ਦਿਆਲਪੁਰ ਵਿਖੇ 800 ਛਾਂਦਾਰ ਬੂਟੇ ਲਗਾਏ ਗਏ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਦਿਆਲਪੁਰ ਵਿਖੇ ਮੰਡੀ ਰੋਡ ‘ਤੇ ਲਗਭਗ 800 ਛਾਂਦਾਰ ਬੂਟੇ ਲਗਾਏ ਗਏ | ਇਸ ਮੌਕੇ ਬੋਲਦਿਆਂ ਸਰਪੰਚ ਪ੍ਰਗਣ ਰਾਮ ਨੇ ਕਿਹਾ ਕਿ ਸਰਕਾਰ ਨੂੰ  ਆਮ ਲੋਕਾਂ ਨੂੰ  ਵੱਧ ਤੋਂ ਵੱਧ ਬੂਟੇ ਲਗਾ ਕੇ ਉਨਾਂ ਨੂੰ  ਪਾਲਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ | ਉਨਾਂ ਅੱਗੇ ਕਿਹਾ ਕਿ ਪਿੰਡਾਂ ‘ਚ ਚਾਰਾ ਚਾਰਾਉਣ ਲਈ ਲਿਆਏ ਜਾਂਦੇ ਪਸ਼ੂਆਂ ਦੇ ਕਾਰਣ ਪੌਦਿਆਂ ਦਾ ਭਾਰੀ ਨੁਕਸਾਨ ਹੁੰਦਾ ਹੈ | ਇਸ ਲਈ ਪ੍ਰਸ਼ਾਸ਼ਨ ਨੂੰ  ਜਰੂਰੀ ਕਦਮ ਉਠਾਉਣੇ ਚਾਹੀਦੇ ਹਨ | ਇਸ ਮੌਕੇ ਕਸ਼ਮੀਰ, ਬਾਘਾ, ਭਜਨ ਦਾਸ, ਦਿਆਲ ਰਾਮ, ਕੁਲਦੀਪ ਸਿੰਘ, ਸਤਪਾਲ, ਦਲਵਿੰਦਰ ਆਦਿ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  

Previous articleਗੁਰੂਦੁਆਰਾ ਗੁਰੂ ਨਾਨਕ ਸਿੰਘ ਸਭਾ ਛੋਕਰਾਂ ਵਿਖੇ ਗੁਰਮਤਿ ਦੀਆਂ ਕਲਾਸਾਂ ਸ਼ੁਰੂ
Next articleਜੀ ਡੀ ਗੋਇਨਕਾ ਸਕੂਲ ‘ਚ ਕਰਵਾਇਆ ਗਿਆ ”ਸ਼ੋਅ ਐਂਡ ਟੈੱਲ’ ਮੁਕਾਬਲਾ