(ਸਮਾਜ ਵੀਕਲੀ)
ਸੱਚੇ ਪਾਤਸ਼ਾਹ ਜੀ ਬਖਸ਼ਣਹਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ
ਅਸੀਂ ਕੌਡੀਆਂ ਦੇ ਤੁੱਲ ਪਾਣੀ ਹਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ।
ਚੁਗਲੀ ਤੇ ਨਿੰਦਾ ਮੈਥੋਂ ਕਿਸੇ ਦੀ ਨਾਂ ਹੋਵੇ
ਮੇਰੀ ਵਜ੍ਹਾ ਨਾਲ ਅੱਖ ਕਿਸੇ ਦੀ ਨਾਂ ਚੋਵੇ
ਸਾਡੀ ਬਣੀ ਰਹੇ ਸਦਾ ਹੀ ਵਕਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ
ਸੱਚੇ ਪਾਤਸ਼ਾਹ ਤੂੰ ਬਖਸ਼ਣਹਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ
ਦਿਨ ਭਾਂਵੇਂ ਚੰਗੇ ਮਾੜੇ ਮੈਂ ਔਕਾਤ ਚ ਰਹਾਂ
ਕਿਸੇ ਮਾੜੇ ਦੀ ਸੰਗਤ ਵਿੱਚ ਜਾਕੇ ਨਾ ਬਹਾਂ
ਡੋਲ ਜਾਵਾਂ ਨਾ ਮੈਂ ਅੱਧ ਵਿਚਕਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ
ਸੱਚੇ ਪਾਤਸ਼ਾਹ ਜੀ ਬਖਸ਼ਣਹਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ।
ਜਿੰਹਨਾ ਉਚੀਆਂ ਬੁਲੰਦੀਆਂ ਨੂੰ ਛੂਹਣਾ ਗਰਗ ਚਾਹੇ
ਤੇਰੀ ਕਿਰਪਾ ਦੇ ਨਾਲ ਉਹ ਮੁਕਾਮ ਮਿਲ ਜਾਵੇ
ਨਿਰਮਲ ਕਰੂ ਸ਼ੁਕਰਾਨਾ ਲੱਖ ਵਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ
ਸੱਚੇ ਪਾਤਸ਼ਾਹ ਜੀ ਬਖਸ਼ਣਹਾਰ
ਨਿਮਾਣਿਆਂ ਨੂੰ ਬਖਸ਼ਦਾ ਰਹੀਂ।
ਨਿਰਮਲਾ ਗਰਗ ਪਟਿਆਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly