(ਸਮਾਜ ਵੀਕਲੀ)
ਜਾਂ ਏਧਰ ਜਾਂ ਓਧਰ ਮਾਨਾ
ਖੜ ਜਾ ਤੂੰ ਇੱਕ ਪਾਸੇ
ਰੋਜ਼ ਰੋਜ਼ ਨਾ ਦੇਖਣ ਆਇਆ
ਕਰ ਤੂੰ ਯਾਰ ਤਮਾਸ਼ੇ
ਜਿਹੜਾ ਚੰਗਾ ਓਹਦੇ ਗਲ ਵਿਚ
ਹਾਰ ਜੋਂ ਪਾਉਣਾ ਪਾਦੇ
ਜੇ ਗੱਲ ਤੇਰੀ ਗੱਲ ਤੇ ਮੁੱਕਣੀ
ਲਾਦੇ ਗੱਲ ਇੱਕ ਪਾਸੇ
ਨਾ ਰੋਂਦੂ ਸਰਪੰਚ ਵਾਂਗਰਾਂ
ਕਰੀਏ ਗੱਲ ਅਧੂਰੀ
ਦੋਹੀਂ ਪਾਸੀਂ ਕੱਖ ਨਾ ਛੱਡਦੇ
ਕਦੇ ਮੀਸਣੇ ਹਾਸੇ
ਆਪਣਿਆਂ ਵਾਂਗੂੰ ਹੱਕ ਜਿਤਾਉਣੇ
ਗੈਰਾਂ ਵਾਂਗ ਵਤੀਰੇ
ਇੱਕ ਨਾ ਇੱਕ ਦਿਨ ਚਲ ਜਾਵਣਗੇ
ਟੰਗੇ ਪਏ ਗੰਡਾਸੇ
ਕਰਿਆ ਨਾ ਕਰ ਦੋਗਲੀਆਂ
ਜੇ ਰੁੱਤਬਾ ਸ਼ਾਨਾਮੱਤਾ
ਬਹੁਤੀ ਦੇਰ ਨਾ ਲਾਰੇ ਲੱਪੇ
ਚਲਦੇ ਝੂਠ ਦਿਲਾਸੇ
ਸਬਜਬਾਗ ਤਾਂ ਬਹੁਤ ਵਿਖਾਉਂਦੇ
ਜਦ ਨੇਤਾ ਜੀ ਆਉਂਦੇ
ਪੰਜੀ ਸਾਲੀਂ ਫਿਰ ਜੋਂ ਆਉਣਾ
ਹੋਇਆ ਫ਼ੜ ਕੇ ਕਾਸੇ
ਨੀਤੀ ਵਿੱਚ ਫਰੇਬ ਚਰਿੱਤਰ
ਛਿੱਟੇਆਂ ਦੇ ਨਾਲ ਭਰਿਆ
ਪੱਕੇ ਵਾਅਦੇ ਲਾਰਿਆਂ ਦੇ ਵਿੱਚ
ਬਦਲ ਗਏ ਧਰਵਾਸੇ।
ਰਾਜਬੀਰ ਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly