986 ਰੈਗੂਲਰ ਮਹਿਲਾ ਸਿਹਤ ਵਰਕਰਾਂ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ਮੰਗ ਪੱਤਰ ਦਿੱਤਾ

ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇਣ ਮੌਕੇ ਮਲਟੀਪਰਪਜ ਹੈਲਥ ਵਰਕਰ ਫੀਮੇਲ ਉਮੀਦਵਾਰਾਂ।

(ਸਮਾਜ ਵੀਕਲੀ)  ਪੰਜਾਬ ਸਰਕਾਰ ਵੱਲੋਂ ਅਕਤੂਬਰ 2023 ਵਿੱਚ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਦੀਆਂ ਅਸਾਮੀਆਂ ਭਰਨ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ। ਜਿਸ ਲਈ 17 ਦਸੰਬਰ 2023 ਨੂੰ ਪੰਜਾਬੀ ਦਾ ਪੇਪਰ ਅਤੇ 7 ਜਨਵਰੀ 2024 ਨੂੰ ਸਬਜੈਕਟ ਪੇਪਰ ਲਿਆ ਗਿਆ ਸੀ। ਇਸ ਉਪਰੰਤ ਅਪ੍ਰੈਲ 2024 ਤੱਕ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਡਾਕੂਮੈਂਟ ਵੈਰੀਫਿਕੇਸ਼ਨ ਵੀ ਪੂਰੀ ਕਰ ਲਈ ਗਈ ਸੀ। ਲੋਕ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੇ ਚਲਦਿਆਂ ਨਿਯੁਕਤੀ ਪੱਤਰ ਜਾਰੀ ਨਹੀਂ ਹੋ ਸਕੇ।

   ਮਲਟੀਪਰਪਜ ਹੈਲਥ ਵਰਕਰ ਫੀਮੇਲ ਦੀਆਂ 986 ਪੋਸਟਾਂ ਦੀ ਮੈਰਿਟ ਸੂਚੀ ਵਿੱਚ ਆਉਣ ਵਾਲੀਆਂ ਉਮੀਦਵਾਰਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 10 ਸਾਲਾਂ ਤੋਂ ਖਾਲੀ ਅਸਾਮੀਆਂ ਨੂੰ ਲੋਕ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਛੇਤੀ ਤੋਂ ਛੇਤੀ ਅਗਲੇਰੀ ਕਾਰਵਾਈ ਕਰਦੇ ਹੋਏ ਇਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰੇ। ਇਸ ਮੌਕੇ ਵੱਖ ਵੱਖ ਉਮੀਦਵਾਰਾਂ ਨੇ ਦੱਸਿਆ ਕਿ ਸਾਡੇ ਵਿੱਚ ਜ਼ਿਆਦਾਤਰ ਕੁੜੀਆਂ ਸਿਹਤ ਵਿਭਾਗ ਵਿੱਚ ਪਿਛਲੇ 16 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਨਿਯੁਕਤੀ ਪੱਤਰਾਂ ਦੇ ਜਾਰੀ ਹੋਣ ਨਾਲ ਉਨ੍ਹਾਂ ਦਾ ਰੈਗੂਲਰ ਹੋਣ ਦਾ ਸੁਪਨਾ ਪੂਰਾ ਹੋ ਸਕੇਗਾ। ਇਸ ਮੌਕੇ ਹਰਜੀਤ ਕੌਰ, ਜਸਪਾਲ ਕੌਰ, ਰਜਨੀ ਜੌਸੀ, ਰਮਨਦੀਪ ਕੌਰ, ਅਮਨਦੀਪ ਕੌਰ, ਰਿਤੂ ਬਾਲਾ, ਰਾਜਦੀਪ ਕੌਰ, ਰਵਿੰਦਰ ਕੌਰ, ਕਰਮਜੀਤ ਕੌਰ ਆਦਿ ਹਾਜ਼ਰ ਸਨ।

ਚਾਨਣ ਦੀਪ ਸਿੰਘ ਔਲਖ, ਸੰਪਰਕ 9876888177

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਤ ਦੀ ਗਰਮੀ ‘ਚ ਪੇਂਡੂ ਮਜਦੂਰ ਯੂਨੀਅਨ ਨੇ ਘੇਰਿਆ ਹੁਸ਼ਿਆਰਪੁਰ ਦਾ ਐਸ ਐਸ ਪੀ ਦਫਤਰ, ਜੇਲ੍ਹਾਂ ‘ਚ ਨਜਾਇਜ ਡੱਕੇ ਮਜਦੂਰਾਂ ਨੂੰ ਪ੍ਰਸ਼ਾਸਨ ਨੇ ਛੱਡਣ ਦਾ ਕੀਤਾ ਵਾਅਦਾ, ਮੰਗਾਂ ਨਾ ਮੰਨਣ ਐਸ ਐਸ ਪੀ ਦਫਤਰ ਅੱਗੇ 10 ਦਿਨਾਂ ਬਾਅਦ ਲੱਗੇਗਾ ਪੱਕਾ ਮੋਰਚਾ
Next articleਮੈਨੇਜਰ ਸਰਦਾਰ ਜਸਵੀਰ ਸਿੰਘ ਪੰਨੂ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ-