਖਿਡਾਰੀ ਕਪਤਾਨ ਮਹੇਸ਼ ਭੂਪਤੀ ਨੇ ਕਿਹਾ ਕਿ ਉਨ੍ਹਾਂ ਦੇ ਲਈ ਹਰ ਡੇਵਿਸ ਕੱਪ ਦੇ ਵਿਚ ਰਾਮ ਕੁਮਾਰ ਪਹਿਲਾ ਮੈਚ ਖੇਡਿਆ ਹੈ ਅਤੇ ਉਹ ਖੁਸ਼ ਹੈ ਅਤੇ ਉਸਨੂੰ ਆਪਣੀ ਟੀਮ ਦੇ ਉੱਤੇ ਭਾਰੀ ਭਰੋਸਾ ਹੈ।

Previous articleਰੁਜ਼ਗਾਰ ਮੌਕਿਆਂ ਬਾਰੇ ਵਿਰੋਧੀ ਧਿਰ ਦਾ ਮੋਦੀ ਸਰਕਾਰ ’ਤੇ ਹਮਲਾ
Next article’84 ਸਿੱਖ ਕਤਲੇਆਮ: ਸੀਬੀਆਈ ਨੂੰ ਜਾਂਚ ਜਲਦ ਨਿਬੇੜਨ ਦੀ ਹਦਾਇਤ