HOME 9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ Pari ਨਿਰਵਾਣ ਦਿਵਸ...

9 ਅਕਤੂਬਰ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ Pari ਨਿਰਵਾਣ ਦਿਵਸ ਤੇ ਫਲੋਰ ਹੋਵੇਗੀ ਸੂਬਾ ਪੱਧਰੀ ਰੈਲੀ, 20 ਸਤੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਲੋਰ ਤੱਕ ਗੁਰੂ ਰਵਿਦਾਸ ਜੀ ਦੇ ਸਨਮਾਨ ਚ ਹੋਵੇਗੀ ਯਾਤਰਾ-+++ ਕਰੀਮਪੁਰੀ

 ਫਿਲੌਰ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਅੱਜ ਫਲੋਰ ਵਿਖੇ ਪਾਰਟੀ ਦੀ ਜਿੰਮੇਵਾਰ ਲੀਡਰਸ਼ਿਪ ਨਾਲ 9 ਅਕਤੂਬਰ ਨੂੰ ਫਲੌਰ ਵਿਖੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ Pari ਨਿਰਵਾਨ ਦਿਵਸ ਤੇ ਸੂਬਾ ਪੱਧਰ ਤੇ ਕੀਤੀ ਜਾ ਰਹੀ ਪੰਜਾਬ ਸੰਭਾਲੋ ਰੈਲੀ ਬਾਰੇ ਵਿਚਾਰ ਚਰਚਾ ਕੀਤੀ ਅਤੇ 20 ਸਤੰਬਰ ਨੂੰ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜਨ ਅਤੇ ਗੁਰੂ ਘਰਾਂ ਨੂੰ ਪੰਚਾਇਤ ਘਰ ਅਤੇ ਮਹੱਲਾ ਕਲੀਨਕਾ ਬਣਾਉਣ ਵਿਰੁੱਧ ਅਤੇ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਸ਼ਰਾਬ ਦੇ ਖੋਲੇ ਠੇਕਿਆਂ ਵਿਰੁੱਧ ਸ਼ੁਰੂ ਹੋਣ ਵਾਲੀ ਯਾਤਰਾ ਬਾਰੇ ਵਿਚਾਰ ਚਰਚਾ ਕੀਤੀ ਗਈ, ਇਸ ਮੌਕੇ ਪਾਰਟੀ ਦੇ ਸਟੇਟ ਕੁਆਰਡੀਨੇਟਰ ਤੀਰਥ ਰਾਜਪੁਰਾ ਮਹਿਰਾ ਜੀ ,ਸਟੇਟ ਜਨਰਲ ਸੈਕਟਰੀ ਲਾਲ ਚੰਦ ਔਜਲਾ ਜੀ ਇੰਚਾਰਜ ਫਲੋਰ ਵਿਧਾਨ ਸਭਾ, ਜਿਲਾ ਜਲੰਧਰ ਦੇ ਕੋਆਰਡੀਨੇਟਰ ਅਤੇ ਵਿਧਾਨ ਸਭਾ ਫਲੋਰ ਦੇ ਇੰਚਾਰਜ ਸਰਪੰਚ ਖੁਸ਼ੀ ਰਾਮ ਜੀ,ਸੁਖਵਿੰਦਰ ਬਿੱਟੂ ਜੀ ਵਿਧਾਨ ਸਭਾ ਹਲਕਾ ਫਲੋਰ ਦੇ ਪ੍ਰਧਾਨ,ਹੈਪੀ ਰੁੜਕਾ ਜੀ ਅਤੇ ਹੋਰ ਪਾਰਟੀ ਦੀ ਲੀਡਰਸ਼ਿਪ ਵੀ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleWhy Gandhi Had It Easy in Prison While Other Freedom Fighters Suffered
Next article*ਇੱਕ ਵਾਰ ਫ਼ਿਰ ਹੋਇਆ ਮਿਡ ਡੇ ਮੀਲ ਬਲਾਕ ਮੈਨੇਜਰਾਂ ਨਾਲ ਧੱਕਾ * *ਮੰਤਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਪੰਜਾਬ ਦੀ ਅਫ਼ਸਰਸ਼ਾਹੀ ।*