ਯੂਨੀਵਰਸਿਟੀ ਕਾਲਜ ਫੱਤੂਢੀਂਗਾ ਵਿਖੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ

ਕਪੂਰਥਲਾ  (ਕੌੜਾ) (ਸਮਾਜ ਵੀਕਲੀ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੁਢੀਂਗਾ (ਲੜਕੀਆਂ) ਵਿਖੇ ਵਿਸ਼ਵ ੳਜ਼ੋਨ ਦਿਵਸ ਮੌਕੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ।ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ੳਜ਼ੋਨ ਪਰਤ ਨੂੰ ਬਚਾਉਣ ਪ੍ਰਤੀ ਵਿਿਦਆਰਥੀਆਂ ਨੂੰ ਜਾਗੂਰਕ ਕਰਨਾ ਸੀ। ਇਸ ਮੌਕੇ ਕਾਲਜ ਦੀਆਂ ਵਿਿਦਆਰਥਣਾਂ ਨੇ ਵਾਤਾਵਰਨ ਨੂੰ ਬਚਾਉਣ ਸੰਬੰਧੀ ਪੋਸਟਰ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਕਾਲਜ ਦੀ ਪ੍ਰੋ. ਮਿਸ ਪੱਲਵੀ ਨੇ ਦੱਸਿਆ ਕਿ ਪੋਸਟਰ ਮੇਕਿੰਗ ਪ੍ਰਤੀਯੋਗਤਾ ਵਿਚ ਹਰਮਨਪ੍ਰੀਤ ਕੌਰ (ਬੀ.ਕਾਮ ਭਾਗ ਤੀਜਾ) ਨੇ ਪਹਿਲਾ ਅਰਪਨਦੀਪ ਕੌਰ (ਬੀ.ਏ. ਭਾਗ ਤੀਜਾ) ਨੇ ਦੂਜਾ ਅਤੇ ਗਜ਼ਲਦੀਪ ਕੌਰ ( ਬੀ.ਕਾਮ ਭਾਗ ਤੀਜਾ) ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਕਾਲਜ ਦਾ ਸਮੂਹ ਸਟਾਫ ਮੌਜੂਦ ਸੀ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਕਾਲਜ ਸਿੱਧਸਰ (ਲੁਧਿਆਣਾ) ਵਿਖੇ ਵਿਸ਼ਵ ਓਜੋਨ ਦਿਵਸ ਮਨਾਇਆ ਗਿਆ
Next articleरेल कोच फैक्‍टरी, में सफाई को समर्पित स्‍वच्‍छता पखवाड़ा प्रारम्‍भ