ਜੀਵਨ ਵਿੱਚ ਕਾਮਯਾਬੀ ਲਈ ਆਪਣੇ ਆਪ ਨੂੰ ਬਦਲਣਾ ਬਹੁਤ ਜ਼ਰੂਰੀ

(ਸਮਾਜ ਵੀਕਲੀ)

ਹਰ ਮਨੁੱਖ ਜ਼ਿੰਦਗੀ ਵਿੱਚ ਤਰੱਕੀ ਤੇ ਖੁਸ਼ਹਾਲੀ ਚਾਹੁੰਦਾ ਹੈ। ਇਸ ਦੇ ਲਈ ਉਹ ਬਹੁਤ ਕੋਸ਼ਿਸ਼ਾਂ ਕਰਦਾ ਹੈ। ਇਥੋਂ ਤੱਕ ਕਿ ਕਈ ਵਾਰ ਆਪਣੇ ਦੋਸਤ , ਆਪਣਾ ਘਰ ਤੇ ਘਰ ਦੀ ਦਿਸ਼ਾ ਆਦਿ ਵੀ ਬਦਲ ਲੈਂਦਾ ਹੈ , ਰੰਗ ਬਦਲ ਲੈਂਦਾ ਹੈ , ਗੱਡੀ ਮੋਟਰ ਵਾਹਨ ਬਦਲ ਲੈਂਦਾ ਹੈ।ਪਰ ਫੇਰ ਵੀ ਕੁਝ ਪ੍ਰਾਪਤ ਨਹੀਂ ਹੁੰਦਾ। ਇਸ ਵਿੱਚ ਸਭ ਤੋਂ ਵੱਡਾ ਕਾਰਨ ਕੀ ਹੋ ਸਕਦਾ ਹੈ ? ਇਸ ਵਿੱਚ ਇੱਕ ਹੀ ਕਾਰਨ ਹੈ : ਆਪਣੇ ਆਪ ਨੂੰ ਨਹੀਂ ਬਦਲਦਾ। ਜੇਕਰ ਮਨੁੱਖ ਸਮੇਂ ਅਤੇ ਸਥਿਤੀ ਅਨੁਸਾਰ ਜਾਂ ਸਮਾਜ ਦੇ ਅਨੁਸਾਰ ਆਪਣੇ – ਆਪ ਨੂੰ ਬਦਲ ਲਵੇ ਤੇ ਸਮੇਂ ਅਨੁਸਾਰ ਆਪਣੇ ਜੀਵਨ ਵਿੱਚ ਤਬਦੀਲੀ ਲੈ ਆਵੇ ਤਾਂ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰ ਸਕਦਾ ਹੈ।

ਜੇਕਰ ਅਸੀਂ ਇੱਕ ਹੀ ਸੁਭਾਅ , ਇੱਕ ਹੀ ਨੀਤੀ ਜਾਂ ਇੱਕ ਹੀ ਤਰ੍ਹਾਂ ਦੇ ਹਾਵ ਭਾਵ ਲੈ ਕੇ ਜ਼ਿੰਦਗੀ ਨੂੰ ਜਿਉਣ ਬਾਰੇ ਸੋਚੀਏ ਤਾਂ ਜ਼ਿੰਦਗੀ ਕੇਵਲ ਕਈ ਵਾਰ ਬਹੁਤ ਕਠਿਨ ਹੋ ਜਾਂਦੀ ਹੈ। ਇਸ ਲਈ ਸਾਨੂੰ ਆਪਣੀ ਸਥਿਤੀ ਤੇ ਸਮਰੱਥਾ ਅਨੁਸਾਰ , ਆਪਣੇ ਸੁਭਾਅ , ਆਪਣੇ ਕੰਮ , ਆਪਣੀ ਸਥਿਤੀ ਤੇ ਆਪਣੇ ਸੁਭਾਅ ਵਿੱਚ ਜਾਂ ਆਪਣੇ ਵਿਹਾਰ ਵਿੱਚ ਤਬਦੀਲੀ ਲਿਆਂਦੇ ਰਹਿਣਾ ਚਾਹੀਦਾ।ਸਾਡਾ ਸੁਭਾਅ ਪਾਣੀ ਵਾਂਗ ਤਰਲ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੇ ਹਾਂ।

ਜ਼ਿੰਦਗੀ ਵਿੱਚ ਦੂਸਰਿਆਂ ਨੂੰ ਬਦਲਣ ਦੀ ਥਾਂ ਸਾਨੂੰ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਜੋ ਮਨੁੱਖ ਆਪਣੇ ਆਪ ਨੂੰ ਬਦਲ ਸਕਦਾ ਹੈ , ਉਹ ਦੂਸਰਿਆਂ ਨੂੰ ਬਦਲ ਸਕਦਾ ਹੈ , ਉਹ ਸਮਾਜ ਨੂੰ ਬਦਲ ਸਕਦਾ ਹੈ ਤੇ ਉਹ ਦੁਨੀਆਂ ਨੂੰ ਬਦਲ ਸਕਦਾ ਹੈ।

ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੇ ਤਾਂ ਬਾਕੀ ਐ !
Next articleਮੇਰੀ ਦਾਦੀ