ਕੀਟੋਨ ਜੈਨਿੰਗਜ਼ ਦ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਸ੍ਰੀਲੰਕਾ ਨੂੰ ਪਹਿਲੇ ਟੈਸਟ ਵਿੱਚ ਅੱਜ 462 ਦੌੜਾਂ ਦਾ ਮੁਸ਼ਕਿਲ ਟੀਚਾ ਦਿੱਤਾ। ਇੰਗਲੈਂਡ ਨੇ ਆਪਣੀ ਪਾਰੀ ਛੇ ਵਿਕਟਾਂ ’ਤੇ 322 ਦੌੜਾਂ ’ਤੇ ਐਲਾਨੀ ਜਿਸ ਵਿੱਚੋਂ ਜੈਨਿੰਗਜ਼ ਨੇ ਨਾਬਾਦ 146 ਦੌੜਾਂ ਬਣਾਈਆਂ ਸਨ। ਤੀਜੇ ਦਿਨ ਦਾ ਖੇਡ ਸਮਾਪਤ ਹੋਣ ’ਤੇ ਸ੍ਰੀਲੰਕਾ ਨੇ ਬਿਨਾਂ ਕਿਸੇ ਨੁਕਸਾਨ ਤੋਂ 15 ਦੌੜਾਂ ਬਣਾ ਲਈਆਂ ਸਨ।
ਦਿਮੁੱਕ ਕਰੁਨਾਰਤਨੇ ਸੱਤ ਤੇ ਕੌਸ਼ਲ ਸਿਲਵਾ ਅੱਠ ਦੌੜਾਂ ਬਣਾ ਕੇ ਖੇਡ ਰਹੇ ਸਨ। ਸਵੇਰ ਦੇ ਸੈਸ਼ਨ ਵਿੱਚ ਰੋਰੀ ਬਰਨਜ਼ 23 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ। ਪਹਿਲੀ ਪਾਰੀ ਵਿੱਚ ਪਹਿਲੀ ਗੇਂਦ ’ਤੇ ਆਊਟ ਹੋਏ ਮੋਈਨ ਅਲੀ ਨੂੰ ਰੰਗਨਾ ਹੈਰਾਥ ਨੇ ਮਿੱਡਆਨ ’ਤੇ ਦਿਲਰੂਵਾਨ ਪਰੇਰਾ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਉਸ ਨੇ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ ਜੋ ਤਿੰਨ ਦੌੜਾਂ ਹੀ ਬਣਾ ਸਕਿਆ। ਬੈਨ ਸਟੋਕਸ ਨੇ 93 ਗੇਂਦਾਂ ਵਿੱਚ ਤਿੰਨ ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਚਾਹ ਤੋਂ ਬਾਅਦ ਉਹ ਪਰੇਰਾ ਦਾ ਸ਼ਿਕਾਰ ਬਣਿਆ। ਜੋਸ ਬਟਲਰ 35 ਦੌੜਾਂ ਬਣਾ ਕੇ ਹੈਰਾਥ ਦੀ ਗੇਂਦ ’ਤੇ ਆਊਟ ਹੋਇਆ ਜਦੋਂਕਿ ਬੈਨ ਫੋਕਸ ਨੂੰ ਸਪਿੰਨਰ ਅਕਿਲਾ ਧਨੰਜੈ ਨੇ ਆਊਟ ਕੀਤਾ।
Sports ਇੰਗਲੈਂਡ ਨੇ ਸ੍ਰੀਲੰਕਾ ਨੂੰ 462 ਦੌੜਾਂ ਦਾ ਮੁਸ਼ਕਿਲ ਟੀਚਾ ਦਿੱਤਾ