ਸਰੀ /ਵੈਨਕੂਵਰ, (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਡੇਰਾ ਸਤਿਗੁਰੂ ਸੁਆਮੀ ਸਰਵਣ ਦਾਸ ਜੀ ਮਹਾਰਾਜ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ਼੍ਰੀਮਾਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਬ੍ਰਹਮਲੀਨ ਸ੍ਰੀਮਾਨ ਸੰਤ ਸੁਰਿੰਦਰ ਦਾਸ ਜੀ ਕਠਾਰ ਅਤੇ ਬ੍ਰਹਮਲੀਨ ਸ੍ਰੀਮਾਨ ਸੰਤ ਗੁਰਬਚਨ ਦਾਸ ਜੀ ਚੱਕ ਲਾਦੀਆਂ ਵਾਲਿਆਂ ਵਲੋਂ ਵਿੱਢੇ ਗਏ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦਿਆਂ ਨੌਵਾਂ ਸਮੂਹਿਕ ਸ਼ਾਦੀ ਸਮਾਰੋਹ ਸ੍ਰੀਮਾਨ ਸੰਤ ਹਰਚਰਨ ਦਾਸ ਜੀ ਸ਼ਾਮ ਚੁਰਾਸੀ ਵਾਲਿਆਂ ਦੇ ਸਹਿਯੋਗ ਨਾਲ ਡੇਰੇ ਦੇ ਸੰਚਾਲਕ ਸ੍ਰੀਮਾਨ ਸੰਤ ਪ੍ਰਦੀਪ ਦਾਸ ਜੀ ਦੀ ਦੇਖ ਰੇਖ ਅਤੇ ਰਹਿਨੁਮਾਈ ਹੇਠ ਪਿੰਡ ਡਾਡਾ ਸੰਤ ਗਰੀਬ ਦਾਸ ਜੀ ਉਦਾਸੀਨ ਭਵਨ ਅਤੇ ਸਮਾਧੀ ਸੰਤ ਸਖੀ ਨਾਥ ਹੁਸ਼ਿਆਰਪੁਰ ਵਿਖੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਂਪੁਰਸ਼ਾਂ ਦੀ ਹਾਜਰੀ ਵਿੱਚ ਲੋੜਵੰਦ ਪਰਿਵਾਰਾਂ ਦੀਆਂ 10 ਲੜਕੀਆਂ ਦਾ ਸਮੂਹਿਕ ਆਨੰਦ ਕਾਰਜ ਕਰਕੇ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਸਮੂਹਿਕ ਸ਼ਾਦੀ ਸਮਾਰੋਹ ਪ੍ਰਬੰਧਕ ਕਮੇਟੀ ਉਦਾਸੀਨ ਆਸ਼ਰਮ ਸੰਤ ਹਰੀ ਦਾਸ ਜੀ ਕੂਪੁਰ ਢੇਹਪੁਰ ਕਠਾਰ ਵਲੋਂ 110 ਲੜਕੀਆਂ ਦਾ ਸਮੂਹਿਕ ਆਨੰਦ ਕਾਰਜ ਕਰਵਾਇਆ ਜਾ ਚੁੱਕਾ ਹੈ ਅਤੇ ਪਿਛਲੇ 9 ਸਾਲਾਂ ਤੋਂ ਇਹ ਹਰ ਸਾਲ ਸ਼ਾਦੀ ਸਮਾਗਮ ਰਚਾਏ ਜਾਂਦੇ ਹਨ । ਇਸ ਸਮਾਗਮ ਵਿੱਚ ਸੰਤ ਹਰਚਰਨ ਦਾਸ ਸ਼ਾਮ ਚੁਰਾਸੀ ,ਸੰਤ ਲਖਵਿੰਦਰ ਦਾਸ ਕਡਿਆਣਾ, ਸੰਤ ਬਲਵੰਤ ਸਿੰਘ ਡੀਂਗਰੀਆਂ, ਸੰਤ ਪ੍ਰੀਤਮ ਦਾਸ ਜੀ , ਸੰਤ ਦਲੀਪ ਦਾਸ ਤਲਵਾੜਾ ,ਸੰਤ ਆਨੰਦ ਮੁਨੀ ਜੀ, ਸੰਤ ਧਰਮਪਾਲ ਸ਼ੇਰਪੁਰ, ਸੰਤ ਨਿਰਮਲ ਸਿੰਘ ਢੈਹਾ, ਸੰਤ ਦੇਸ ਰਾਜ ਦਰਾਵਾਂ, ਸੰਤ ਬਹਾਦਰ ਸਿੰਘ ਮਿੱਠਾ ਟਿਵਾਣਾ, ਬਾਬਾ ਪ੍ਰਿਥੀ ਸਿੰਘ ਬਾਲੀ ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮ ਚੁਰਾਸੀ , ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਗੁਰਮੁੱਖ ਸਿੰਘ ਸੱਜਣਾ ਸਮੇਤ ਕਈ ਹੋਰ ਮਹਾਂਪੁਰਸ਼ਾਂ ਨੇ ਇਸ ਸਮਾਗਮ ਵਿੱਚ ਪੁੱਜਕੇ ਸੁਭਾਗ ਭਰੀਆਂ ਜੋੜੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ । ਇਸ ਮੌਕੇ ਡਾ. ਰਵਜੋਤ ਕੁਮਾਰ ਮੰਤਰੀ ਸਥਾਨਕ ਸਰਕਾਰਾਂ ਨੇ ਸਮਾਗਮ ਵਿੱਚ ਸ਼ਿਰਕਤ ਕਰਕੇ ਮਹਾਂਪੁਰਸ਼ਾਂ ਦੇ ਇਸ ਮਹਾਨ ਕਾਰਜ ਦੀ ਸਰਾਹਨਾ ਕੀਤੀ । ਵਿਵੇਕ ਸੋਨੀ ਆਈ ਏ ਐਸ (ਐਸ ਡੀ ਐਮ) ਆਦਮਪੁਰ, ਗੁਰਪ੍ਰੀਤ ਸਿੰਘ (ਪੀਸੀਐਸ) ਤਹਸੀਲਦਾਰ ਆਦਮਪੁਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮਹਾਂਪੁਰਸ਼ਾਂ ਦੇ ਇਸ ਸਮਾਜ ਸੇਵੀ ਕਾਰਜ ਦੀ ਸ਼ਲਾਘਾ ਕੀਤੀ। ਪ੍ਰਬੰਧਕ ਕਮੇਟੀ ਪ੍ਰਧਾਨ ਮਨੋਹਰ ਲਾਲ (ਰਿਟਾ ਤਹਿਸੀਲਦਾਰ) ਅਤੇ ਸ਼੍ਰੀ ਕਿਸ਼ੋਰ ਕੁਮਾਰ ਰਿਟਾ. ਸੈਸ਼ਨ ਜੱਜ (ਦੋਨੋਂ ਮਹਾਂਦਾਨੀ) ਸ਼ਿਵ ਰਾਮ ਧੀਰ ਅਤੇ ਬੇਟਾ ਸਿਰਦੀਪ ਧੀਰ (ਮਹਾਂਦਾਨੀ ਦਿੱਲੀ ਵਾਲੇ), ਸਤੀਸ਼ ਕੁਮਾਰ ਸ਼ਾਮ ਚੁਰਾਸੀ, ਮੰਚ ਸੰਚਾਲਕ ਮਨੋਹਰ ਬੈਂਸ ਜੰਡੂ ਸਿੰਘਾ, ਜਰਨੈਲ ਸਿੰਘ ਜੱਸੀ, ਰਾਮਜੀਤ ਈ ਓ ਆਦਮਪੁਰ, ਰਾਜ ਕੁਮਾਰ ਬਸਰਾ, ਵਿਜੇ ਕੁਮਾਰ ਤਹਿਸੀਲਦਾਰ ਨਵਾਂ ਸ਼ਹਿਰ, ਜਸਵਿੰਦਰ ਸਿੰਘ ਹੁਸ਼ਿਆਰਪੁਰ , ਡਾ. ਜਗਦੀਸ਼ ਚੰਦਰ, ਸ਼੍ਰੀਮਤੀ ਨੀਰੂ ਸੁੰਮਨ ਨੰਦਾ, ਨਰਿੰਦਰ ਨੰਦਾ, ਗਿਆਨੀ ਪਰਮਜੀਤ ਸਿੰਘ ਮਾਣਕਰਾਈ, ਜਸਵਿੰਦਰ ਸਿੰਘ ਹੁਸ਼ਿਆਰਪੁਰ, ਮਹਿੰਦਰ ਕੁਮਾਰ ਕਾਨੂੰਗੋ, ਸਾਲਗ ਰਾਮ ਕਾਨੂੰਗੋ , ਰੌਸ਼ਨ ਲਾਲ ਸੋਂਧੀ, ਸਤਪਾਲ ਬੰਗੜ, ਕਮਲੇਸ਼ ਰਾਣੀ ਸਰਪੰਚ, ਰਜੇਸ਼ ਕੁਮਾਰ ਲੀਲ, ਭੁਪਿੰਦਰ ਜੀ ਡਾਡਾ, ਮਨਜੀਤ ਰਾਮ ਸੀਆਈਡੀ, ਸੁਰਜੀਤ ਸਿੰਘ ਲੈਕਚਰਾਰ, ਬਖਸ਼ੀਸ਼ ਬੈਂਸ, ਸੰਸਾਰ ਚੰਦ ਬਿਆਸ ਪਿੰਡ, ਕਸ਼ਮੀਰੀ ਲਾਲ ਡਾਡਾ , ਸ਼੍ਰੀਮਤੀ ਲਛਮੀ ਦੇਵੀ, ਹਰਭਜਨ ਸਿੰਘ , ਸੇਠ ਜੋਗਰਾਜ , ਹਰਜਿੰਦਰ ਸਿੰਘ ਇੰਸਪੈਕਟਰ, ਰਜਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪ੍ਰਬੰਧਕ ਅਤੇ ਸੇਵਾ ਭਾਵਨਾ ਵਾਲੀਆਂ ਸ਼ਖਸੀਅਤਾਂ ਸੰਗਤਾਂ ਦੇ ਰੂਪ ਵਿੱਚ ਇਸ ਸਮਾਗਮ ਵਿੱਚ ਹਾਜ਼ਰ ਸਨ। ਅੰਤ ਵਿੱਚ ਸੰਤ ਪ੍ਰਦੀਪ ਦਾਸ ਜੀ ਸੰਚਾਲਕ ਸਮਾਗਮ ਵਲੋਂ ਸਾਰੇ ਹੀ ਸਹਿਯੋਗੀਆਂ ਦਾ ਇਸ ਮਹਾਂਕੁੰਭ ਵਿੱਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ ।