ਮਾਲੇਰਕੋਟਲ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) 986 ਮਲਟੀ ਪਰਪਜ਼ ਹੈਲਥ ਵਰਕਰ (ਫੀ) ਰੈਗੂਲਰ ਯੂਨੀਅਨ ਪੰਜਾਬ ਵੱਲੋ ਸੂਬਾ ਪ੍ਰਧਾਨ ਮੁਨਵਰ ਜਹਾਂ ਮਲੇਰਕੋਟਲਾ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਭਾਗ ਲਿਆ।ਮੀਟਿੰਗ ਦੌਰਾਨ ਯੂਨੀਅਨ ਆਗੂਆਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਸਰਕਾਰ ਕੋਲੋਂ ਮਨਵਾਉਣ ਲਈ ਵਿਚਾਰ ਚਰਚਾ ਕੀਤੀ।ਇਸ ਮੌਕੇ ਸੀਨੀ. ਮੀਤ ਪ੍ਰਧਾਨ ਸਰਬਜੀਤ ਕੌਰ ਸੁਨਾਮ, ਜਨਰਲ ਸਕੱਤਰ ਮਲਕੀਤ ਕੌਰ ਨੇ ਪੁਰਾਣੀਆਂ ਐਮ.ਪੀ.ਐਚ.ਵਰਕਰਾਂ ਉਪਰ ਪਰਖ ਕਾਲ ਖਤਮ ਕਰਕੇ 6ਵੇਂ ਪੇ-ਕਮਿਸ਼ਨ ਅਨੁਸਾਰ ਤਨਖਾਹਾਂ ਦੇਣ ਲਈ ਚੱਲ ਰਹੇ ਸੰਗਰਸ਼ ਬਾਰੇ ਗੱਲ ਕੀਤੀ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਬੁਹਤ ਕੀਤੀਆਂ ਜਾ ਰਹੀਆਂ ਨੇ। ਇਸ ਮੌਕੇ ਮਮਤਾ ਰਾਣੀ ਨਵਾਂ ਸ਼ਹਿਰ ਖਜਾਨਚੀ, ਸ਼ਾਮਿੰਦਰ ਕੌਰ ਰੋਪੜ ਸਹਾਇਕ ਮੀਤ ਪ੍ਰਧਾਨ ਨੇ ਦੱਸਿਆ ਕਿ ਸਿਹਤ ਮੰਤਰੀ ਅਤੇ ਮਹਿਕਮੇ ਵੱਲੋ 986 ਯੂਨੀਅਨ ਵੱਲੋਂ ਮੰਗਾਂ ਨੂੰ ਹਰ ਮੀਟਿੰਗ ਵਿੱਚ ਜਾਇਜ ਤਾਂ ਮੰਨਿਆ ਹੈ ਪ੍ਰੰਤੂ ਸਾਡੀ ਮੰਗ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।ਮਹਿਕਮੇ ਵੱਲੋ ਐਮ.ਪੀ.ਐਚ.ਵਰਕਰਾਂ (ਫੀ) ਤੋ ਵੈਕਸੀਨ ਡਿਲਿਵਰੀ ਦਾ ਕੰਮ ਨਾ ਲਿਆ ਜਾਵੇ,ਕਿਉਂਕਿ ਨਾ ਤਾਂ ਸਰਕਾਰ ਵੱਲੋ ਸਾਨੂੰ ਕੋਈ ਸਫ਼ਰ ਭੱਤਾ ਹੈ, ਨਾ ਹੀ ਕੋਈ ਵਰਦੀ ਭੱਤਾ ਦਿੱਤਾ ਹੈ।ਉਨ੍ਹਾਂ ਕਿਹਾ ਕਿ 16-18 ਸਾਲਾਂ ਦੀ ਠੇਕੇ ਉਪਰ ਨੌਕਰੀ ਕਰਨ ਤੋਂ ਬਾਅਦ ਮੁੜ ਪੇਪਰ ਦੇ ਕੇ ਰੈਗੂਲਰ ਪੋਸਟਾਂ ਉਪਰ ਜੁਆਇੰਨ ਕਰਨ ਤੋਂ ਬਾਅਦ ਵੀ ਸਾਡੀ ਤਨਖਾਹ 26000 ਰੁ. ਤੋ ਘਟ ਕੇ 19000 ਰੁ. ਹੀ ਰਹਿ ਗਈ ਹੈ। ਇਹਨਾ ਮੰਗਾਂ ਨੂੰ ਮਨਵਾਉਣ ਲਈ 986 ਮਲਟੀ ਐਮ.ਪੀ.ਐਚ.ਵਰਕਰ (ਫੀ) ਰੈਗੂਲਰ ਯੂਨੀਅਨ ਲਗਾਤਾਰ ਸਰਕਾਰ ਨਾਲ ਗੱਲਬਾਤ ਕਰਦੀ ਆ ਰਹੀ, ਪਰ ਸਰਕਾਰ ਵੱਲੋਂ ਸਿਰਫ ਲਾਰੇ ਹੀ ਲਗਾ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ। ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਆਪਣੇ-2 ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆ ਤੇ ਵਿਚਾਰ ਕੀਤੇ ਗਏ।ਜ਼ਿਲ੍ਹਾ ਪ੍ਰਧਾਨ ਗੁੱਡੀ ਕੌਰ, ਮਨਦੀਪ ਕੌਰ, ਪਰਵੀਨ ਅਬੋਹਰ, ਜਸਪਾਲ ਕੌਰ, ਗੁਰਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਪਹਿਲਾਂ ਹੀ ਐਮ.ਪੀ.ਐਚ.ਵਰਕਰ (ਫੀ) Axis ਟੀਕਾਕਰਨ, ਏ.ਅਨ.ਸੀ-ਪ.ਐਨ.ਸੀ-ਹਾਈ ਰਿਸਕ ਮਾਵਾਂ ਦਾ ਚੈਕ ਅੱਪ,-ਜਨਮ ਤੇ ਮੌਤ ਦਾ ਰਜਿਸਟਰਾਂ ਦਾ ਕੰਮ-ਨੈਸ਼ਨਲ ਪ੍ਰੋਗਰਾਮ ਆਦਿ ਦੇ ਸਮੇਂ-2 ਤੇ ਦਿਨ ਮਨਾਏ ਜਾਂਦੇ ਹਨ।ਪੀ.ਐਮ.ਐਮ.ਐਸ, ਯੂ.ਵਿਨ ਐਪ ਦਾ ਆਨਲਾਈਨ,ਡੈੱਥ-ਬਰਥ ਦਾ ਆਨਲਾਈਨ ਕੰਮ ਸਾਰੇ ਹੀ ਸਾਡੀਆਂ ਭੈਣਾਂ ਬੁਹਤ ਹੀ ਬਾਖੂਬੀ ਨਿਭਾ ਰਹੀਆਂ ਹਨ। ਇਸ ਕਰਕੇ ਸਾਡੀ ਮੇਹਨਤ ਨੂੰ ਦੇਖਦੇ ਹੋਏ ਸਾਡੀਆਂ ਤਨਖਾਹਾਂ ਉਪਰ ਪਰਖ ਕਾਲ ਦੀ ਸ਼ਰਤ ਖਤਮ ਕਰਕੇ 6ਵੇਂ ਪੇ ਸਕੇਲ ਅਨੁਸਾਰ ਦਿੱਤੀਆ ਜਾਣ। ਇਸ ਮੌਕੇ ਯੂਨੀਅਨ ਵੱਲੋ ਪਹਿਲੀ ਵਾਰ ਸਾਲ 2026 ਦਾ ਕੈਲੰਡਰ ਸਾਰੇ ਆਗੂਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ।ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ,ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਸਟੇਟ ਪੱਧਰ ਤੋਂ ਜਲਦੀ ਹੀ ਅਗਲੇ ਸੰਗਰਸ਼ ਦਾ ਐਲਾਨ ਕੀਤਾ ਜਾਵੇਗਾ,ਜਿਸ ਦੀ ਨਿਲੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ,ਜਿਲਾ ਪ੍ਰਧਾਨ ਰਜਨੀ ਜੋਸ਼ੀ, ਨਗੀਨਾ, ਜਸਪ੍ਰੀਤ ਕੌਰ, ਪਵਨਦੀਪ ਕੌਰ, ਗੁਰਜੀਤ ਕੌਰ, ਪੂਜਾ ਗੋਗਨਾ, ਬਲਜੀਤ ਕੌਰ,ਵੀਰਪਾਲ ਕੌਰ,ਰੰਜੂ ਜੋਸ਼ੀ,ਦਲਜੀਤ ਕੌਰ, ਸੰਦੀਪ ਕੌਰ, ਯੁਵਿਕਾ ,ਕਮਲਦੀਪ ਕੌਰ,ਅਰਜਿੰਦਰ ਕੌਰ,ਅਰਸ਼ਦੀਪ ਕੌਰ,ਗਗਨਦੀਪ ਕੌਰ ਸੁਨੀਤਾ ਰਾਣੀ,ਗੁਰਦੀਪ ਕੌਰ,ਅਮਨਦੀਪ ਕੌਰ,ਮਨਪ੍ਰੀਤ ਕੌਰ ,ਸਰੋਜ ਰਾਣੀ,ਰੇਖਾ ਰਾਣੀ ਆਦਿ ਮੌਜੂਦ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



