(8)ਨਿਰੋਗੀ ਜੀਵਨ ਤੇ ਲੰਬੀ ਉਮਰ ( ਅੱਠਵਾਂ ਅੰਕ)

ਡਾ. ਲਵਪ੍ਰੀਤ ਕੌਰ "ਜਵੰਦਾ"
ਡਾ. ਲਵਪ੍ਰੀਤ ਕੌਰ “ਜਵੰਦਾ”
(ਸਮਾਜ ਵੀਕਲੀ)  ਅੱਠਵੇਂ ਅੰਕ ਵਿਚ ਗੱਲ ਕਰ ਰਹੇ ਹਾਂ ਫੇਰ ਪੇਟ ਸੰਬੰਧੀ ਤਕਲੀਫਾਂ ਤੇ ਦਿੱਕਤਾਂ ਬਾਰੇ ਜਿਗਰ ਬਾਰੇ ਜਿਗਰ ਸਾਡੇ ਪੇਟ ਵਿੱਚ ਸ਼ਰੀਰ ਦਾ ਮੁੱਖ ਅੰਗ ਹੈ।
ਮਨੁੱਖੀ ਸਰੀਰ ਵਿੱਚ ਜਿਗਰ ਦਾ ਕੰਮ:
       ਜਿਗਰ ਸਰੀਰ ਲਈ ਹਰ ਪਲ ਕੰਮ ਕਰਦਾ ਰਹਿੰਦਾ ਹੈ ਤੇ ਅੰਦਾਜ਼ਨ ਤੰਦਰੁਸਤ ਜਿਗਰ ਸਰੀਰ ਲਈ 500 ਤੋਂ ਵਧੇਰੇ ਕੰਮ ਕਰਦਾ ਹੈ। ਜਿਨ੍ਹਾਂ ਵਿੱਚ ਤੰਦਰੁਸਤ ਜਿਗਰ ਸਾਡੇ ਖ਼ੂਨ ’ਚੋਂ ਘਾਤਕ ਅਤੇ ਜ਼ਹਿਰੀਲੇ ਤੱਤ ਸਾਫ਼ ਕਰਦਾ ਹੈ ਤੇ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਣ ਵਿੱਚ ਸਹਾਇਕ ਹੁੰਦਾ ਹੈ। ਇਹ ਖ਼ੁਰਾਕੀ ਤੱਤ ਜਿਵੇਂ ਕਿ ਵਿਟਾਮਿਨਜ਼, ਮਿਨਰਲਜ਼ ਤੇ ਆਇਰਨ ਆਦਿ ਨੂੰ ਸਟੋਰ ਕਰਦਾ ਹੈ। ਖ਼ੂਨ ਵਿੱਚ ਪ੍ਰੋਟੀਨ ਬਣਾਉਣ ਅਤੇ ਆਕਸੀਜਨ ਨੂੰ ਅਗਾਂਹ ਸਾਰੇ ਸਰੀਰ ਵਿੱਚ ਪਹੁੰਚਾਉਣ, ਪੁਰਾਣੇ ਆਰ.ਬੀ.ਸੀ. ਨੂੰ ਨਸ਼ਟ ਕਰਨ ਵਿੱਚ ਵੀ ਮਦਦ ਕਰਦਾ ਹੈ ਅਤੇ ਸਰੀਰ ਨੂੰ ਹਾਨੀ ਪਹੁੰਚਾਉਣ ਵਾਲੇ ਤੱਤਾਂ ਤੋਂ ਬਚਾ ਕੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਕਰਦਾ ਹੈ। ਦਿਮਾਗ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਲੋੜੀਂਦੀ ਗੁਲੂਕੋਜ ਨੂੰ ਬਣਾਉਂਦਾ, ਜਮ੍ਹਾਂ ਕਰਦਾ ਅਤੇ ਲੋੜ ਤੋਂ ਜ਼ਿਆਦਾ ਗੁਲੂਕੋਜ ਨੂੰ ਸਰੀਰ ’ਚੋਂ ਬਾਹਰ ਕੱਢਦਾ ਹੈ ਤੇ ਬਹੁਤ ਸਾਰੇ ਹਾਰਮੋਨਜ਼ ਆਦਿ ਨੂੰ ਸਰੀਰ ਦੀ ਲੋੜ ਅਨੁਸਾਰ ਸਥਿਰ ਰੱਖਦਾ ਹੈ।
       ਕਾਲਾ ਪੀਲੀਆ ਇੱਕ ਵਾਇਰਸ ਨਾਲ ਹੋਣ ਵਾਲੀ ਜਿਗਰ ਦੀ ਬਿਮਾਰੀ ਹੈ ਜੋ ਕਿ ਖ਼ੂਨ ਦੀ ਇਨਫੈਕਸ਼ਨ ਨਾਲ ਜਿਗਰ ਤਕ ਪਹੁੰਚਦੀ ਹੈ। ਇਸ ਦਾ ਸਿੱਟਾ ਜਿਗਰ ਦੀ ਸੋਜ਼ਿਸ਼ ਨਿਕਲਦਾ ਹੈ। ਸੋਜ਼ਿਸ਼ ਕਾਰਨ ਜਿਗਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ ਅਤੇ ਹੋਰ ਵੀ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਹ ਸੋਜ਼ਿਸ਼ ਨਵੀਂ ਅਤੇ ਪੁਰਾਣੀ ਦੋਵੇਂ ਤਰ੍ਹਾਂ ਦੀ ਹੋ ਸਕਦੀ ਹੈ। ਨਵੀਂ ਸੋਜ਼ਿਸ਼ ਵਿੱਚ ਕਈ ਵਾਰ ਜੋ ਸਰੀਰਕ ਚਿੰਨ੍ਹ ਉੱਭਰ ਕੇ ਸਾਹਮਣੇ ਆਉਂਦੇ ਹਨ, ਉਹ ਥੋੜ੍ਹੇ ਜਿਹੇ ਇਲਾਜ ਨਾਲ ਹੀ ਠੀਕ ਹੋ ਜਾਂਦੇ ਹਨ, ਪਰ ਪੁਰਾਣੀ ਸੋਜ਼ਿਸ਼ ਵਿੱਚ ਜਿਗਰ ਦਾ ਵਧ ਜਾਣਾ ਜਾਂ ਸੁੰਘੜ ਜਾਣਾ, ਜਿਗਰ ਦਾ ਕੈਂਸਰ ਹੋਣਾ ਜਾਂ ਜਿਗਰ ਦਾ ਫੇਲ੍ਹ ਹੋਣਾ ਆਮ ਗੱਲ ਹੈ। ਇਸ ਲਈ ਬਹੁਤ ਸਾਰੇ ਜ਼ਹਿਰੀਲੇ ਤੱਤ, ਕੁਝ ਦਵਾਈਆਂ, ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ਰਾਬ ਦੀ ਵਰਤੋਂ, ਮੋਟਾਪਾ, ਵੈਕਟੀਰੀਆ ਅਤੇ ਵਾਇਰਸ ਮੁੱਖ ਕਾਰਨ ਹੋ ਸਕਦੇ ਹਨ। ਹਾਲਾਂਕਿ ਇਹ ਇਨਫੈਕਸ਼ਨ ਦਾ ਬਹੁਤ ਵੱਡਾ ਗਰੁੱਪ ਹੈ ਪਰ ਆਮ ਤੌਰ ’ਤੇ ਤਿੰਨ ਕਿਸਮਾਂ ਹੀ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਵਿੱਚ ਮੁੱਖ ਹਨ ਹੈਪੇਟਾਈਟਸ ‘ਏ’, ‘ਬੀ’ ਅਤੇ ‘ਸੀ’। ਹੈਪੇਟਾਈਟਸ ‘ਏ’ ਆਮ ਤੌਰ ’ਤੇ ਨਵੀਂ ਅਤੇ ਜਲਦੀ ਉਤਪੰਨ ਹੋਣ ਵਾਲੀ ਕਿਸਮ ਹੈ ਜਿਹੜੀ ਕਿ ਥੋੜ੍ਹੇ ਜਿਹੇ ਉਪਚਾਰ ਨਾਲ ਹੀ ਠੀਕ ਹੋ ਜਾਂਦੀ ਹੈ ਜਦੋਂਕਿ ‘ਬੀ’ ਅਤੇ ‘ਸੀ’ ਲੰਮੇ ਸਮੇਂ ਤਕ ਸਰੀਰ ਵਿੱਚ ਰਹਿਣ ਕਰਕੇ ਜਿਗਰ ਨੂੰ ਬਹੁਤ ਡੂੰਘਾ ਪ੍ਰਭਾਵਿਤ ਕਰਦੀ ਹੈ। ਹੈਪਾਟਾਈਟਸ ‘ਸੀ’ ਵੀ ਮੁੱਢਲੀ ਸਟੇਜ ਤੋਂ ਸ਼ੁਰੂ ਹੋ ਕਿ ਪੁਰਾਣੀ ਹੁੰਦੀ ਹੈ। ਇਸ ਦਾ ਜਲਦੀ ਇਲਾਜ ਨਾ ਹੋਣ ’ਤੇ ਜਿਗਰ ਸੁੰਗੜ ਜਾਂਦਾ ਹੈ ਜਾਂ ਕਈ ਵਾਰ ਕੈਂਸਰ ਦਾ ਰੂਪ ਧਾਰ ਸਕਦਾ ਹੈ ਜਾਂ ਜਿਗਰ ਫੇਲ੍ਹ ਵੀ ਹੋ ਸਕਦਾ ਹੈ। ਅੱਜ ਪੂਰੀ ਦੁਨੀਆਂ ਵਿੱਚ 130-150 ਮਿਲੀਅਨ ਲੋਕ ਇਸ ਬਿਮਾਰੀ ਤੋਂ ਪੀੜਤ ਹਨ ਤੇ ਇੱਕ ਸਾਲ ਵਿੱਚ ਲਗਪਗ 7 ਲੱਖ ਲੋਕ ਮੌਤ ਦੇ ਮੂੰਹ ਤਕ ਚਲੇ ਜਾਂਦੇ ਹਨ।
ਇਹ ਰੋਗ ਮੁੱਖ ਤੌਰ ਤੇ ਜਿਗਰ ਦਾ ਰੋਗ ਹੁੰਦਾ ਹੈ। ਜਿਗਰ ਦੇ ਵਿੱਚ ਸੋਜ ਪੈ ਜਾਣਾ ਹੈਪੇਟਾਇਟਿਸ ਬੀ (ਕਾਲਾ ਪੀਲੀਆ) ਵੀ ਹੋ ਸਕਦਾ ਹੈ। ਇਹ ਇੱਕ ਇੰਨਫੈਕਸ਼ਨ ਹੁੰਦੀ ਹੈ, ਜੋ ਕਿ ਸਰੀਰ ਲਈ ਬਹੁਤ ਖਤਰਨਾਕ ਹੁੰਦੀ ਹੈ। ਹੈਪੇਟਾਇਟਿਸ ਬੀ (ਕਾਲਾ ਪੀਲੀਆ) ਦੇ ਵਾਇਰਸ ਮੱਨੁਖੀ ਸਰੀਰ ਅੰਦਰ ਦਾਖਲ ਹੋਣ ਤੋ 1 ਤੋ 6 ਮਹੀਨੇ ਦੇ ਅੰਦਰ ਰੋਗ ਪੈਦਾ ਕਰ ਦਿੰਦੇ ਹਨ। ਹੈਪੇਟਾਇਟਿਸ ਬੀ (ਕਾਲਾ ਪੀਲੀਆ) ਦਾ ਵਾਇਰਸ ਜਲਦੀ ਨਸ਼ਟ ਨਹੀ ਹੁੰਦਾ। ਵੱਧ ਤੋ ਵੱਧ ਤਾਪਮਾਨ ਵੀ ਇਸ ਵਾਇਰਸ ਦਾ ਕੋਈ ਨੁਕਸਾਨ ਨਹੀ ਕਰਦੇ। ਇਹ ਵਾਇਰਸ ਮੱਨੁਖ ਦੇ ਸਰੀਰ ਅੰਦਰ ਪੈਦਾ ਹੋਣ ਵਾਲੇ  ਤਰਲਾ ਜਿਵੇ ਕਿ ਦੁੱਧ, ਵੀਰਯ, ਥੁੱਕ, ਪਸੀਨਾ, ਖੂਨ, ਅੱਖਾ ਦਾ ਪਾਣੀ  ਆਦਿ ਤੋ ਦੁਸਰੇ ਵਿਅਕਤੀ ਤੱਕ ਪਹੁੰਚ ਜਾਦਾ ਹੈ। ਬਹੁਤ ਸਾਰੇ ਮਰੀਜਾ ਨੂੰ ਪਤਾ ਹੀ ਨਹੀ ਲੱਗਦਾ ਕਿ ਉਨ੍ਹਾਂ ਨੂੰ ਹੈਪੇਟਾਇਟਿਸ ਬੀ(ਕਾਲਾ ਪੀਲੀਆ) ਕਿਸ ਤਰ੍ਹਾਂ ਹੋਇਆ। ਪਰ ਇਸ ਦੇ ਮੁੱਖ ਕਾਰਨ ਜਿਆਦਾ ਲੰਬੇ ਸਮੇਂ ਤੱਕ ਸ਼ਰਾਬ ਪੀਣਾ, ਨਸ਼ਾ ਆਦਿ ਦਾ ਸੇਵਨ ਕਰਨਾ ਜਾ ਹੈਪੇਟਾਇਟਿਸ ਬੀ (ਕਾਲਾ ਪੀਲੀਆ) ਯੁਕਤ ਵਿਅਕਤੀ ਦੇ ਸੰਪਰਕ ਵਿੱਚ ਆਉਣਾ ਹੁੰਦਾ ਹੈ।
 ਇਸ ਬਿਮਾਰੀ ਦੇ ਮੁੱਢਲੇ ਲੱਛਣ:
        ਸ਼ੁਰੂ ਸ਼ੁਰੂ ਵਿੱਚ ਇਸ ਰੋਗ ਦੀਆਂ ਇੱਕ ਜਾਂ ਇਸ ਤੋਂ ਵੱਧ ਆਮ ਨਿਸ਼ਾਨੀਆਂ ਜੋ ਵੇਖਣ ਨੂੰ ਮਿਲਦੀਆਂ ਹਨ ਉਨ੍ਹਾਂ ਵਿੱਚ ਦਿਲ ਕੱਚਾ ਹੋਣਾ, ਭੁੱਖ ਘੱਟ ਲੱਗਣਾ, ਉਲਟੀ ਆਉਣਾ, ਪੇਟ ਵਿੱਚ ਦਰਦ ਰਹਿਣਾ, ਪੇਟ ਸਖ਼ਤ ਰਹਿਣਾ, ਦਸਤ ਲੱਗਣਾ, ਜੋੜਾਂ ਦਾ ਦਰਦ, ਮਾਸਪੇਸ਼ੀਆਂ ਦਾ ਦਰਦ, ਹਲਕਾ ਬੁਖਾਰ, ਸਰੀਰ ਦਾ ਥੱਕਿਆ ਥੱਕਿਆ ਰਹਿਣਾ, ਚਮੜੀ ’ਤੇ ਹਲਕੀ ਖਾਰਸ਼, ਚਮੜੀ ਅਤੇ ਅੱਖਾਂ ਦਾ ਰੰਗ ਹਲਕਾ ਜਾਂ ਗੂੜ੍ਹਾ ਪੀਲਾ ਹੋ ਜਾਣਾ ਤੇ ਪਿਸ਼ਾਬ ਦਾ ਪੀਲਾ ਆਉਣਾ ਆਦਿ ਹਨ। ਬਿਮਾਰੀ ਵਧਣ ਦੀ ਹਾਲਤ ਵਿੱਚ ਖ਼ੂਨ ਦਾ ਜਲਦੀ ਵਹਿਣਾ, ਪੇਟ ’ਚ ਪਾਣੀ ਭਰਨਾ, ਭਾਰ ਘਟਣਾ, ਲੱਤਾਂ ’ਤੇ ਸੋਜ਼ਿਸ਼, ਨਾੜੀਆਂ ਦਾ ਚਮੜੀ ’ਤੇ ਉੱਭਰ ਆਉਣਾ ਆਦਿ ਹਨ। ਇਸ ਬਿਮਾਰੀ ਦੇ ਫੈਲਣ ਦੇ ਮੁੱਖ ਕਾਰਨ: ਇਸ ਬਿਮਾਰੀ ਦੇ ਰੋਗੀ ਦਾ ਖ਼ੂਨ ਇਸਤੇਮਾਲ ਕਰਨਾ, ਇੱਕੋ ਸੂਈ ਜਾਂ ਸਰਿੰਜ ਦੀ ਵਰਤੋਂ, ਟੈਟੂ ਖੁਦਵਾਉਣਾ, ਅਸੁਰੱਖਿਅਤ ਸੰਭੋਗ, ਜਨਮ ਵੇਲੇ ਮਾਂ ਤੋਂ ਬੱਚੇ ਨੂੰ ਹੋਣਾ, ਰੋਗੀ ਦਾ ਬਲੇਡ ਜਾਂ ਬਰੱਸ਼ ਵਰਤਣਾ, ਡਾਇਲਸਿਸ ਵਿੱਚ ਵਰਤੇ ਜਾਣ ਵਾਲੇ ਦੂਸ਼ਿਤ ਉਪਕਰਨ ਆਦਿ। ਇਹ ਰੋਗ ਵੀ ਬਲੱਡ ਪ੍ਰੈਸ਼ਰ ਵਾਂਗ ਛੁਪਿਆ ਹੁੰਦਾ ਹੈ ਜਿਸ ਦਾ ਕਿ ਸ਼ੁਰੂ ਸ਼ੁਰੂ ਵਿੱਚ ਕਈ ਸਾਲਾਂ ਤਕ ਪਤਾ ਨਹੀਂ ਲਗਦਾ ਪਰ ਪਤਾ ਲੱਗਣ ’ਤੇ ਘਬਰਾਉਣ ਦੀ ਲੋੜ ਨਹੀਂ ਸਗੋਂ ਸਹੀ ਉਪਚਾਰ ਦੀ ਲੋੜ ਹੁੰਦੀ ਹੈ।
 ਕਿਹੜੇ ਕਾਰਨਾਂ ਕਰਕੇ ਇਹ ਬਿਮਾਰੀ ਨਹੀਂ ਹੁੰਦੀ:
            ਕਿਸੇ ਦੇ ਖੰਘਣ ਨਾਲ ਜਾਂ ਜੁਕਾਮ ਨਾਲ, ਹੱਥ ਮਿਲਾਉਣ, ਕਿਸੇ ਨਾਲ ਖਾਣ-ਪੀਣ ਵਾਲੇ ਪਦਾਰਥ ਸਾਂਝੇ ਕਰਨ, ਮਾਂ ਦਾ ਬੱਚੇ ਨੂੰ ਆਪਣਾ ਦੁੱਧ ਚੁੰਘਾਉਣ, ਭਾਂਡੇ ਸਾਂਝੇ ਕਰਨ, ਬਾਥਰੂਮ ਅਤੇ ਫਲੱਸ਼ ਨੂੰ ਸਾਝਾਂ ਵਰਤਣ ਜਾਂ ਕਿਸੇ ਨੂੰ ਜੱਫੀ ਪਾ ਕੇ ਮਿਲਣਾ ਆਦਿ। ਬਿਮਾਰੀ ਦੌਰਾਨ ਖਾਣ-ਪੀਣ ਦਾ ਪਰਹੇਜ਼: ਜ਼ਿਆਦਾ ਮਿੱਠੇ, ਨਮਕੀਨ ਅਤੇ ਫੈਟ ਵਾਲੇ ਪਦਾਰਥ, ਕੱਚੇ ਫਲਾਂ, ਤਲਿਆ ਭੋਜਨ, ਸ਼ਰਾਬ ਅਤੇ ਨਸ਼ੇ ਵਾਲੇ ਪਦਾਰਥਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।
ਹੈਪੇਟਾਈਟਸ( ਪੀਲੀਆ)
ਹੈਪੇਟਾਈਟਸ( ਪੀਲੀਆ) ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ ਜੋ ਕਿ ਸਾਡੇ ਸਰੀਰ ਵਿੱਚ ਮੁੱਖ ਤੌਰ ਤੇ ਸਾਡੇ ਲਿਵਰ ਵਿੱਚ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ  ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਸਾਡੇ ਲਿਵਰ ਦਾ ਕੰਮ ਕਾਰ ਸਰੀਰ ਦੇ ਭੋਜ਼ਨ ਪਚਾਉਣ ਵਾਲੇ ਪਾਚਕ ਰਸਾਂ ਦਾ ਨਿਰਮਾਣ ਕਰਨਾ  ਅਤੇ ਸਰੀਰ ਵਿਚਲੇ ਜ਼ਹਿਰੀਲੇ ਤੱਤਾਂ ਨੂੰ ਅੱਲਗ ਕਰਨਾ, ਨਵੇ ਹਾਰਮੋਨ ਅਤੇ ਖੂਨ ਦੇ ਲਾਲ ਸੈਲਾਂ ਨੂੰ ਬਨਾਉਣਾ,ਕਾਰਬੋਹਾਇਡ੍ਰੇਟ ਅਤੇ ਪ੍ਰੋਟੀਨ ਨੂੰ ਤੋੜਨਾ, ਖੂਨ ਨੂੰ ਸਾਫ ਕਰਨਾ, ਬਿਮਾਰੀਆ ਨਾਲ ਲੜਨਾ,ਅਤੇ ਸਰੀਰ ਵਿੱਚ ਊਰਜਾ ਸ਼ਕਤੀ ਨੂੰ ਸੰਭਾਲ ਕੇ ਰੱਖਣਾ ਹੁੰਦਾ ਹੈ। ਪੀਲੀਆ ਇਹਨਾ ਸਾਰੀਆ ਕ੍ਰਿਰਿਆਵਾ ਵਿੱਚ ਵਿਘਨ ਪਾ ਦਿੰਦਾ ਹੈ ਅਤੇ ਸਰੀਰ ਨੂੰ ਬਹੁਤ ਹੀ ਕਮਜੋਰ ਕਰ ਦਿੰਦਾ ਹੈ।
ਪੀਲੀਆ ਦੇ ਮੁੱਖ ਪੰਜ ਕਿਸਮ ਦੇ ਵਾਇਰਸ ਹੁੰਦੇ ਹਨ।
ਏ, ਬੀ, ਸੀ, ਡੀ ਅਤੇ ਈ ਪੀਲੀਆ ਦੀਆ ਤਿੰਨ ਕਿਸਮਾਂ ਏ, ਬੀ ਅਤੇ ਸੀ ਆਮ ਤੌਰ ਤੇ ਪਾਈਆ ਜਾਦੀਆ ਹਨ। ਇਸ ਵਿਚੋ ਸਭ ਤੋ ਖਤਰਨਾਕ ‘ਸੀ’ ਕਿਸਮ ਹੁੰਦੀ ਹੈ। ਇਹ ਬਿਮਾਰੀ ਉੱਦੋ ਪਣਪਦੀ ਹੈ,ਜਦੋ ਸਧਾਰਨ ਪੀਲੀਆ ਦਾ ਸਮੇਂ ਸਿਰ ਇਲਾਜ਼ ਨਾ ਹੋਵੇ ਤਾਂ ਸਧਾਰਨ ਪੀਲੀਆ ਕਾਲਾ ਪੀਲੀਆ ਬਣ ਜਾਦਾ ਹੈ, ਭਾਵ ਹੈਪੇਟਾਈਟਸ ਸੀ। ਹਰ ਸਾਲ ਦੁਨੀਆ ਭਰ ਦੇ ਵਿੱਚ ਬਹੁਤ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਹਨਾ ਦੀ ਗਿਣਤੀ ਵਿੱਚ ਲਗਾਤਾਰ ਹੋਰ ਵਾਧਾ ਹੋ ਰਿਹਾ ਹੈ ਅਤੇ ਬਹੁਤ ਸਾਰੇ ਲੋਕਾ ਨੂੰ ਕੋਈ ਅਚਾਨਕ ਕੀਤੇ ਖੂਨ ਦੇ ਟੈਸਟ ਤੋ ਹੀ ਪਤਾ ਚਲਦਾ ਹੈ ਕਿ ਉਹਨਾ ਨੂੰ ਹੈਪੇਟਾਇਟਸ ਹੈ। ਇਸ ਦੇ ਇਲਾਜ਼ ਲਈ ਸਭ ਤੋ ਪਹਿਲਾ ਪਤਾ ਲਗਾਉਣਾ ਪੈਦਾ ਹੈ, ਕਿ ਕਿਸ ਪ੍ਰਕਾਰ ਦਾ ਪੀਲੀਆ ਹੈ ਅਤੇ ਪੀਲ਼ੀਏ ਦੀ ਬਿਮਾਰੀ ਹੋਣ ਤੇ ਮਰੀਜ਼ ਨੂੰ ਆਪਣੀ ਜੀਵਨਸ਼ੈਲੀ, ਖਾਣ-ਪੀਣ ਅਤੇ ਆਪਣੀਆ ਆਦਤਾਂ ਨੂੰ ਬਦਲ ਕੇ ਕਾਫੀ ਪ੍ਰਹੇਜ਼ ਕਰਨਾ ਪੈਂਦਾ ਹੈ।
ਏ(A) ਕਿਸਮ ਦੇ ਪੀਲੀਆ ਨੂੰ ਇੱਕ ਸਧਾਰਨ ਪੀਲੀਆ ਸਮਝਿਆ ਜਾਦਾ ਹੈ।
ਜਦਕਿ ਬੀ(B), ਸੀ(C) ਅਤੇ ਡੀ(D) ਕਿਸਮ ਦੇ ਪੀਲੀਆ ਨੂੰ ਵੱਧ ਖਤਰਨਾਕ ਮੰਨਿਆ ਜਾਦਾ ਹੈ।
ਹੈਪੇਟਾਇਟਸ ਈ (E) ਨੂੰ ਵੀ ਸਧਾਰਨ ਪੀਲ਼ੀਆ ਮੰਨਿਆ ਜਾਦਾ ਹੈ ਪਰੰਤੂ  ਗਰਭਵਤੀ ਔਰਤਾ ਲਈ ਇਸ ਨੂੰ ਖਤਰਨਾਕ ਮੰਨਿਆ ਜਾਦਾ ਹੈ।
ਹੈਪੇਟਾਇਟਸ ਏ (A)
ਹੈਪੇਟਾਇਟਸ ਏ ਇੱਕ ਵਾਇਰਸ ਇੰਨਫੈਕਸ਼ਨ ਦੇ ਕਾਰਨ ਹੁੰਦਾ ਹੈ। ਇਹ ਮੱਖ ਤੌਰ ਤੇ ਦੂਸ਼ਿਤ ਖਾਣਾ-ਖਾਣ, ਦੂਸ਼ਿਤ ਪਾਣੀ ਪੀਣ ਜਾ ਪੀਲੀਏ ਵਾਲੇ ਵਿਅਕਤੀ ਤੋਂ ਦੂਸ਼ਿਤ(ਜੂਠਾ) ਖਾਣਾ ਖਾਣ ਕਰਕੇ ਹੁੰਦਾ ਹੈ।
ਹੈਪੇਟਾਈਟਸ ‘ਏ’ ਆਮ ਤੌਰ ’ਤੇ ਨਵੀਂ ਅਤੇ ਜਲਦੀ ਉਤਪੰਨ ਹੋਣ ਵਾਲੀ ਕਿਸਮ ਹੈ ਜਿਹੜੀ ਕਿ ਥੋੜ੍ਹੇ ਜਿਹੇ ਉਪਚਾਰ ਨਾਲ ਹੀ ਠੀਕ ਹੋ ਜਾਂਦੀ ਹੈ
ਹੈਪੇਟਾਇਟਸ ਬੀ (B)(ਕਾਲਾ ਪੀਲੀਆ)
ਹੈਪੇਟਾਇਟਸ ਬੀ ਦਾ ਵਾਇਰਸ ਹੈਪੇਟਾਇਟਸ ਬੀ ਵਾਲੇ ਮਰੀਜ਼ ਦੇ ਸਰੀਰ ਵਿੱਚੋ ਨਿਕਲਣ ਵਾਲੇ ਤਰਲ ਪ੍ਰਦਾਰਥ ਜਿਵੇ ਕਿ ਖੂਨ, ਵੀਰਯ ਅਤੇ ਔਰਤਾ ਦੀ ਯੋਨੀ ਵਿੱਚੋ ਨਿਕਲਣ ਵਾਲਾ ਤਰਲ਼ ਪ੍ਰਦਾਰਥਾਂ ਦੇ ਸਪੰਰਕ ਦੇ ਵਿੱਚ ਆਉਣ ਦੇ ਨਾਲ ਹੁੰਦਾ ਹੈ। ਮੁੱਖ ਤੌਰ ਤੇ ਅਣਸੁਰਖਿਅਤ ਸੰਭੋਗ, ਸ਼ੇਵਿੰਗ ਬਲੇਡ ਸਾਂਝਾ ਕਰਨਾ, ਦੰਦਾ ਵਾਲਾ ਬੁਰਸ਼ ਸਾਂਝਾ ਕਰਨਾ, ਅਣਸੁਰਖਿਅਤ ਖੂਨ ਲੈਣਾ ਇਸ ਦੇ ਮੁੱਖ ਕਾਰਨ ਮੰਨੇ ਗਏ ਹਨ।
‘ਬੀ’  ਲੰਮੇ ਸਮੇਂ ਤਕ ਸਰੀਰ ਵਿੱਚ ਰਹਿਣ ਕਰਕੇ ਜਿਗਰ ਨੂੰ ਬਹੁਤ ਡੂੰਘਾ ਪ੍ਰਭਾਵਿਤ ਕਰਦੀ ਹੈ।
ਇਹ ਰੋਗ ਮੁੱਖ ਤੌਰ ਤੇ ਜਿਗਰ ਦਾ ਰੋਗ ਹੁੰਦਾ ਹੈ। ਜਿਗਰ ਦੇ ਵਿੱਚ ਸੋਜ ਪੈ ਜਾਣਾ ਹੈਪੇਟਾਇਟਿਸ ਬੀ (ਕਾਲਾ ਪੀਲੀਆ) ਵੀ ਹੋ ਸਕਦਾ ਹੈ। ਇਹ ਇੱਕ ਇੰਨਫੈਕਸ਼ਨ ਹੁੰਦੀ ਹੈ, ਜੋ ਕਿ ਸਰੀਰ ਲਈ ਬਹੁਤ ਖਤਰਨਾਕ ਹੁੰਦੀ ਹੈ। ਹੈਪੇਟਾਇਟਿਸ ਬੀ (ਕਾਲਾ ਪੀਲੀਆ) ਦੇ ਵਾਇਰਸ ਮੱਨੁਖੀ ਸਰੀਰ ਅੰਦਰ ਦਾਖਲ ਹੋਣ ਤੋ 1 ਤੋ 6 ਮਹੀਨੇ ਦੇ ਅੰਦਰ ਰੋਗ ਪੈਦਾ ਕਰ ਦਿੰਦੇ ਹਨ। ਹੈਪੇਟਾਇਟਿਸ ਬੀ (ਕਾਲਾ ਪੀਲੀਆ) ਦਾ ਵਾਇਰਸ ਜਲਦੀ ਨਸ਼ਟ ਨਹੀ ਹੁੰਦਾ। ਵੱਧ ਤੋ ਵੱਧ ਤਾਪਮਾਨ ਵੀ ਇਸ ਵਾਇਰਸ ਦਾ ਕੋਈ ਨੁਕਸਾਨ ਨਹੀ ਕਰਦੇ। ਇਹ ਵਾਇਰਸ ਮੱਨੁਖ ਦੇ ਸਰੀਰ ਅੰਦਰ ਪੈਦਾ ਹੋਣ ਵਾਲੇ  ਤਰਲਾ ਜਿਵੇ ਕਿ ਦੁੱਧ, ਵੀਰਯ, ਥੁੱਕ, ਪਸੀਨਾ, ਖੂਨ, ਅੱਖਾ ਦਾ ਪਾਣੀ  ਆਦਿ ਤੋ ਦੁਸਰੇ ਵਿਅਕਤੀ ਤੱਕ ਪਹੁੰਚ ਜਾਦਾ ਹੈ। ਬਹੁਤ ਸਾਰੇ ਮਰੀਜਾ ਨੂੰ ਪਤਾ ਹੀ ਨਹੀ ਲੱਗਦਾ ਕਿ ਉਨ੍ਹਾਂ ਨੂੰ ਹੈਪੇਟਾਇਟਿਸ ਬੀ(ਕਾਲਾ ਪੀਲੀਆ) ਕਿਸ ਤਰ੍ਹਾਂ ਹੋਇਆ। ਪਰ ਇਸ ਦੇ ਮੁੱਖ ਕਾਰਨ ਜਿਆਦਾ ਲੰਬੇ ਸਮੇਂ ਤੱਕ ਸ਼ਰਾਬ ਪੀਣਾ, ਨਸ਼ਾ ਆਦਿ ਦਾ ਸੇਵਨ ਕਰਨਾ ਜਾ ਹੈਪੇਟਾਇਟਿਸ ਬੀ (ਕਾਲਾ ਪੀਲੀਆ) ਯੁਕਤ ਵਿਅਕਤੀ ਦੇ ਸੰਪਰਕ ਵਿੱਚ ਆਉਣਾ ਹੁੰਦਾ ਹੈ।
ਲੱਛਣ
ਇਸ ਬਿਮਾਰੀ ਨਾਲ ਗ੍ਰਹਿਸਤ ਲੋਕ ਬੁਖਾਰ, ਜੋੜਾਂ ਦਾ ਦਰਦ, ਫਟੀਕ, ਚੱਕਰ, ਭੁੱਖ ਨਾ ਲੱਗਣਾ,ਉਲਟੀਆ ਅਤੇ ਪੇਟ ਦਰਦ ਆਦਿ ਦੇ ਸ਼ਿਕਾਰ ਹੁੰਦੇ ਹਨ।ਇਸ ਦੇ ਕੁਝ ਹੋਰ ਵੀ ਲੱਛਣ ਹੋ ਸਕਦੇ ਹਨ,  ਜਿਵੇ ਥਕਾਣ ਮਹਿਸੂਸ ਹੋਣਾ, ਅੱਖਾ ਵਿੱਚ ਪੀਲਾਪਣ, ਚਮੜ੍ਹੀ ਵਿੱਚ ਪੀਲਾਪਣ ਆਦਿ। ਕਈ ਵਾਰ ਇਹਨਾ ਲੱਛਣਾ ਨੂੰ ਆਮ ਬੁਖਾਰ ਦੇ ਲੱਛਣ ਵੀ ਸਮਝ ਲਿਆ ਜਾਦਾ ਹੈ।ਇਸ ਦੇ ਲੱਛਣ ਬਹੁਤ ਹੀ ਹੋਲੀ-ਹੋਲੀ ਸਾਹਮਣੇ ਆਉਂਦੇ ਹਨ।
ਹੈਪੇਟਾਇਟਸ ਸੀ (C) (ਕਾਲਾ ਪੀਲੀਆ)
ਹੈਪੇਟਾਇਟਸ ਸੀ  ਮੁੱਖ ਤੌਰ ਤੇ ਵਾਇਰਸ ਇਨਫੈਕਸ਼ਨ ਹੀ ਹੈ, ਜੋ ਕਿ ਹੈਪੇਟਾਇਟਸ ਬੀ ਵਾਂਗ ਸਰੀਰ ਵਿੱਚੋ ਨਿਕਲਣ ਵਾਲੇ ਤਰਲ ਪ੍ਰਦਾਰਥ ਜਿਵੇ ਕਿ ਖੂਨ, ਵੀਰਯ ਅਤੇ ਔਰਤਾ ਦੀ ਯੋਨੀ ਵਿੱਚੋ ਨਿਕਲਣ ਵਾਲਾ ਤਰਲ਼ ਪ੍ਰਦਾਰਥਾਂ ਦੇ ਸਪੰਰਕ ਦੇ ਵਿੱਚ ਆਉਣ ਦੇ ਨਾਲ ਹੁੰਦਾ ਹੈ।ਇਸ ਤੋ ਇਲਾਵਾ ਜੇਕਰ ਹੈਪੇਟਾਇਟਸ ਬੀ ਦਾ ਇਲਾਜ਼ ਸਮੇਂ ਸਿਰ ਨਾ ਕਰਵਾਇਆ ਜਾਵੇ ਤਾਂ ਇਹ ਹੈਪੇਟਾਇਟਸ ਸੀ ਬਣ ਜਾਦਾ ਹੈ।
ਹੈਪਾਟਾਈਟਸ ‘ਸੀ’ ਵੀ ਮੁੱਢਲੀ ਸਟੇਜ ਤੋਂ ਸ਼ੁਰੂ ਹੋ ਕਿ ਪੁਰਾਣੀ ਹੁੰਦੀ ਹੈ। ਇਸ ਦਾ ਜਲਦੀ ਇਲਾਜ ਨਾ ਹੋਣ ’ਤੇ ਜਿਗਰ ਸੁੰਗੜ ਜਾਂਦਾ ਹੈ ਜਾਂ ਕਈ ਵਾਰ ਕੈਂਸਰ ਦਾ ਰੂਪ ਧਾਰ ਸਕਦਾ ਹੈ ਜਾਂ ਜਿਗਰ ਫੇਲ੍ਹ ਵੀ ਹੋ ਸਕਦਾ ਹੈ। ਅੱਜ ਪੂਰੀ ਦੁਨੀਆਂ ਵਿੱਚ 130-150 ਮਿਲੀਅਨ ਲੋਕ ਇਸ ਬਿਮਾਰੀ ਤੋਂ ਪੀੜਤ ਹਨ ਤੇ ਇੱਕ ਸਾਲ ਵਿੱਚ ਲਗਪਗ 7 ਲੱਖ ਲੋਕ ਮੌਤ ਦੇ ਮੂੰਹ ਤਕ ਚਲੇ ਜਾਂਦੇ ਹਨ।
ਹੈਪੇਟਾਇਟਸ ਡੀ (D)
ਹੈਪੇਟਾਇਟਸ ਡੀ ਨੂੰ( ਡੈਲਟਾ ਹੈਪੇਟਾਇਟਸ )ਵੀ ਕਿਹਾ ਜਾਦਾ ਹੈ। ਜੋ ਕਿ ਖੂਨ ਦੇ ਵਿੱਚ ਹੋਈ ਇਨਫੈਕਸ਼ਨ ਦੇ ਕਰਕੇ ਹੁੰਦਾ ਹੈ। ਇਹ ਇੱਕ ਬਹੁਤ ਘੱਟ ਪਾਇਆ ਜਾਣ ਵਾਲਾ ਹੈਪੇਟਾਇਟਸ ਹੈ। ਇਹ ਉਹਨਾ ਵਿਅਕਤੀਆ ਨੂੰ ਹੁੰਦੀ ਹੈ ਜਿੰਨਾ ਨੂੰ ਪਹਿਲਾ ਹੈਪੇਟਾਇਟਸ ਬੀ ਦੀ ਸ਼ਿਕਾਇਤ ਹੁੰਦੀ ਹੋਵੇ।
ਹੈਪੇਟਾਇਟਸ ਈ (E)
ਹੈਪੇਟਾਇਟਸ ਈ ਪੀਲੀਆ ਮੁੱਖ ਤੌਰ ਤੇ ਦੂਸ਼ਿਤ ਪਾਣੀ ਪੀਣ ਤੋ ਹੁੰਦਾ ਹੈ ਇਹ ਉਹਨਾ ਸਥਾਨਾ ਤੇ ਮੁੱਖ ਤੌਰ ਤੇ ਹੁੰਦਾ ਹੈ ਜਿਥੇ ਪੀਣ ਵਾਲਾ ਪਾਣੀ ਪਹੁੰਚਾਉਣ ਵਾਲੀ ਮਸ਼ੀਨਰੀ ਦੂਸ਼ਿਤ ਹੋਵੇ।
ਬਿਮਾਰੀ ਦੀ ਜਾਂਚ
ਇਸ ਬਿਮਾਰੀ ਦਾ ਪਤਾ ਲਗਾਉਣ ਲਈ ਖੂਨ ਦਾ ਛੋਟਾ ਜਿਹਾ ਟੈਸਟ ਹੁੰਦਾ ਹੈ। ਇਸ ਟੈਸਟ ਤੋ ਇਸ ਬਿਮਾਰੀ ਦੀ ਤੀਬਰਤਾ ਦਾ ਪਤਾ ਲਗਦਾ ਹੈ।
ਇਲਾਜ਼
ਇਸ ਬਿਮਾਰੀ ਵਾਲੇ ਮਰੀਜ਼ ਨੂੰ ਐਂਟੀਵਾਇਰਲ ਵਾਲੀ ਦਵਾਈ ਦਿੱਤੀ ਜਾਦੀ ਹੈ ਜੋ ਕਿ ਸਰੀਰ ਵਿੱਚ ਵਾਇਰਲ ਦੇ ਕਣਾ ਨੂੰ ਖਤਮ ਕਰਨ ਲਈ ਮਦਦ ਕਰਦੀ ਹੈ। ਇਹ ਲਿਵਰ ਨੂੰ ਨੁਕਸਾਨ ਕਰਨ ਤੋ ਵੀ ਬਚਾਉਦੀ ਹੈ।
ਹੈਪੇਟਾਇਟਸ ਤੋਂ ਬਚਾਓ—
ਹੈਪੇਟਾਇਟਸ ਹੋਣ ਤੇ ਧਿਆਨ ਦੇਣ ਯੋਗ ਗੱਲਾ
1- ਖੱਟੀਆ ਤਲੀਆ ਚੀਜ਼ਾ ਦਾ ਪ੍ਰਹੇਜ਼ ਕਰੋ।
2- ਆਪਣੇ ਖਾਣੇ ਦੇ ਵਿੱਚ ਹਰੀਆ ਸਬਜ਼ੀਆ, ਸਲਾਦ ਅਤੇ ਫਲ਼ਾ ਦਾ ਵੱਧ ਤੋਂ ਵੱਧ ਪ੍ਰਯੋਗ ਕਰੋ।
3- ਗਰਮੀਆ ਵਿੱਚ ਗੁੜ ਵਾਲੀ ਸ਼ਕੰਜਵੀ ਅਤੇ ਸੱਤੂ ਦਾ ਪ੍ਰਯੋਗ ਕਰੋ।
4- ਲੋੜ ਤੋ ਵੱਧ ਅਤੇ ਪੇਟ ਭਰ ਕੇ ਨਾ ਖਾਓ।
5- ਹਾਈ ਫਾਇਬਰ ਖਾਣੇ ਦਾ ਪ੍ਰਯੋਗ ਕਰੋ।
6- ਮਿੱਠਾ ਘੱਟ ਖਾਓ ਅਤੇ ਵੱਧ ਤੋ ਵੱਧ ਪਾਣੀ ਪੀਓ।
7- ਰੋਜ਼ਾਨਾ ਕਸਰਤ ਅਤੇ ਯੋਗਾ ਕਰੋ।
8- ਆਪਣੇ ਸਰੀਰ ਅਤੇ ਆਲੇ ਦੁਆਲੇ ਦੀ ਸਫਾਈ ਰੱਖੋ।
9- ਕਿਸੇ ਦਾ ਵਰਤਿਆ ਹੋਇਆ ਬਲੇਡ, ਸਰਿੰਜ, ਦੰਦਾ ਵਾਲਾ ਬੁਰਸ ਇਸਤੇਮਾਲ ਨਾ ਕਰੋ।
10- ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਾ ਕਰੋ।
11- ਬਿਨਾ ਡਾਕਟਰ ਦੀ ਸਲਾਂਹ ਲਿਆ ਕੋਈ ਦਵਾਈ ਨਾ  ਖਾਓ।
12-  ਬਜ਼ਾਰੂ ਅਤੇ ਜਿਆਦਾ ਮਿਰਚ ਮਸਲੇ ਵਾਲਾ ਭੋਜ਼ਨ ਖਾਣ ਤੋ ਪ੍ਰਹੇਜ਼ ਕਰੋ।
ਇਲਾਜ:- ਹੈਪੇਟਾਇਟਿਸ ਬੀ(ਕਾਲਾ ਪੀਲੀਆ) ਇੱਕ ਜਾਨਲੇਵਾ ਬਿਮਾਰੀ ਹੈ। ਪਰ ਸਮੇਂ ਸਿਰ ਇਸ ਦਾ ਇਲਾਜ ਹੋ ਜਾਏ ਤਾ ਮਰੀਜ ਪਹਿਲਾ ਦੀ ਤਰ੍ਹਾਂ ਬਿਲਕੁਲ ਤੰਦਰੁਸਤ ਹੋ ਸਕਦਾ ਹੈ। ਜੇਕਰ ਤੁਸੀ ਜਾ ਤੁਹਾਡਾ ਕੋਈ ਸਾਥੀ ਇਸ ਬਿਮਾਰੀ ਦਾ ਸ਼ਿਕਾਰ ਹੈ, ਤਾਂ ਘਬਰਾਉਣ ਦੀ ਲੋੜ ਨਹੀ ਸਾਡੇ ਨਾਲ ਸੰਪਰੰਕ ਕਰੋ। ਆਯੁਰਵੈਦਿ ਨੁਸਖਿਆ, ਜੜ੍ਹੀਆ ਬੂਟੀਆਂ ਭਸਮਾ ਤੋ ਤਿਆਰ ਦਵਾਈ  ਨਾਲ ਬਿਲਕੁਲ ਠੀਕ ਹੋ ਸਕਦਾ ਹੈ
             ਫਾਈਬਰ ਵਾਲੀਆਂ ਚੀਜਾਂ ਜਿਆਦਾ ਖਾਓ ਪਾਣੀ ਜਿਆਦਾ ਪੀਓ, ਚਿੰਤਾ ,ਤਣਾਓ ਤੇ ਕਲੇਸ਼ਾਂ ਤੋ ਦੂਰ ਰਹੋ ਖੁੱਦ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ।
              ਨੌਵੇਂ ਅੰਕ ਵਿਚ ਗੱਲ ਕਰਾਗੇ ਫੇਰ ਸ਼ਰੀਰ ਨੂੰ ਨਿਰੋਗ ਰੱਖਣ ਲਈ ਤੇ ਲੰਬੀ ਉਮਰ ਜੀਣ ਬਾਰੇ
                ਵਾਹਿਗੁਰੂ ਤੁਹਾਨੂੰ ਸਾਰੇ ਰੋਗਾਂ ਤੋਂ ਬਚਾਵੇ,
                   ਇਹੀ ਕਾਮਨਾ ਕਰਦੀ ਹੈ ਤੁਹਾਡੀ ਅਪਣੀ ਡਾਕਟਰ
   ਡਾ. ਲਵਪ੍ਰੀਤ ਕੌਰ “ਜਵੰਦਾ”
  +447466823357 9814203357
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article🙏 ਧੰਨਵਾਦ ਜੀਓ 🙏
Next articleਸ਼ਬਦਾਂ ਦੇ ਅੰਤ ਵਿਚ ਆਮ ਤੌਰ ‘ਤੇ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਿਆ ਜਾਣਾ ਹੈ