(ਸਮਾਜ ਵੀਕਲੀ)
ਜੋ ਚਾਹੇ ਸਜਾ ਦੇ ਸੱਜਣਾਂ।
ਥੋੜ੍ਹੀ ਦੀਦ ਕਰਾਦੇ ਸੱਜਣਾ।
ਮੰਨਦਾ ਤੇਰਾ ਗੁਨਾਹ ਗਾਰ ਹਾਂ,
ਕਮੀਆਂ ਮਨੋਂ ਭੂਲਾਦੇ ਸੱਜਣਾ।
ਫਰਕ ਪਿਆ ਜੋ ਵਿੱਚ ਦਿਲਾਂ ਦੇ,
ਫ਼ਾਸਲੇ ਅੱਜ ਮਿਟਾਦੇ ਸੱਜਣਾ।
ਮੁਦਤਾਂ ਬੀਤ ਗਈਆਂ ਦੇਖਿਆਂ ਨੂੰ,
ਪਰਦਾ ਜਰਾ ਹਟਾਦੇ ਸੱਜਣਾ।
ਸਮਝਲੈ ਦਰ ਤੇ ਮੰਗਤਾ ਆਇਆ,
ਚੁਟਕੀ ਖੈਰ ਹੀ ਪਾਦੇ ਸੱਜਣਾ।
ਮੁੜ ਜਾਣਾਂ ਤੇਰੇ ਸ਼ਹਿਰੋਂ ਪਿਆਸੇ,
ਦੋ ਘੁੱਟ ਪਾਣੀਂ ਪਿਲਾਦੇ ਸੱਜਣਾ।
ਅਰਸੇ ਬੀਤ ਗਏ ਰੋਂਦਿਆਂ ਨੂੰ,
ਇਕ ਪਲ ਲਈ ਹਸਾਦੇ ਸੱਜਣਾ।
ਭਾਵੇਂ ਨਾਂ ਤੂੰ ਮੂਹੋਂ ਬੋਲੀਂ,
ਨੈਣਾਂ ਨਾਲ ਸਮਝਾਦੇ ਸੱਜਣਾ।
“ਕਾਮੀਂ ਵਾਲਾ” ਮੁੜ ਨਹੀਂ ਥਿਆਉਣਾ,
ਆਖ਼ਰੀ ਰੀਝ ਪੂਗਾਦੇ ਸੱਜਣਾ।
ਸ਼ੁਕਰ ਦੀਨ ਕਾਮੀਂ ਖੁਰਦ
9592384393
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly