ਕਪੂਰਥਲਾ (ਸਮਾਜ ਵੀਕਲੀ) (ਕੌੜਾ )- 82ਵੀਂ ਆਲ ਇੰਡੀਆ ਰੇਲਵੇ ਮੈਨਜ਼ ਹਾਕੀ ਚੈਂਪੀਅਨਸ਼ਿਪ ਦਾ ਨਾਕ-ਆਊਟ ਪੜਾਅ ਅੱਜ ਆਰ ਸੀ ਐੱਫ ਦੇ ਸਿੰਥੈਟਿਕ ਟਰਫ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋ ਗਿਆ ਹੈ। ਅੱਜ ਕੁਆਰਟਰ ਫਾਈਨਲ ਪੜਾਅ ਵਿੱਚ ਚਾਰ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਪੱਛਮੀ ਰੇਲਵੇ ਮੁੰਬਈ ਨੇ ਉੱਤਰੀ ਮੱਧ ਰੇਲਵੇ ਪ੍ਰਯਾਗ ਨੂੰ 3-2 ਨਾਲ ਹਰਾਇਆ। ਕੁਆਰਟਰ ਫਾਈਨਲ ਦੇ ਦੂਜੇ ਮੈਚ ਵਿੱਚ ਉੱਤਰੀ ਰੇਲਵੇ ਨਵੀਂ ਦਿੱਲੀ ਨੇ ਮੱਧ ਰੇਲਵੇ ਮੁੰਬਈ ਨੂੰ 3-1 ਨਾਲ ਹਰਾਇਆ। ਅੱਜ ਦੇ ਤੀਜੇ ਕੁਆਰਟਰ ਫਾਈਨਲ ਵਿੱਚ ਦੱਖਣੀ ਪੂਰਬੀ ਰੇਲਵੇ ਕੋਲਕਾਤਾ ਨੇ ਦੱਖਣੀ ਪੱਛਮੀ ਰੇਲਵੇ ਹੁਬਲੀ ਨੂੰ 4-3 ਨਾਲ ਹਰਾਇਆ। ਅੱਜ ਦਾ ਆਖਰੀ ਕੁਆਰਟਰ ਫਾਈਨਲ ਮੈਚ ਮੇਜ਼ਬਾਨ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਦੱਖਣੀ ਮੱਧ ਰੇਲਵੇ ਸਿਕੰਦਰਾਬਾਦ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਸਿਕੰਦਰਾਬਾਦ ਟੀਮ ਨੇ ਆਰ ਸੀ ਐਫ ਕਪੂਰਥਲਾ ਨੂੰ 4-2 ਨਾਲ ਹਰਾਇਆ।ਕੱਲ੍ਹ ਆਰਾਮ ਦਾ ਦਿਨ ਹੈ ਅਤੇ ਸੈਮੀਫਾਈਨਲ ਮੈਚ 28 ਫਰਵਰੀ ਨੂੰ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ ਪੱਛਮੀ ਰੇਲਵੇ ਮੁੰਬਈ ਅਤੇ ਦੱਖਣੀ ਮੱਧ ਰੇਲਵੇ ਸਿਕੰਦਰਾਬਾਦ ਵਿਚਕਾਰ ਖੇਡਿਆ ਜਾਵੇਗਾ। ਦੂਜਾ ਸੈਮੀਫਾਈਨਲ ਮੈਚ ਉਸੇ ਦਿਨ ਉੱਤਰੀ ਰੇਲਵੇ ਨਵੀਂ ਦਿੱਲੀ ਅਤੇ ਦੱਖਣੀ ਪੂਰਬੀ ਰੇਲਵੇ ਕੋਲਕਾਤਾ ਵਿਚਕਾਰ ਖੇਡਿਆ ਜਾਵੇਗਾ। ਫਾਈਨਲ ਮੈਚ 1 ਮਾਰਚ ਨੂੰ ਸੇਮੀ ਫਾਈਨਲ ਦੀਆਂ ਦੋਵੇਂ ਜੇਤੂ ਟੀਮਾਂ ਵਿਚਕਾਰ ਸ਼ਾਮ 5:30 ਵਜੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ, ਚੈਂਪੀਅਨਸ਼ਿਪ ਦਾ ਉਦਘਾਟਨ ਸ਼੍ਰੀ ਐਸ.ਐਸ. ਮਿਸ਼ਰ , ਜਨਰਲ ਮੈਨੇਜਰ, ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਕੀਤਾ। ਇਸ ਮੌਕੇ ‘ਤੇ ਆਰ.ਸੀ.ਐਫ. ਸਪੋਰਟਸ ਐਸੋਸੀਏਸ਼ਨ ਦੇ ਸਾਰੇ ਅਧਿਕਾਰੀ, ਆਰ.ਸੀ.ਐਫ. ਦੇ ਸੀਨੀਅਰ ਅਧਿਕਾਰੀ, ਸਾਬਕਾ ਅਤੇ ਮੌਜੂਦਾ ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj