(ਸਮਾਜ ਵੀਕਲੀ)
ਪੰਜਾਬੀਓ ਪੰਜਾਬੀ ਬੋਲੀ,ਮਾਂ ਆਪਣੀ ਹੀ ਲਗਦੀ।
ਜੀਵਨ ਹੈ ਅਰਪਣ , ਭੇਂਟ ਸੇਵਾ ਹੋਵੇ ਜਗਦੀ।
ਜਨਮ ਤੋਂ ਮਰਨ ਦੇ , ਹਰ ਸ਼ਬਦ ਅਲਾਪਦੇ ।
ਇੱਕ – ਇੱਕ ਅੱਖਰ ਕੋਲੋਂ ,ਮਨ ਦੇ ਭਾਵ ਨਾਪਦੇ।
ਹਾਂ! ਸੁਣ ਕੇ ਸੁਣਾਵਾਂ , ਭਾਵੇਂ ਗੱਲ ਆਖਾਂ ਮਾਂ ਬੋਲੀ ਨੂੰ।
ਮਾਂ ਵਰਗੀ ਮਾਂ ਬੋਲੀ ਦੇ , ਅਦਬ ਨੇ ਮਾਂ ਅਭੋਲੀ ਨੂੰ।
ਕਦੇ- ਕਦੇ ਲਗਦਾ , ਕੋਝਾ ਏ ਕਲਜੁਗ ਫ਼ਿਰਦਾ।
ਮਾਂਵਾਂ ਦੀ ਹੀ ਗੋਦੀ ਵਿੱਚੋਂ ,ਬੇਗਾਨੀ ਦੀ ਝੋਲੀ ਫ਼ਿਰਦਾ।
ਕਿਹੜੀ ਏ ਜੋ ਮਾਂ ਆਖੇ , ਔਲਾਦ ਹੋਵੇ ਪਰਾਈ ਜੀ!
ਕੰਬਦਾ ਹੈ ਦਿਲ ਨਾ ਹੋਵੇ , ਮਾਂ ਬੋਲੀ ਕਰਜ਼ਾਈ ਜੀ।
ਅਨੰਤ ਕਲਮਾਂ ਨੇ ਜੋ , ਮਾਂ ਬੋਲੀ ਦੀ ਝੋਲੀ ਹੁੰਦੀਆਂ।
ਸਾਂਭਦੀਆਂ ਨੇ ਤਾਜ ਮਾਂ ਦਾ ,ਹਾਂ ਵਿਕਾਊ ਨਾ ਹੁੰਦੀਆਂ।
ਚੜ੍ਹਕੇ ਹਵਾਵਾਂ ਲੋਟੂ , ਬੋਲਾਂ “ਚ ਵੀ ਚੌੜ ਕਰਦੇ।
ਆਪੇ ਦੀ ਹੀ ਮਾਂ ਅਤੇ ਮਾਂ ਬੋਲੀ ਨੂੰ ਭਰਾੜ ਕਰਦੇ।
ਭਾਵ ਤੇ ਮੰਗਾਂ ਮਾਂਵਾਂ ਦੀਆਂ , ਸੋਹਲ ਜਿਹੇ ਹੁੰਦੀਆਂ।
ਦੂਰ ਵਸਕੇ ਵੀ ਰੂਹਾਨੀ ਰਿਸ਼ਮਾਂ,ਮਾਂ ਦਾ ਬਲ ਹੁੰਦੀਆਂ।
ਸ਼ਮਿੰਦਰ ਕੌਰ ਭੁਮੱਦੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly