ਪ੍ਰਵਾਸੀ ਭਾਰਤੀ ਰੌਸ਼ਨ ਪਾਠਕ ਦੀ ਅਗਵਾਈ ਹੇਠ ਸੰਸਥਾ ਵਿਸ਼ਵ ਸਾਂਤੀ ਲਈ ਕਾਰਜਸ਼ੀਲ
ਸ਼ੇਰਪੁਰ (ਕੁਲਵੰਤ ਸਿੰਘ ਟਿੱਬਾ) (ਸਮਾਜ ਵੀਕਲੀ): ਕੌਂਸਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕੈਨੇਡਾ ਵੱਲੋਂ ‘ਵਿਸ਼ਵ ਸਾਂਤੀ ਵਿੱਚ ਪੰਜਾਬੀ ਭਾਈਚਾਰੇ ਦਾ ਯੋਗਦਾਨ’ ਵਿਸ਼ੇ ‘ਤੇ ਅੰਤਰਰਾਸ਼ਟਰੀ ਸੈਮੀਨਾਰ ਆਗਾਮੀ ਸਾਲ ਮਿਤੀ 18, 19 ਅਤੇ 20 ਜੂਨ 2021 ਨੂੰ ਪ੍ਰਸਿੱਧ ਸ਼ਹਿਰ ਮਿਸੀਸਾਗਾ (ਉਟਾਂਰੀਉ) ਵਿੱਚ ਆਯੋਜਿਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸੰਸਥਾ ਦੇ ਮੀਡੀਆ ਇੰਚਾਰਜ ਅਤੇ ਚੀਫ਼ ਸਪੋਕਸਮੈਨ ਕੁਲਵੰਤ ਸਿੰਘ ਟਿੱਬਾ ਨੇ ਜਾਰੀ ਪੈੱ੍ਰਸ ਬਿਆਨ ਰਾਹੀਂ ਕੀਤਾ।
ਉਨ•ਾਂ ਦੱਸਿਆ ਕਿ ਸੰਸਥਾ ਦੇ ਚੇਅਰਮੈਨ ਪ੍ਰਵਾਸੀ ਭਾਰਤੀ ਰੌਸ਼ਨ ਪਾਠਕ ਦੀ ਅਗਵਾਈ ਹੇਠ ਕੌਂਸਲ ਆਫ਼ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕੈਨੇਡਾ ਸਮੇਤ ਹੋਰ ਮੁਲਕਾਂ ਵਿੱਚ ਵੀ ਪਿਛਲੇ ਲੰਮੇ ਸਮੇਂ ਤੋਂ ਵਿਸ਼ਵ ਸਾਂਤੀ ਲਈ ਕਾਰਜਸ਼ੀਲ ਹੈ। ਉਨ•ਾਂ ਦੱਸਿਆ ਕਿ ਅਗਲੇ ਸਾਲ ਜੂਨ ਮਹੀਨੇ ਵਿੱਚ ਆਯੋਜਿਤ ਕੀਤੀ ਜਾ ਰਹੀ ਇਸ 8ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ 20 ਵੱਖ ਵੱਖ ਦੇਸਾਂ ਤੋਂ ਡੈਲੀਗੇਟ ਅਤੇ ਪ੍ਰਸਿੱਧ ਵਿਦਵਾਨ ਭਾਗ ਲੈਣਗੇ ਅਤੇ ਪੰਜਾਬ ਤੋਂ ਇੱਕ ਸੌ ਡੈਲੀਗੇਟ ਇਸ ਸਮਾਗਮ ਵਿੱਚ ਸ਼ਾਮਿਲ ਹੋਣਗੇ। ਕੁਲਵੰਤ ਸਿੰਘ ਟਿੱਬਾ ਨੇ ਦੱਸਿਆ ਕਿ ਸੰਸਥਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਡਾ. ਕਮਲਜੀਤ ਸਿੰਘ ਟਿੱਬਾ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਤਿਆਰੀਆਂ ਵਿੱਢ ਦਿੱਤੀਆਂ ਹਨ ਅਤੇ ਕੈਨੇਡਾ ਵਿੱਚ ਇਸ ਸਮਾਗਮ ਦੀ ਕਾਮਯਾਬੀ ਲਈ ਚੇਅਰਮੈਨ ਰੌਸ਼ਨ ਪਾਠਕ ਸਮੇਤ ਅਵਤਾਰ ਸਿੰਘ ਸੰਧੂ, ਨਿਰਵੈਰ ਸਿੰਘ ਅਰੋੜਾ, ਪ੍ਰੋ. ਮਨਪ੍ਰੀਤ ਗੌੜ, ਅਜੀਤ ਸਿੰਘ ਭੱਲ, ਕੁਲਵੰਤ ਕੌਰ ਚੰਨ ਆਦਿ ਸਰਗਰਮੀਆਂ ਕਰ ਰਹੇ ਹਨ।
ਇਸ ਕਾਨਫ਼ਰੰਸ ਵਿੱਚ ਪਾਂਡਿਚਰੀ ਦੇ ਸਾਬਕਾ ਲਫਟੀਨੈਂਟ ਗਵਰਨਰ ਡਾ. ਇਕਬਾਲ ਸਿੰਘ, ਮਨੁੱਖੀ ਅਧਿਕਾਰ ਕਮਿਸ਼ਨਰ ਨਿਊਯਾਰਕ ਸਿਟੀ ਦੇ ਗੁਰਦੇਵ ਸਿੰਘ ਕੰਗ, ਸੇਂਟ ਸੋਲਜਰ ਐਜੂਕੇਸ਼ਨਲ ਗਰੁੱਪ ਜਲੰਧਰ ਦੇ ਚੇਅਰਮੈਨ ਡਾ. ਅਨਿਲ ਚੋਪੜਾ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਟਿੱਬਾ ਅਨੁਸਾਰ ਕੈਨੇਡਾ ਦੇ ਪ੍ਰਸਿੱਧ ਸਮਾਜਸੇਵੀ ਦਲਜੀਤ ਸਿੰਘ ਗੇਂਦੂ, ਹਰਦਿਆਲ ਸਿੰਘ ਝੀਤਾ, ਚੌਧਰੀ ਮਕਸੂਦ ਆਦਿ ਸ਼ਖ਼ਸੀਅਤਾਂ ਨੇ ਹਰ ਤਰਾਂ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਰੌਸ਼ਨ ਪਾਠਕ ਅਤੇ ਉਨ•ਾਂ ਦੀ ਸਮੁੱਚੀ ਟੀਮ ਨੂੰ ਇਸ ਕਾਰਜ ਲਈ ਮੁਬਾਰਕਬਾਦ ਦਿੱਤੀ ਹੈ।