ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਪੀਰ ਬਾਬਾ ਸਖੀ ਸ਼ਾਹ ਦੀ ਯਾਦ ਵਿੱਚ 90 ਵਾਂ ਛਿੰਝ ਮੇਲਾ 23 ਨੰਵਬਰ ਨੂੰ ਪਿੰਡ ਖਾਲੂ ਵਿੱਚ ਆਯੋਜਿਤ ਕੀਤਾ ਜਾਵੇਗਾ। ਮੇਲਾ ਪ੍ਰਬੰਧਕ ਕਮੇਟੀ ਆਗੂਆਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਵਿੱਚ ਪਹਿਲਵਾਨ ਜੱਸਾ ਪੱਟੀ ਅਤੇ ਸੋਨੂੰ ਕਾੰਗੜਾ ਦਰਮਿਆਨ ਪਟਕੇ ਦੀ ਕੁਸ਼ਤੀ ਹੋਵੇਗੀ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 11 ਵੱਖ ਵੱਖ ਅਖਾੜਿਆਂ ਦੇ ਪਹਿਲਵਾਨ ਮੇਲੇ ਵਿੱਚ ਪਹੁੰਚ ਰਹੇ ਹਨ ਅਤੇ ਜੇਤੂ ਪਹਿਲਵਾਨਾਂ ਨੂੰ 1 ਲੱਖ 11 ਹਜਾਰ ਅਦਾ ਪਹਿਲਾ ਇਨਾਮ ਮਨਜੀਤ ਸਿੰਘ ਅਤੇ ਦਲਜੀਤ ਸਿੰਘ ਦੁਬਈ ਵਾਲਿਆਂ ਵਲੋਂ ਸਪੋਂਸਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ 51 ਹਜਾਰ ਦਾ ਦੂਜਾ ਇਨਾਮ ਤਾਰਾ ਸਿੰਘ ਅਤੇ ਦਮਨਪ੍ਰੀਤ ਸਿੰਘ ਦੁਬਈ ਵਲੋਂ ਸਪੋਂਸਰ ਹੈ।
ਛਿੰਝ ਮੇਲੇ ਦੇ ਸਿੱਧੇ ਪ੍ਰਸਾਰਣ ਵਿੱਚ ਪਟਕੇ ਦੀ ਕੁਸ਼ਤੀ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਖੇਡ ਪ੍ਰੇਮੀਆਂ ਨੂੰ ਅਖਾੜਾ ਤਰਨਤਾਰਨ (ਗੁਰੂ ਅਰਜਨ ਦੇਵ), ਅਖਾੜਾ ਸੋਨੂ ਕਾਂਗੜਾ, ਅਖਾੜਾ ਪੋਆ ਤਮਤੀ ਫਗਵਾੜਾ , ਅਖਾੜਾ ਪਿਦੀ, ਅਖਾੜਾ ਖੱਰਦੀ , ਅਖਾੜਾ ਸ਼ਹਜਾਦਾ, ਅਖਾੜਾ ਪੱਖੋਕੇ , ਅਖਾੜਾ ਖੱਰਦੀ , ਅਖਾੜਾ ਖੱਰਦੀ , ਅਖਾੜਾ ਪੇਤੀ, ਅਖਾੜਾ ਗੋਲਬਾਗ , ਅਖਾੜਾ ਬਿਸ਼ਨਪੁਰ( ਕਾਂਤੀ ਪਹਿਲਵਾਨ) , ਅਖਾੜਾ ਕਾਂਜਲੀ ਆਦਿ ਅਖਾੜਿਆ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਾ ਪ੍ਰਸਾਰਣ ਵਿਖਾਇਆ ਜਾਵੇਗਾ।
ਇਸ ਮੌਕੇ ਸਰਪੰਚ ਇੰਦਰਜੀਤ ਸਿੰਘ, ਬਲਕਾਰ ਸਿੰਘ, ਦਲੀਪ ਸਿੰਘ, ਦਲਜੀਤ ਸਿੰਘ, ਮੋਹਣ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਸੁਰਿੰਦਰ ਸਿੰਘ ਨੱਛਤਰ ਸਿੰਘ, ਨਿੰਦਰ ਲੰਬੜ, ਹਰਵਿੰਦਰ ਸਿੰਘ, ਸਾਬਕਾ ਸਰਪੰਚ ਜੋਧ ਸਿੰਘ, ਸੁਖਦੇਵ ਸਿੰਘ, ਸੁੱਚਾ ਸਿੰਘ, ਮਾਸਟਰ ਨਿਰਮਲ ਸਿੰਘ, ਮਾਸਟਰ ਸ਼ਮਸ਼ੇਰ ਸਿੰਘ, ਜਗੀਰ ਸਿੰਘ, ਪਰਮਜੀਤ ਠੇਕੇਦਾਰ, ਪਰਮਜੀਤ ਥਿੰਦ, ਤਰਸੇਮ ਸਿੰਘ, ਡਾ. ਰਾਮ ਲੁਭਾਇਆ, ਮਲਕੀਤ ਸਿੰਘ ਜੋਸਨ, ਸਾਧੂ ਸਿੰਘ, ਜਰਨੈਲ ਸਿੰਘ, ਬਖਸ਼ੀਸ਼ ਸਿੰਘ ਯੂ. ਏ. ਈ, ਕੁਲਵਿੰਦਰ ਸਿੰਘ ਯੂ. ਏ. ਈ, ਡਾ. ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly