(ਸਮਾਜ ਵੀਕਲੀ)
ਕਿਉਂ ਖ਼ੁਦਾ ਬੰਦਗੀ ਤੋਂ ਮਨ ਸਰਕੇ?
ਮਿਲਕੇ ਵੀ ਨਾ ਮਿਲੇ ਜ਼ਿੰਦ ਦੇ ਵਰਕੇ!
ਕਿਉੰ ਮਾਣ- ਤਾਣ ਅਧਵਾਟੇ ਰੁਕਿਆ?
ਅਸਾਂ ਤਾਂ ਛਾਣੇ- ਪੁਣੇ ਗਏ ਹਾਂ ਹਰਕੇ !
ਕਿਉੰ ਰੱਬ ਹਬੀਬੋਂ- ਰਕੀਬ ਬਣਿਆ?
ਥੱਕ – ਟੁੱਟੇ ਹੁਣ ਤਾਂ ਨਸੀਬੋਂ ਕਿਰਕੇ!
ਕਿਉੰ ਵਾਟਾਂ ਰੋਲਣ ਆਏ ਸੀ ਤਰਕੇ?
ਲੁੱਟ- ਪੁੱਟ ਖੁਸ਼ ਖੁਦਾ ਰਜ਼ਾ ਥਿਰਕੇ!
ਕਿਉੰ ਰਹਿਮਤਾਂ-ਦਾਤਾਂ ਨੂੰ ਤੂੰ ਹੀ ਜਾਣੇ?
ਬਖ਼ਸ਼ੇਂ ਨਾ ਗੁਨਾਹ ਭੁੱਲੇ ਜੋ ਕਰਕੇ ।
ਕਿਉੰ ਨਿਮਾਣਿਆਂ ਦੇ ਹਿਰਦੇ ਤੂੰ ਤੋੜੇਂ?
ਸਾਈਂ ਪਾਓ ਸਿੱਧੇ ਰਾਹ ਸੰਗ ਫਿਰਕੇ।
ਕਿਉੰ ਜਿਗਰ ਦੇ ਰਾਹੀਂ ਹੁਣ ਵੀ ਕੰਡੇ?
ਹੁਣ ਤਾਂ ਫੁੱਲ ਵਿਛਾ ਜਗਤੋਂ ਜ਼ਰਕੇ।
ਕਿਉੰ ਹਿੰਮਤੋਂ ਹਰਾ ਤੂੰ ਜਿੱਤਕੇ ਦੇਖੇਂ?
ਤਮਾਸ਼ਾ ਦਿੱਤਾ ਬਣਾ ਰੂਹਾਂ ‘ਤੇ ਧਰਕੇ।
ਕਿਉੰ ਵਾਟਾਂ ਤੈਅ ਕਰੇਂ ਚੰਗਿਆਂ ਦੀਆਂ?
ਭਟਕੇਂਦੇ ਨੇ ਜਾਨੋਂ ਰਿਸ਼ਤੇ ਸਰਕੇ ।
ਕਿਉੰ ਖ਼ਾਸ ਫ਼ਰਕ ਨਹੀਂ ਰਿਸ਼ਤੇ ਦਾ?
ਅਸਾਂ ਪਾਏ ਸੀ ਜਾਣੋ ਰਿਸਤੇ ਸਰਕੇ।
ਕਿਉੰ ਪਤਾ ਨਾ ਆਪਣੇ ਬੇਗ਼ਾਨੇ ਦਾ ਵੀ?
ਸਾਈਂ! ਬਚਾਓ ਜਾਣੋ ਰਿਸ਼ਤੇ ਸਰਕੇ।
ਸ਼ਮਿੰਦਰ ਕੌਰ ਭੁਮੱਦੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly