(ਸਮਾਜ ਵੀਕਲੀ)
ਬਾਹਲੇ ਡਾਢੇ ਚਿਹਰੇ ਨੇ ਦੁਨੀਆਂ ਦੇ ਇਸ ਜਹਾਨ ਅੰਦਰ,
ਖਾਕੀ ਵਰਦੀ ਵਾਲਿਆਂ ਵਾਂਗ ਸ਼ੱਕ ਉਹ ਕਰਨ ਲੱਗ ਪਏ ਨੇ।
ਹੱਥਾਂ ਵਿੱਚ ਫੜ ਕੇ ਤਰਾਜੂ ਸ਼ੱਕ ਦਾ ਉਹ ਸਾਰੇ,
ਮੋਹ ਆਪਣੇ ਦੋਨਾਂ ਦਾ ਭੁੰਜੇ ਬਹਿਕੇ ਤੋਲਣ ਲੱਗ ਪਏ ਨੇ।
ਬੜਾ ਲੁਕੋ ਕੇ ਰੱਖਦਾ ਹਾਂ ਆਪਣੇ ਚਿਹਰੇ ਨੂੰ ਨਾਲ ਦੀਆਂ ਤੋਂ,
ਚੁਗਲਖ਼ੋਰਾ ਵਾਂਗ ਚੈਨਲ ਉਨ੍ਹਾਂ ਦੇ ਮੱਲੋ ਮੱਲੀ ਚੱਲਣ ਲੱਗ ਪਏ ਨੇ।
ਡਰ ਲਗਦਾ ਬਣਾ ਨਾ ਦੇਣ ਕੋਈ ਕਿੱਸਾ ਪਵਿੱਤਰ ਰਿਸ਼ਤੇ ਦਾ,
ਚਾਚੇ ਕੈਦੋ ਵਾਂਗ ਜ਼ਹਿਰ ਆਪਣੇ ਪ੍ਤੀ ਉਹ ਉਗਲਣ ਲੱਗ ਪਏ ਨੇ।
ਛਪੇ ਰਹਿੰਦੇ ਸੀ ਕਿੱਸੇ 84 ਵਾਂਗ ਜਿਨ੍ਹਾਂ ਦੇ ਕੰਧਾਂ ਦੇ ਉੱਪਰ,
ਪ੍ੰਸਗ ਆਪਣੇ ਦੀ ਵਿਆਖਿਆ ਮੈਨੂੰ ਵੇਖ ਉਹ ਕਰਨ ਲੱਗ ਪਏ ਨੇ।
ਜਸਪਾਲ ਮਹਿਰੋਕ
ਮੋਬਾਈਲ 6284347188
ਸਨੌਰ (ਪਟਿਆਲਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly