(ਸਮਾਜ ਵੀਕਲੀ)
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿੱਚ ਅਤੇ ਦੁਨੀਆ ਭਰ ਦੇ ਜੰਗਾਂ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਵਿੱਚ ਗੁਰਦਵਾਰਾ ਸ਼੍ਰੀ ਗੁਰੂ ਹਰਿਕ੍ਰਸ਼ਿਨ ਸਾਹਿਬ ਜੀ ਓਡਬੀ ਅਤੇ ਪੰਜਾਬੀ ਲਿਸਨਰਜ ਕਲੱਬ ਵਲੋਂ ਰਾਸ਼ਟਰੀ ਸਿੱਖ ਅਜਾਇਬ ਘਰ, ਡਰਬੀ ਦੀ ਯਾਤਰਾ ਸਨਿਚਰਵਾਰ 5 ਨਵੰਬਰ 2022 ਨੂੰ ਕੀਤੀ ਗਈ ਜੋ ਸੱਭ ਨੇ ਪਸੰਦ ਕੀਤੀ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀਆਂ ਸੱਭ ਨੂੰ ਲੱਖ ਲੱਖ ਵਧਾਈਆਂ ਜੀ।
ਜਾਣ ਵਾਲੇ ਸੱਭ ਗੁਰਦਵਾਰਾ ਸਾਹਿਬ 10 ਵਜੇ ਤੋਂ ਪਹਿਲਾਂ ਹੀ ਆਉਣੇ ਅਰੰਭ ਹੋ ਗਏ ਸਨ ਜਿੱਥੇ ੳਨ੍ਹ੍ਹਾ ਨੇ ਚੱਲ਼ ਰਹੀ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸੁਣ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਫਲ ਕੀਤੀਆਂ।ਦੋਨੋ ਛੋਟੀਆਂ ਬੱਸਾਂ ਨੇ 10.30 ਵਜੇ ਡਰਬੀ ਨੂੰ ਚਾਲੇ ਪਾਏ ਜਿਸ ਸਮੇ ਚਲਦਿਆਂ ਸਾਰ ਹੀ ਸਿੱਖ ਬੱਚਿਆਂ ਨੇ ਪੰਜ ਜਕਾਰੇ ਬੋਲਾਏ। ਇੱਕ ਘੰਟੇ ਬਾਅਦ ਅਸੀਂ ਅਜਾਇਬ ਘਰ ਪਹੁੰਚੇ ਜਿੱਥੇ ਸੇਵਾਦਾਰਾਂ ਨੇ ਸਾਡਾਂ ਖੁਸ਼ ਹੋ ਕੇ ਸਵਾਗਤ ਕੀਤਾ। ਬੱਚਿਆਂ ਨੂੰ ਇੱਕ ਅਲੱਗ ਗਰੁੱਪ ਵਿੱਚ ਪਾ ਲਿਆ ਗਿਆ ਅਤੇ ਬਾਕੀ ਸਾਰੇ ਦੂਜੇ ਗਰੁੱਪ ‘ਚ ਹੋ ਗਏ।
ਗੁਰੂ ਤੇਗ ਬਹਾਦਰ ਦੇ ਸਾਬਕਾ ਸਟੇਜ ਸਕੱਤਰ ਜਸਪਾਲ ਸਿੰਘ ਕੰਗ “ਸਾਰਾ ਪਰਬੰਧ ਬਹੁੱਤ ਵਧੀਆ ਸੀ। ਸਿੱਖਾਂ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ। ਬਹੁੱਤ ਸਾਰੀਆਂ ਇਤਿਹਾਸਿੱਕ ਵਸਤੂਆਂ ਜੋ ਕਿ ਸਿੱਖਾਂ ਦੇ ਖੁੱਸ ਚੁੱਕੇ ਰਾਜ ਭਾਗ ਦੀਆਂ ਪ੍ਰਤੀਕ ਹਨ ਸਾਨੂੰ ਦੇਖਣ ਨੂੰ ਮਿਲੀਆਂ। ਬੱਚਿਆਂ ਵਾਸਤੇ ਸਿੱਖਣ ਲਈ ਬਹੁੱਤ ਕੁੱਝ ਹੈ। ਸਿੱਖ ਵਿਰਾਸਤ ਕੇਂਦਰ ਦੇ ਸੇਵਾਦਾਰ ਬਹੁੱਤ ਚੰਗੇ ਤਰੀਕੇ ਨਾਲ ਸਮਝਾੳਦੇੁਂ ਹਨ ।ਇੰਗਲਿੱਸ਼ ਅਤੇ ਪੰਜਾਬੀ ਦੋਵੋਂ ਹੀ ਭਸਾਵਾਂ ਵਿੱਚ ਸਿੱਖ ਵਿਰਾਸਤ ਅਤੇ ਅਜਾਇਬ ਘਰ ਦੀ ਜਾਣਕਾਰੀ ਦਿੰਦੇ ਹਨ। ਅਸੀਂ ਇਸ ਪੱਖੋਂ ਵੀ ਬਹੁੱਤ ਖੁਸ਼ਕਿਸਮਤ ਸੀ ਕਿ ਸਾਡੇ ਨਾਲ ਸਰਦਾਰ ਸਰੂਪ ਸਿੰਘ ਜੀ ਜਿਨ੍ਹਾ ਦੇ ਬਣਾਏ ਚਿੱਤਰ ਉੱਥੇ ਲੱਗੇ ਹਨ ਉਹ ਵੀ ਸਾਡੇ ਨਾਲ ਗਏ ਸਨ। ਉਨ੍ਹਾ ਦਾ ਸੇਵਾਦਾਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬੀ ਲਿਸਨਰਜ ਕਲੱਬ ਵਾਲੇ ਸਰਦਾਰ ਤਿਰਲੋਚਨ ਸਿੰਘ ਦਾ ਉਪਰਾਲਾ ਬਹੁੱਤ ਸ਼ਲਾਘਾਯੋਗ ਹੈ। ਬਹੁੱਤ ਸਾਰੀ ਕੀਮਤੀ ਜਾਣਕਾਰੀ ਵਾਲੇ ਸਿੱਖੀ ਗੂਡੀਬੈਗ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਵਾਸਤੇ ਇਨਾਮ ਵਜੋਂ ਬੱਚਿਆਂ ਨੂੰ ਡਰਬੀ ਦੇ ਸਹਾਇਕ ਮੇਅਰ ਰਾਹੀਂ ਸ੍ਰਟੀਫੀਕੇਟ ਦਿੱਤੇ ਗਏ।ਪੰਜਾਬੀ ਲਿਸਨਰਜ ਕਲੱਬ ਦਾ ਬਹੁੱਤ ਬਹੁੱਤ ਧੰਨਵਾਦ।“
ਕਈ ਸਾਲਾਂ ਤੋਂ ਲੈਸਟਰ ਦੇ ਵੱਖ ਵੱਖ ਗੁਰਦਵਾਰਾ ਸਾਹਿਬ ਵਿਖੇ 4 ਸਾਲ ਤੌਂ 18 ਸਾਲਾਂ ਦੇ ਬੱਚਿਆਂ ਦੇ ਕੀਰਤਨ ਦਰਬਾਰ ਦੇ ਪ੍ਰੋਗਰਾਮ ਉਲੀਕਦੇ ਰਹੇ ਅਤੇ ਜਿਨ੍ਹਾ ਦੇ ਛੋਟੇ ਬੇਟੇ ਗੁਰਜਨ ਸਿੰਘ ਸਮਰਾ ਨੇ ਏ-ਲੈਵਲ ਦੀ ਪੜ੍ਹਾਈ ਵਿੱਚ 4 ਏ-ਸਟਾਰਜ ਪ੍ਰਾਪਤ ਕੀਤੇ ਹਨ, ਬਲਿੰਦਰ ਸਿੰਘ ਸਮਰਾ ਨੇ ਅਜਾਇਬ ਘਰ ਬਾਰੇ ਕਿਹਾ ” ਬਹੁੱੱਤ ਵਧੀਆ ਸੀ. ਇਤਿਹਾਸ ਬਾਰੇ ਗਿਆਨ ਵਿੱਚ ਵਾਧਾ ਹੋਇਆ।ਸਾਡੇ ਆਪਣੇ ਸਿਖ ਰਾਜ ਹੋਣ ਦਾ ਵੀ ਮਾਣ ਹੋਇਆ।“ ਸਿੱਖ ਰਾਜ ਦੇ ਚਿੰਤਕ ਇੱਕ ਯਾਤਰੀ ਜੋ ਆਪਣੇ ਨੌਜਵਾਨ ਲੜਕੇ ਫੁੱਟਬਾਲ ਖਿਡਾਰੀ ਨਾਲ ਡਰਬੀ ਪਹੁੰਚੇ ਸਨ ਨੇ ਕਿਹਾ ਕਿ “ਤਰਲੋਚਨ ਸਿੰਘ ਨੇ ਇਸ ਯਾਤਰਾ ਦਾ ਸੋਹਣਾ ਪ੍ਰਬੰਧ ਕੀਤਾ ਹੋਇਆ ਸੀ । ਲੈਸਟਰ ਤੋਂ ਆਏ ਸਾਰੇ ਹੀ ਖੁਸ਼ ਸਨ ਅਤੇ ਅਜਾਇਬ ਘਰ ਦੇ ਸੇਵਾਦਾਰਾਂ ਨੇ ਸਾਨੂੰ ਚੰਗੇ ਢੰਗ ਨਾਲ ਜਾਣਕਾਰੀ ਦਿੱਤੀ। ਦੇਖਣੇ ਤੋਂ ਪਤਾ ਲੱਗਦਾ ਹੈ ਕਿ ਰਾਸ਼ਟਰੀ ਸਿੱਖ ਅਜਾਇਬ ਘਰ ਅਉਣ ਵਾਲੇ ਸਮੇ ‘ਚ ਹੋਰ ਵੀ ਵਧੇਗਾ।“
ਕਈ ਦਹਾਕਿਆਂ ਤੌਂ ਲੈਸਟਰ ਦੇ ਰਾਮਗੜ੍ਹੀਆ ਸਿੱਖ ਗੁਰਦਵਾਰਾ ਸਾਹਿਬ ਵਿਖੈ ਪ੍ਰਬੰਧਕ ਸੇਵਾ ਨਿਭਾ ਚੁੱਕੇ ਸਰਦਾਰ ਜਗਜੀਤ ਸਿੰਘ ਸਹੋਤਾ ਜੀ ਨੇ ਕਿਹਾ ਕਿ ਬੀਤੇ ਸਨਿਚਰਵਾਰ ਨੂੰ ਸਵੇਰੇ ਸ:ਤਰਲੋਚਨ ਸਿੰਘ ਜੀ ਦੇ ਉਦਮ ਸਦਕਾ ਡਰਬੀ ਵਿਖੇ ਸਿੱਖਾਂ ਦੇ ਅਜੈਬ ਘਰ ਜਾਣਦਾ ਮੌਕਾ ਮਿਲਿਆ ਜਿਸ ਵਿੱਚ ਛੋਟੇ ਛੋਟੇ ਮਸੂਮ ਬੱਚਿਆਂ ਤੇ ਮਾਪਿਆ ਤੇ ਬਜੁਰਗਾਂ ਸਮੇਤ ਸਿੱਖ ਕੌਮ ਦੇ ਪ੍ਰਸਿੱਧ ਚਿਤਰਕਾਰ ਸ: ਸਰੂਪ ਸਿੰਘ ਜੀ ਨੇ ਭੀ ਸਾਥ ਦਿੱਤਾ। ਇਸ ਮੌਕੇ ਤੇ ਬੱਚਿਆਂ ਦੇ ਮਨਾ ਵਿੱਚ ਬਹੁੱਤ ਹੀ ਉਤਸ਼ਾਹ ਸੀ। ਦੁਨੀਆਂ ਦੀ ਪਹਿਲੀ ਤੇ ਦੂਜੀ ਜੰਗ ਵੇਲੇ ਦੇ ਹਥਿਆਰ ਤੇ ਉਸ ਤੋਂ ਪਹਿਲੇ ਵੇਲੇ ਦੇ ਸਿੱਖ , ਹਥਿਆਰ ਤੇ ਵਸਤੂਆਂ ਦੇਖ ਕੇ ਬੱਚੇ ਬਹੁੱਤ ਖੁੱਸ਼ ਪ੍ਰਭਾਵਿੱਤ ਹੋਏ। ਇਸ ਸਮੇ ਬੱਚਿਆਂ ਨੂੰ ਹੋਰ ਉਤਸ਼ਾਹਿਤ ਕਰਨ ਹਿੱਤ, ਇਨਾਮ ਭੀ ਦਿੱਤੇ ਗਏ। ਇਹ ਅਜਾਇਬ ਘਰ ਬੱਚਿਆਂ ਦੇ ਦਿਲਾਂ ਵਿੱਚ ਡੂੰਘੀ ਛਾਪ ਛੱਡ ਗਿਆ ਹੈ।“
ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਾਲਮ ਰਾਜਿਆਂ ਨੂੰ ਕਸਾਈ ਕਿਹ ਕੇ ਦੁਰਕਾਰਿਆ ਸੀ ਅਤੇ ਲੋਕਾਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਦਿੱਤਾ। ਐਸੇ ਸਤਿਗੁਰੂ ਜੀ ਦੇ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿੱਚ ਲੈਸਟਰਸ਼ਾਇਰ ਦੀ ਸਿੱਖ ਸੰਗਤ ਨੂੰ ਰਾਸ਼ਟਰੀ ਸਿੱਖ ਅਜਾਇਬ ਘਰ ਡਰਬੀ ਦੀ ਯਾਤਰਾ ਕਰਵਾਈ ਗਈ। ਰਾਸ਼ਟਰੀ ਸਿੱਖ ਅਜਾਇਬ ਘਰ ਦਾ ਉਦਘਾਟਨ 2009 ਵਿੱਚ ਹੋਇਆ ਸੀ ਅਤੇ ਇਹ ਉਨ੍ਹਾ ਸੂਰਮਿਆਂ ਦੀ ਯਾਦ ਦਿਵਾੳੋਂਦਾ ਹੈ ਜਿਨ੍ਹਾ ਨੇ ਯੂਰਪ ਦੀ ਆਜ਼ਾਦੀ ਖਾਤਰ ਆਪਣੀਆ ਜਾਨਾ ਵਾਰੀਆਂ। 93005 ਦਸਤਾਰਧਾਰੀ ਸ਼ਹੀਦ ਹੋਏ ਅਤੇ 109,045 ਜ਼ਖਮੀ ਹੋਏ। ਇਸ ਨੂੰ ਦੇਖਣ ਲਈ ਬਰਤਾਨੀਆ ਦੇ ਮੰਤਰੀ ਅਤੇ ਮੁੱਖ ਮੰਤਰੀ ਆ ਚੁੱਕੇ ਹਨ।
ਪੂਰੇ ਇੱਕ ਵਜੇ ਮੁੱਖ ਮਿਹਮਾਨ ਡਰਬੀ ਦੇ ਸਹਾਇੱਕ ਮੇਅਰ ਬਲਬੀਰ ਸਿੰਘ ਸੰਧੂ ਅਜਾਇਬ ਘਰ ਪਹੁੰਚ ਗਏ ਜਿਨ੍ਹਾ ਦੇ ਨਾਲ “ਸਰਕਾਰ-ਏ-ਖਾਲਸਾ” ਆਰਟ ਗੈਲਰੀ ਵੀ ਦਿਖਾਈ ਗਈ ਜੋ ਕਿ ਗੁਰੂ ਸਾਹਿਬਾਨ ਤੋਂ ਲੈ ਕੇ ਖਾਲਸਾ ਰਾਜ ਤੱਕ ਆਏ ਉਤਰਾਅ ਚੜ੍ਹਾਅ ਨੂੰ ਬਿਆਨ ਕਰਦੀ ਹੈ ਜਿਸ ਨਾਲ ਅਸੀਂ ਅਤੇ ਸਾਡੇ ਬੱਚੇ ਬੀਤੇ ਸਿੱਖ ਇਤਿਹਾਸ ਬਾਰੇ ਚੰਗੀ ਤਰਾਂ ਜਾਣ ਸਕਾਂਗੇ ਅਤੇ ਸਾਡੀ ਨਵੀਂ ਪਨੀਰੀ ਉੱਤੇ ਸਿੱਖੀ ਪਿਆਰ ਦੀ ਗੂੜ੍ਹੀ ਛਾਪ ਛਪੇਗੀ। ਰਾਇ ਭੋਇ ਤਲਵੰਡੀ ਦੇ ਮਾਲਕ ਰਾਏ ਬੁਲਾਰ ਜੋ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਸਨ, ਉਨਹ ਦੀ 19ਵੀ ਪੀੜੀ ਦੇ ਮੁਖੀ ਰਾਇ ਬਲਾਲ ਭੱਟੀ ਆਪਣੇ ਪਰਿਵਾਰ ਸਮੇਤ ਅਗਸਤ ਮਹੀਨੇ ਨੂੰ ਅਜਾਇਬ ਘਰ ਆਏ ਸਨ ਜਦੋਂ ਉਨ੍ਹ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਿਰਪਓ ਭੇਟ ਕੀਤਾ ਗਿਆ ਅਤੇ ਸੋਨੇ ਦਾ ਤਗਮਾ ਦੇ ਕੇ ਸਨਮਾਨਿਤ ਕੀਤਾ ਗਿਆ।
ਜਥੇਦਾਰ ਜਸਵੀਰ ਸਿੰਘ ਮੱਖ ਜੀ ਨੇ ਦੱਸਿਆ ਕਿ ਅਜਾਇਬ ਘਰ ਦੇ ਸੇਵਾਦਾਰਾਂ ਨੇ ਬਾਖੂਬੀ ਨਾਲ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਿੱਸ ਤੋਂ ਸਾਫ ਸਾਫ ਸਾਬਤ ਹੁੰਦਾ ਹੈ ਕਿ ਸਿੰਘ ਸਭਾ ਡਰਬੀ ਨੇ ਬਹੁੱਤ ਡੂੰਗੀ ਸੋਚ ਸਮਝ ਕੇ ਸਾਰੇ ਪ੍ਰਬੰਧ ਕੀਤੇ ਹੋਏ ਹਨ ਜਿਸਦੇ ਨਤੀਜੇ ਬਹੁੱਤ ਵਧੀਆ ਹਨ। ਇਹ ਅਜਾਇਬ ਘਰ ਆਉਣ ਵਾਲੇ ਲੰਮੇ ਸਮੇ ਲਈ ਕਾਮਯਾਬ ਰਹੇਗਾ ਜਿਸਦੀ ਸਿਰਫ ਸਿੱਖ ਕੌਮ ਨੂੰ ਹੀ ਨਹੀਂ ਹੋਰਨਾਂ ਕੌਮਾ ਨੂੰ ਵੀ ਕਦਰ ਕਰਨੀ ਚਾਹੀਦੀ ਹੈ। ਸਾਡਾ ਸੱਭ ਦਾ ਫਰਜ ਬਣਦਾ ਹੈ ਕਿ ਇਸ ਬਾਰੇ ਵੱਧ ਤੋਂ ਵੱਧ ਹੋਰਨਾ ਨੂੰ ਦੱਸਿਆ ਜਾਵੇ। ਬਹੁੱਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ। ਗੁਰੂ ਸਾਹਿਬ ਜੀ ਤੋਂ ਲੈ ਕੇ ਮੌਜੂਦਾ ਸਮੇ ਤੱਕ ਸਾਡੇ ਅਮੀਰ ਇਤਿਹਾਸ ਬਾਰੇ ਸਿਖਣ ਨੂੰ ਮਿਲਦਾ ਹੈ ਅਤੇ ਇਹ ਨਵੀਂ ਪੀੜੀ ਦੀਆਂ ਲੋੜਾਂ ਨੂੰ ਮੱਖ ਰੱਖ ਕੇ ਬਣਾਇਆ ਗਿਆ ਹੈ। ਨੌਂ ਸਾਲ ਦੇ ਡਿੱਲਨ ਨੇ ਦੱਸਿਆ ਕਿ ਕੁੱਝ ਹਫਤੇ ਪਹਿੱਲਾਂ ਮੇਰੇ ਨਾਨਾ ਜੀ ਮੈਨੂੰ ਇੱਥੇ ਲਿਆਏ ਸੀ ਅਤੇ ਅੱਜ ਮੈਨੂੰ ਇਹ ਮੂਇਜਮ ਹੋਰ ਵੀ ਚੰਗਾ ਲੱਗਿਆ ਕਰਕੇ ਇੱਥੇ ਸਿੱਖਣ ਲਈ ਬਹੁੱਤ ਕੁੱਝ ਹੈ। ਮੈਨੂੰ ਸਿੱਖੀ ਗੁੱਡੀਬੈਗ, ਸ੍ਰਟੀਫੀਕੇਟ ਅਤੇ ਇੱਕ ਛੋਟਾ ਟੈਂਕ ਵੀ ਮਿਲਿਆ। ਬੱਚੇ ਗੁਰਨੂਰ,ਅਮੀਟੋਜ, ਡਿਲਨ, ਜੁਗਰਾਜ,ਸੁੱਖਰਾਜ ਨੇ ਅਜਾਇਬ ਘਰ ਨੂੰ £101 ਦੀ ਚੈਕ ਦਿੱਤੀ।
ਦਹਾਕਿਆ ਤੋਂ ਲੈਸਟਰ ਦੇ ਹਸਪਤਾਲਾਂ ਵਿੱਚ ਮਰੀਜਾਂ ਦੇ ਦੁੱਖ ਸੁਣਦੇ ਆ ਰਹੇ ਭਾਈ ਸਾਹਿਬ ਸੁਲੱਖਣ ਸਿੰਘ ਜੀ ਜਿਨ੍ਹਾ ਨੂੰ ਇਸ ਸਾਲ ਬਰਿਟਿਸ਼ ਐਮਪਾਇਰ ਦਾ ਇਨਾਮ ਮਿਲਿਆ ਸੀ ਨੇ ਕਿਹਾ ਕਿ ਵਿਰਕ ਸਾਹਿਬ ਜੀ ਨੇ ਇੱਕ ਐਸੀ ਯਾਤਰਾ ਦਾ ਪ੍ਰਬੰਧ ਕੀਤਾ ਜੋ ਅੱਜ ਤੱਕ ਲੈਸਟਰ ਤੋਂ ਨਹੀਂ ਹੋ ਸਕੀ। ਲੈਸਟਰ ਅਤੇ ਹੋਰਨਾ ਸ਼ਹਿਰ ਦੇ ਗੁਰਦਵਾਰਾ ਸਾਹਿਬ ਜੀਆਂ ਨੂੰ ਰਾਸ਼ਟਰੀ ਸਿੱਖ ਅਜਾਇਬ ਘਰ ਦੀ ਯਾਤਰਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਆਪਣੇ ਸਿੱਖ ਰਾਜ ਬਾਰੇ ਜਾਣ ਸਕਣ।
ਪੰਜਾਬੀ ਲਿਸਨਰਜ ਕਲੱਬ ਦੇ ਤਰਲੋਚਨ ਸਿੰਘ ਵਿਰਕ ਨੇ ਗੁਰਦਵਾਰਾ ਸ਼ੀ੍ਰ ਗੁਰੂ ਹਰਿਕ੍ਰਸ਼ਿਨ ਸਾਹਿਬ, ਕੈਬਿੰਨ ਕਿੰਗ ਸੋਖਾ ਅੁਦੋਪੂਰੀਆ, ਨਨਕਾਣਾ ਸਾਹਿਬ ਰੇਡੀਓ, ਰਾਸ਼ਟਰੀ ਸਿੱਖ ਅਜਾਇਬ ਘਰ, ਗੁਰਨਾਮ ਸਿੰਘ ਰੂਪੋਵਾਲ, ਸਰਦਾਰ ਓਂਕਾਰ ਸਿੰਘ ਜੀ ਅਤੇ ਸਮੂਹ ਯਾਤਰੀਆਂ ਦਾ ਤਿਹ ਦਿਲੋਂ ਧੰਨਵਾਦ ਕੀਤਾ ਜਿਨ੍ਹਾ ਨੇ ਇੱਕ ਹੋ ਕੇ ਇਹ ਰਾਸ਼ਟਰੀ ਸਿੱਖ ਅਜਾਇਬ ਘਰ ਦੀ ਸਿਖਿਦਾਇੱਕ ਯਾਤਰਾ ਨੂੰ ਹਮੇਸ਼ਾ ਲਈ ਬਹੁੱਤ ਸੋਹਣੀ ਯਾਦਗਰ ਬਣਾ ਦਿੱਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly