ਦਿੱਲੀ ਵਿੱਚ ਕਰੋਨਾ ਦੇ 93 ਨਵੇਂ ਕੇਸ

ਨਵੀਂ ਦਿੱਲੀ (ਸਮਾਜ ਵੀਕਲੀ): ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਦਿੱਲੀ ਵਿੱਚ ਕੋਵਿਡ-19 ਕਾਰਨ ਦੋ ਮਰੀਜ਼ਾਂ ਦੀ ਮੌਤ ਤੇ 93 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਦੇ ਕੇਸਾਂ ਨਾਲ ਪਾਜ਼ੇਟਿਵ ਦਰ 0.13 ਫ਼ੀਸਦ ਦਰਜ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਵਿਚ ਵੀਰਵਾਰ ਨੂੰ ਕੋਵਿਡ-19 ਕਾਰਨ ਚਾਰ ਲੋਕਾਂ ਦੀ ਮੌਤ ਤੇ 91 ਮਾਮਲੇ ਪਾਜ਼ੇਟਿਵ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿੱਚ 407 ਮਰੀਜ਼ ਠੀਕ ਹੋਏ ਹਨ। ਸ਼ੁੱਕਰਵਾਰ ਨੂੰ ਤਾਜ਼ਾ ਮਾਮਲਿਆਂ ਨਾਲ ਦਿੱਲੀ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 14,34,374 ਤੇ ਮੌਤਾਂ ਦੀ ਗਿਣਤੀ 24,983 ਹੈ।  ਇਸ ਵਿਚ ਮੌਤ ਦੀ ਦਰ 1.74% ਹੈ। ਬੁੱਧਵਾਰ ਨੂੰ ਕੋਵਿਡ-19 ਦੇ 94 ਮਾਮਲੇ ਤੇ ਛੇ ਮੌਤਾਂ ਦਰਜ ਕੀਤੀਆਂ ਗਈਆਂ ਸਨ। ਮੰਗਲਵਾਰ ਨੂੰ 101 ਕੇਸ ਮਿਲੇ ਸਨ।

ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹਾ ਫਤਿਹਾਬਾਦ ਵਿੱਚ ਕਰੋਨਾ ਦੇ ਚਾਰ ਨਵੇਂ ਪਾਜ਼ੇਟਿਵ ਕੇਸ ਆਏ ਹਨ ਤੇ ਦੋ ਮਰੀਜ਼ਾਂ ਦੀ ਮੌਤ ਨਾਲ ਜ਼ਿਲ੍ਹੇ ਵਿੱਚ ਮੌਤਾਂ ਦਾ ਅੰਕੜਾ 471 ਤੱਕ ਪੁੱਜ ਗਿਆ ਹੈ। ਇਸ ਤੋਂ ਇਲਾਵਾ 9 ਲੋਕਾਂ ਨੂੰ ਠੀਕ ਹੋਣ ’ਤੇ ਛੁੱਟੀ ਦਿੱਤੀ ਗਈ ਹੈ। ਹੁਣ ਜ਼ਿਲ੍ਹੇ ਵਿੱਚ ਇਕਾਂਤਵਾਸ ਮਰੀਜ਼ਾਂ ਦੀ ਗਿਣਤੀ 29 ਤੇ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 21 ਰਹਿ ਗਈ ਹੈ। ਇਸ ਦੇ ਨਾਲ ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦਾ ਅੰਕੜਾ 65 ਰਹਿ ਗਿਆ ਹੈ ਤੇ ਰਿਕਵਰੀ ਰੇਟ 97 ਫ਼ੀਸਦ ਦਰਜ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਰਤੀਆ ਵਿੱਚ 1, ਬਰੜੋਪਲ ਵਿੱਚ 1 ਤੇ ਭੁਨਾ ਵਿੱਚ ਦੋ ਨਵੇੇਂ ਕੇਸ ਮਿਲੇ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਟਕਪੂਰਾ ਗੋਲੀ ਕਾਂਡ: ਭਾਈ ਪੰਥਪ੍ਰੀਤ ਸਮੇਤ 12 ਵਿਅਕਤੀਆਂ ਤੋਂ ਪੁੱਛ-ਪੜਤਾਲ
Next articleਬਿਜਲੀ ਸੰਕਟ ਤੇ ਤੇਲ ਕੀਮਤਾਂ ਨੇ ਚੜ੍ਹਾਇਆ ਸਿਆਸੀ ਪਾਰਾ