HOME ਰੇਲ ਕੋਚ ਫੈਕਟਰੀ ਵਿੱਚ 83ਵੀਂ ਆਲ ਇੰਡੀਆ ਰੇਲਵੇ ਮੈਨ ਹਾਕੀ...

ਰੇਲ ਕੋਚ ਫੈਕਟਰੀ ਵਿੱਚ 83ਵੀਂ ਆਲ ਇੰਡੀਆ ਰੇਲਵੇ ਮੈਨ ਹਾਕੀ ਚੈਂਪੀਅਨਸ਼ਿਪ (ਲੀਗ ਚਰਨ) ਦੀ ਸ਼ੁਰੂਆਤ

3
ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)-ਰੇਲ ਕੋਚ ਫੈਕਟਰੀ, ਕਪੂਰਥਲਾ ਸਥਿਤ ਐਸਟ੍ਰੋਟਰਫ ਹਾਕੀ ਸਟੇਡਿਅਮ ਵਿੱਚ ਅੱਜ 83ਵੀਂ ਆਲ ਇੰਡੀਆ ਰੇਲਵੇ ਮੈਨ ਹਾਕੀ ਚੈਂਪੀਅਨਸ਼ਿਪ (ਲੀਗ ਚਰਨ) ਦਾ ਸ਼ੁਭ  ਆਰੰਭ ਹੋਇਆ। ਇਸ ਪ੍ਰਤਿਸ਼ਠਿਤ ਰਾਸ਼ਟਰੀ ਪੱਧਰ ਦੀ ਹਾਕੀ ਪ੍ਰਤਿਯੋਗਿਤਾ ਵਿੱਚ ਦੇਸ਼ ਭਰ ਤੋਂ 9 ਰੇਲਵੇ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਕਈ ਓਲੰਪਿਕ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਆਪਣੀ ਹਾਕੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਚੈਂਪੀਅਨਸ਼ਿਪ ਵਿੱਚ ਸ਼ਾਮਲ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ ‘ਬੀ’ ਵਿੱਚ ਨਾਰਦਰਨ ਰੇਲਵੇ, ਨਵੀਂ ਦਿੱਲੀ; ਸੈਂਟ੍ਰਲ ਰੇਲਵੇ, ਮੁੰਬਈ; ਇੰਟੀਗ੍ਰਲ ਕੋਚ ਫੈਕਟਰੀ, ਚੇਨਈ ਅਤੇ ਈਸਟਰਨ ਰੇਲਵੇ, ਕੋਲਕਾਤਾ ਦੀਆਂ ਟੀਮਾਂ ਸ਼ਾਮਲ ਹਨ। ਇਸੇ ਤਰ੍ਹਾਂ ਗਰੁੱਪ ‘ਡੀ’ ਵਿੱਚ ਵੈਸਟਰਨ ਰੇਲਵੇ, ਮੁੰਬਈ; ਸਾਊਥ ਈਸਟ ਸੈਂਟ੍ਰਲ ਰੇਲਵੇ, ਬਿਲਾਸਪੁਰ; ਬਨਾਰਸ ਲੋਕੋਮੋਟਿਵ ਵਰਕਸ, ਬਨਾਰਸ; ਸਾਊਦਰਨ ਰੇਲਵੇ, ਚੇਨਈ ਅਤੇ ਮੇਜ਼ਬਾਨ ਰੇਲ ਕੋਚ ਫੈਕਟਰੀ, ਕਪੂਰਥਲਾ ਦੀਆਂ ਟੀਮਾਂ ਸ਼ਾਮਲ ਹਨ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਭਾਰਤੀ ਰੇਲਵੇ ਹਾਕੀ ਟੀਮ ਦੇ ਚੋਣਕਾਰ ਅਤੇ ਓਲੰਪਿਕ ਖਿਡਾਰੀ ਸ਼੍ਰੀ ਬਲਵਿੰਦਰ ਸਿੰਘ ਸ਼ਮੀ ਵੱਲੋਂ ਕੀਤਾ ਗਿਆ। ਇਸ ਮੌਕੇ ’ਤੇ ਸ਼੍ਰੀ ਕੇ. ਐਸ. ਅਸਲਾ, ਪ੍ਰਧਾਨ, ਆਰ ਸੀ ਐਫ ਸਪੋਰਟਸ ਐਸੋਸੀਏਸ਼ਨ ਸਮੇਤ ਐਸੋਸੀਏਸ਼ਨ ਦੇ ਅਹੁਦੇਦਾਰ, ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਦਰਸ਼ਕ ਮੌਜੂਦ ਰਹੇ। ਲੀਗ ਚਰਨ ਦੇ ਪਹਿਲੇ ਮੁਕਾਬਲੇ ਵਿੱਚ ਨਾਰਦਰਨ ਰੇਲਵੇ, ਨਵੀਂ ਦਿੱਲੀ ਨੇ ਇੰਟੀਗ੍ਰਲ ਕੋਚ ਫੈਕਟਰੀ, ਚੇਨਈ ਨੂੰ ਕੜੇ ਮੁਕਾਬਲੇ ਵਿੱਚ 3-2 ਨਾਲ ਹਰਾਇਆ। ਦੂਜੇ ਮੁਕਾਬਲੇ ਵਿੱਚ ਵੈਸਟਰਨ ਰੇਲਵੇ, ਮੁੰਬਈ ਨੇ ਬਨਾਰਸ ਲੋਕੋਮੋਟਿਵ ਵਰਕਸ, ਬਨਾਰਸ ਨੂੰ 12-1 ਦੇ ਵੱਡੇ ਅੰਤਰ ਨਾਲ ਪਰਾਜਿਤ ਕੀਤਾ। ਤੀਜਾ ਮੁਕਾਬਲਾ ਮੇਜ਼ਬਾਨ ਰੇਲ ਕੋਚ ਫੈਕਟਰੀ, ਕਪੂਰਥਲਾ ਅਤੇ ਸਾਊਥ ਈਸਟ ਸੈਂਟ੍ਰਲ ਰੇਲਵੇ, ਬਿਲਾਸਪੁਰ ਦਰਮਿਆਨ ਖੇਡਿਆ ਗਿਆ, ਜਿਸ ਵਿੱਚ ਮੇਜ਼ਬਾਨ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਿਲਾਸਪੁਰ ਟੀਮ ਨੂੰ 3-1 ਨਾਲ ਹਰਾਇਆ। ਚੈਂਪੀਅਨਸ਼ਿਪ ਦੇ ਆਉਣ ਵਾਲੇ ਮੁਕਾਬਲਿਆਂ ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸ ਉਤਸ਼ਾਹ ਵੇਖਿਆ ਜਾ ਰਿਹਾ ਹੈ ਅਤੇ ਅਗਲੇ ਦਿਨਾਂ ਵਿੱਚ ਰੋਮਾਂਚਕ ਹਾਕੀ ਮੁਕਾਬਲਿਆਂ ਦੀ ਉਮੀਦ ਕੀਤੀ ਜਾ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੈਂਗਸਟਰਾਂ ’ਤੇ ਹਮਲਾ ਕਰਨ ਦੀ ਸਰਕਾਰ ਦੀ ਮੁਹਿੰਮ ਸਿਰਫ਼ ਪ੍ਰਚਾਰ ਤੱਕ ਸੀਮਿਤ : ਦੇਬੀ
Next articleਕਰਤਾਰ ਕਾਨਵੈਂਟ ਸਕੂਲ ਦੇ ਬੱਚਿਆਂ ਦਾ ਗਣਿਤ ਅਤੇ ਸਾਇੰਸ ਵਿੱਚ ਸ਼ਾਨਦਾਰ ਪ੍ਰਦਰਸ਼ਨ