(ਸਮਾਜ ਵੀਕਲੀ)
ਕਿਉ ਵੱਜੀ ਦੇਸ਼ ਦੀ ਧਰਤੀ ਦੀ ਹਿੱਕ ਤੇ ਲਕੀਰ
ਲੋਕੋਂ ਉਹ ਸਿਆਸਤਕਾਰਾਂ ਕੋਲੋਂ ਪੁੱਛੋ
ਕਿਸੇ ਦੀ ਮਾਂ ਭੂਮੀ ਉਸ ਪਾਰ ਰਹਿ ਗਈ
ਕਿਸੇ ਦੀਆਂ ਕਬਰਾਂ ਇਸ ਪਾਸੇ ਰਹਿ ਗਈਆਂ
ਕੀ ਦਰਦ ਹਢਾਇਆਂ,ਉਹ ਪਰਿਵਾਰਾਂ ਕੋਲੋਂ ਪੁੱਛੋ
ਇਕ ਪਾਸੇ ਊਰਦੂ ਨੂੰ ਲਾਭੇਂ ਕਰਕੇ ਰੱਖ ਦਿੱਤਾ
ਦੂਜੇ ਪਾਸੇ ਨਾ ਕਿਸੇ ਨੇ ਪੰਜਾਬੀ ਨੂੰ ਖੈਰ ਪਾਈ
ਕਿਉ ਦਿਲਾਂ ਚ ਵੀ ਤਰੇੜ ਪਾਈ ਵਹਿਸਕਾਰਾਂ ਕੋਲੋਂ ਪੁੱਛੋਂ
ਬਹੁਤਿਆਂ ਨੇ ਆਪਣੇ ਆਪ ਨੂੰ ਬਦਲਿਆ
ਇਕ ਦੂਜੇ ਦੇ ਧਰਮਾਂ ਨੂੰ ਅਪਣਾਉਣਾ ਪਿਆ
ਬੜਾ ਔਖਾ ਸੀ ਸਹਿਣਾਂ ,ਉਹ ਸੰਸਕਾਰਾਂ ਕੋਲੋਂ ਪੁੱਛੋ
ਇਕੋ ਸੀ ਪਹਿਲਾਂ,ਅੱਜ ਕਿਉਂ ਪੱਕੇ ਦੁਸਮਣ ਬਣ ਗਏ
ਬਾਰਡਰਾਂ ਤੇ ਸਹੀਦ ਹੋਣ ਵਾਲੇ,ਪਰਿਵਾਰਾਂ ਕੋਲੋਂ ਪੁੱਛੋ
ਲੜ ਲੜਾਈ ਵਿੱਚ ਸੋਭਾ ਖੱਟਕੇ,ਕੀ ਖੱਟਿਆ ਸੰਧੂ ਕਲਾਂ
ਜਬਰਦਸਤੀ ਚਲਾਏ ਹੋਏ ,ਹਥਿਆਰਾਂ ਕੋਲੋਂ ਪੁੱਛੋਂ
ਆਜਾਦੀ ਦੀ ਲੜਾਈ ਕੱਠਿਆਂ ਲੜਕੇ,ਇਕੱਠੇ ਰਹਿ ਨਾ ਸਕੇ
ਕੀ ਮਨਸਾਂ ਸੀ ਇਰਾਦਿਆਂ ਦੀ,ਉਹ ਸਲਾਹਕਾਰਾਂ ਕੋਲੋਂ ਪੁੱਛੋ
ਲਿਖਦੇ ਲਿਖਦੇ,, ਦਰਦ,ਏ, ਦਾਸਤਾ ਉੱਨੀ ਸੌ ਸੰਨਤਾਲੀ ਦਾ
ਟੁੱਟੀ ਕਲਮ,ਲਹੂ ਦੇ ਅੱਥਰੂ ਵਹਾਉਦੇ ਸਹਿਤਕਾਰਾਂ ਕੋਲੋਂ ਪੁੱਛੋਂ
ਜੋਗਿੰਦਰ ਸਿੰਘ
ਪਿੰਡ ਸੰਧੂ ਕਲਾਂ ਜਿਲਾ ਬਰਨਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly