(ਸਮਾਜ ਵੀਕਲੀ)
ਵਿੱਚ ਤਲਵੰਡੀ ਦੇ,
ਇੱਕ ਨੂਰ ਇਲਾਹੀ ਆਇਆ ਏ।
ਮਾਂ ਤ੍ਰਿਪਤਾ ਤੇ ਪਿਤਾ ਕਾਲੂ ਦਾ,
ਸੋਹਣਾ ਪੁੱਤਰ ਜਾਇਆ ਏ।
ਬੁੱਝੀ ਰਮਜ ਦਾਈ ਦੌਲਤਾਂ ਨੇ,,
ਨਾਨਕ ਕਰਤਾਰ ਦੀ।
ਚਾਰੇ ਪਾਸੇ ਹੋਈ ਜੈ ਜੈ ਕਾਰ
ਸੱਚੀ ਸਰਕਾਰ ਦੀ।
ਦੂਜੀ ਵਾਰ ਫੇਰ ਪਿਤਾ ਨੇ,
ਨਾਨਕ ਨੂੰ ਪੜਨੇ ਪਾਇਆ ਸੀ।
੧ਓ ਇੱਕੋ ਜੋਤ ਦਾ ਹੋਕਾ ਦੇ
ਪਾਂਧੇ ਨੂੰ ਪੜਾਇਆ ਸੀ।
ਬਾਬਾ ਚਾਰੇ ਮੱਝੀਆਂ,
ਕਹਿੰਦੇ ਖੇਤ ਉਜਾੜ ਗਿਆ।
ਸਰਪ ਨੇ ਕੀਤੀ ਛਾਂ ਹੈ,
ਦੱਸ ਰਾਏ ਬੁਲਾਰ ਗਿਆ।
ਲੈ ਕੇ 20 ਰੂਪੀਏ ਬਾਬੇ,
ਸੱਚਾ ਸੌਦਾ ਕਰ ਵਿਖਾਇਆ ਸੀ।
ਕੁਝ ਭੁੱਖੇ ਸਾਧੂਆਂ ਤਾਈ,
ਲੰਗਰ ਓਸ ਛਕਾਇਆ ਸੀ।
ਭੈਣ ਨਾਨਕੀ ਜੈ ਰਾਮ ਜੀ,
ਕਰਦੇ ਮੋਹ ਸੀ ਅੰਤਾਂ ਦਾ।
ਵੀਰ ਨਾਨਕ ਤੇ ਸੰਗ ਕਰਦਾ ਸੀ,
ਸਾਧੂ ਸੰਤਾਂ ਦਾ।
ਸੁਲਤਾਨਪੁਰ ਦੇ ਭਾਗ ਜਾਗ ਪਏ,
ਉੱਥੇ ਨਾ ਤੇਰਾ ਨਾ ਮੇਰਾ ਸੀ।
ਖਾਲੀ ਆਉਦੇ ਝੋਲੀਆਂ ਭਰਦੇ,
ਓਸ ਤੋਲਿਆ ਤੇਰਾ ਤੇਰਾ ਸੀ
ਜਗਤ ਜਲਦਾ ਤੱਕ ਕੇ,
ਚੜਿਆ ਸੋਧਣ ਧਰਤ ਲੁਕਾਈ।
ਕਾਲੀ ਵੈਈ ਦੇ ਭਾਗ ਖੁੱਲ ਗਏ,
ਏਸੀ ਡੂੰਘੀ ਟੁੱਬੀ ਲਾਈ।
ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ,
ਹੋਕਾ ਲਾਇਆ ਨਾਨਕ ਨੇ।
ਨਾ ਕੋ ਵੈਰੀ ਨਹੀ ਬੈਗਾਨਾ,
ਐਸਾ ਤਰਾਨਾ ਗਾਇਆ ਨਾਨਕ ਨੇ।
ਛੇੜ ਵੇ ਰਬਾਬ ਮਰਦਾਨਿਆ,
ਕਹਿੰਦੇ ਬਾਣੀ ਆਈ ਏ।
ਹੁਕਮ ਰਜਾਈਂ ਸਭ ਚੱਲਣਾ,
ਨਾਲ ਮੇਰੇ ਚੱਲ ਬਾਲੇ ਭਾਈ ਵੇ
ਬਾਬਰ ਨੂੰ ਜਾਬਰ ਕਹਿ ਬਾਬੇ,
ਭੋਰਾ ਨਾ ਡੋਲੇ ਸੀ।
ਕੂੜ ਨਿੱਖੁਟੇ ਨਾਨਕ ਓੜਕ ਸੱਚ ਬੋਲੇ ਸੀ।
ਵਲੀ ਕੰਧਾਰੀ ਦਾ ਬਾਬੇ ਹੰਕਾਰ ਤੋੜਿਆ ਅ
ਆਉਦਾ ਹੋਇਆ ਪੱਥਰ ਉਹਨਾਂ ਪੰਜਾ ਲਾ ਮੋੜਿਆ ਏ
ਲਾਲੋ ਦੀ ਖਾ ਰੁੱਖੀ ਮਿਸੀ,
ਮਲਕ ਭਾਗੋ ਦੀ ਪੂਰੀ ਦੁਰਕਾਰੀ ਸੀ।
ਸੱਜਣ ਠੰਗ ਜਿਹੇ ਪਾਪੀ ਤਾਰੇ,
ਨਾਨਕ ਐਸੀ ਜੋਤ ਨਿਰੰਕਾਰੀ ਸੀ
ਅੰਤ ਵੇਲੇ ਕਰਤਾਰਪੁਰ ਕਰਤਾਰ ਸੀ ਆ ਗਏ।
ਭਾਈ ਲਹਿਣੇ ਥਾਪ ਜੋਤ ਉਹਨਾ ਚ ਸਮਾ ਗਏ।
ਨਿਰਮਲ ਤਾਰ ਗਏ ਉਹ ਲੱਖਾਂ ਰੂਹਾਂ,
ਤੂੰ ਵੀ ਤਰ ਜਾਵੀਂ ਨੀ।
ਫੜ ਕੇ ਤੂੰ ਹੱਕ ਸੱਚ ਦਾ ਪੱਲਾ,
ਲੜ ਗੁਰਾਂ ਦੇ ਲੱਗ ਜਾਵੀ ਨੀ।
ਲੜ ਗੁਰਾਂ ਦੇ ਲੱਗ ਜਾਵੀਂ ਨੀ।
ਨਿਰਮਲ ਕੌਰ ਕੋਟਲਾ ਅੰਮ੍ਰਿਤਸਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly