9 ਯੋਧੇ ਸ਼ਹੀਦ ਹੋਏ ਅਤੇ 9 ਹੀ ਐਮ ਐਲ ਏ ਬਣੇ—ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ

ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ

ਨੂਰਮਹਿਲ (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਇਹ 16 ਫਰਵਰੀ 1992 ਨੂੰ ਸਮਰਪਿਤ ਸ਼ਹੀਦੀ ਸਮਾਗਮ ਬਸਪਾ ਵੱਲੋਂ ਅੱਜ ਬਸਪਾ ਪੰਜਾਬ ਦੇ ਪ੍ਰਮੁੱਖ ਜਰਨੈਲਾਂ ਦੀ ਅਗਵਾਈ ਹੇਠ ਅੱਜ ਨੂਰਮਹਿਲ ਵਿੱਚ ਮਨਾਇਆ ਗਿਆ ਜਿਸ ਵਿੱਚ ਐਡਵੋਕੇਟ ਡਾ ਸ ਅਵਤਾਰ ਸਿੰਘ ਕਰੀਮਪੁਰੀ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ 9 ਸ਼ਹੀਦਾਂ ਦੇ ਨਾਂ ਲਏ ਅਤੇ ਜ਼ਖ਼ਮੀਆਂ ਦੇ ਨਾਂ ਲਏ ਅਤੇ ਉਸ ਸਮੇਂ ਦੀਆਂ ਗੱਲਾਂ ਕਰਦਿਆਂ ਕਿਹਾ ਕਿ 9 ਯੋਧੇ ਸ਼ਹੀਦ ਹੋਏ ਸਨ ਤਾਂ ਜਾਕੇ 9 ਐਮ ਐਲ ਏ ਬਣੇ ਸਨ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਪਿਛੇ ਬਹੁਤ ਵੱਡੀ ਤਬਦੀਲੀ ਆਈ ਹੈ।ਜਿਸ ਟਾਇਮ ਕੋਈ ਪ੍ਰਚਾਰ ਕਰਨ ਨਹੀਂ ਨਿਕਲ ਰਿਹਾ ਸੀ ਇਨ੍ਹਾਂ ਸੂਰਮਿਆਂ ਨੇ ਕੁਰਬਾਨੀਆਂ ਦਿੱਤੀਆਂ। ਸਾਹਿਬ ਕਾਸ਼ੀ ਰਾਮ ਜੀ ਦੀ ਲਹਿਰ ਵਿੱਚ ਬਹੁਤ ਵੱਡਾ ਯੋਗਦਾਨ ਇਨ੍ਹਾਂ ਸ਼ਹੀਦਾਂ ਦਾ ਹੈ । ਇਸ ਮੌਕੇ ਤੇ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ, ਬਲਵਿੰਦਰ ਬਿੱਟੂ, ਮਨਜੀਤ ਸੋਨੂੰ ਨੇ ਆਪਣੀ ਕਲਾਂ ਰਾਹੀਂ ਉਨ੍ਹਾਂ 9 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ। ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ, ਰਾਮੇਸ਼ ਕੌਲ ਬਸਪਾ ਦੇ ਸੀਨੀਅਰ ਆਗੂ, ਜਸਵੰਤ ਰਾਏ ਸਕੱਤਰ ਬਸਪਾ ਪੰਜਾਬ, ਮਲਕੀਤ ਸਿੰਘ ਚੁੰਬਰ ਜਨਰਲ ਸਕੱਤਰ ਅਤੇ ਬਹੁਤ ਸਾਰੇ ਪਾਰਟੀ ਵਰਕਰ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਾਬਾ ਸਾਹਿਬ ਅਤੇ ਸਹੀਦੇ-ਆਜਮ ਦੀ ਫੋਟੋ ਬਹੁਜਨਾ ਦੇ ਦਿਲ ਚੋ ਕਿਵੇਂ ਉਤਾਰੋਂਗੇ:ਗੋਲਡੀ ਪੁਰਖਾਲੀ
Next articleਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਹਰ ਵਰਕਰ ਦੇ ਘਰ ਘਰ ਜਾ ਰਹੇ ਹਾਂ