ਈਡਨਬਰਗ ਵਿੱਚ ਗੁਰਦੁਆਰੇ ਉੱਤੇ ਪੈਟਰੋਲ ਬੰਬ ਨਾਲ ਹਮਲਾ

ਅਮਰੀਕਾ ਵਿੱਚ ਈਡਨਬਰਗ ਸਥਿੱਤ ਗੁਰਦੁਆਰੇ ਉੱਤੇ ਪੈਟਰੋਲ ਬੰਬ ਨਾਲ ਹਮਲੇ ’ਚ ਗੁਰਦੁਆਰੇ ਦਾ ਮੁੱਖ ਦੁਆਰ ਸੜ ਗਿਆ ਤੇ ਦੀਵਾਨ ਹਾਲ ਤੱਕ ਅੱਗ ਦੀਆਂ ਲਪਟਾਂ ਫੈਲ ਗਈਆਂ। ਇਸ ਘਟਨਾ ਕਾਰਨ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਪੰਜ ਵਜੇ ਦੇ ਕਰੀਬ ਵਾਪਰੀ ਘਟਨਾ ਤੋਂ ਬਾਅਦ ਗੁਰੂ ਨਾਨਕ ਗੁਰਦੁਆਰੇ ਵਿੱਚ ਹੰਗਾਮੀ ਸਥਿਤੀ ਨਾਲ ਨਜਿੱਠਣ ਵਾਲੀ ਟੀਮ ਅੱਗ ਉੱਤੇ ਕਾਬੂ ਪਾਉਣ ਲਈ ਪੁੱਜ ਗਈ। ਸੰਗਤ ਨੂੰ ਇਹ ਜਾਣਕਾਰੀ ਸ਼ੋਸ਼ਲ ਮੀਡੀਆ ਉੱਤੇ ਸੋਮਵਾਰ ਨੂੰ ਪੋਸਟ ਪਾ ਕੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਹੈ। ਇਸ ਘਟਨਾ ਵਿੱਚ ਗੁਰਦੁਆਰੇ ਦੇ ਮੁੱਖ ਗੇਟ ਨੂੰ ਅੱਗ ਲੱਗ ਗਈ ਸੀ। ਅੱਗ ਦੀਆਂ ਲਪਟਾਂ ਉੱਤੇ ਕਾਬੂ ਪਾਉਣ ਲਈ ਅੱਗ ਬਝਾਊ ਦਸਤੇ ਦੇ ਵੀਹ ਮੈਂਬਰ ਲੱਗੇ ਰਹੇ। ਇੱਕ ਫੇਸ ਬੁੱਕ ਪੋਸਟ ਅਨੁਸਾਰ ਗੁਰਦੁਆਰੇ ਦੇ ਮੁੱਖ ਦੁਆਰ ਉੱਤੇ ਪੈਟਰੋਲ ਬੰਬ ਨਾਲ ਹਮਲਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅੱਗ ਲੱਗਣ ਤੋਂ ਬਾਅਦ ਗੁਰਦੁਆਰੇ ਦੇ ਅੰਦਰ ਧੂੰਆਂ ਫੈਲਣ ਨਾਲ ਹਾਲਤ ਖਰਾਬ ਹੋ ਗਈ ਹੈ ਤੇ ਪੁਲੀਸ ਨੇ ਗੁਰਦੁਆਰੇ ਨੂੰ ਸਫਾਈ ਤੋਂ ਪਹਿਲਾਂ ਖੋਲ੍ਹਣ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸ ਘਟਨਾ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਸਿਰੋਪੇ ਸੁਰੱਖਿਅਤ ਹਨ ਪਰ ਦੀਵਾਨ ਹਾਲ ਵਿੱਚ ਕਾਲਖ਼ ਫੈਲ ਗਈ ਹੈ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੌਰੈਂਸਿਕ ਮਾਹਿਰ ਵੀ ਪੁੱਜ ਗਏ ਹਨ। ਪ੍ਰਬੰਧਕਾਂ ਨੇ ਕਿਹਾ ਹੈ ਕਿ ਜਦੋਂ ਹੀ ਸਥਿਤੀ ਆਮ ਵਰਗੀ ਹੋ ਜਾਵੇਗੀ ਤਾਂ ਸੰਗਤ ਨੂੰ ਤੂਰੰਤ ਸੂਚਿਤ ਕੀਤਾ ਜਾਵੇਗਾ ਅਤੇ ਗੁਰੂਘਰ ਨੂੰ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ।

Previous articleTechnology today can help tackle many fundamental problems in world: VMware CEO
Next articleਆੜ੍ਹਤੀਆਂ ਵੱਲੋਂ ਸਰਕਾਰ ਨਾਲੋਂ ‘ਸੀਰ’ ਤੋੜਨ ਦੀ ਚਿਤਾਵਨੀ