HOME ਪਿੰਡ ਅਜਨੋਹਾ ਵਿੱਚ 77ਵਾਂ ਸਾਲਾਨਾ ਗੁੱਗਾ ਜ਼ਾਹਿਰ ਵੀਰ ਜੀ ਦਾ ਜੋੜ...

ਪਿੰਡ ਅਜਨੋਹਾ ਵਿੱਚ 77ਵਾਂ ਸਾਲਾਨਾ ਗੁੱਗਾ ਜ਼ਾਹਿਰ ਵੀਰ ਜੀ ਦਾ ਜੋੜ ਮੇਲਾ ਲਗਾਇਆ ਗਿਆ

2
ਫੋਟੋ ਅਜਮੇਰ ਦੀਵਾਨਾ
**ਜੇਤੂ ਪਹਿਲਵਾਨ ਨੂੰ 51000/- ਰੁਪਏ  ਟਰਾਫੀ ਅਤੇ ਪਟਕੇ  ਨਾਲ ਸਨਮਾਨਿਤ ਕੀਤਾ ਗਿਆ ਅਤੇ ਸਬ ਜੇਤੂ ਨੂੰ 3100 ਰੁਪਏ  ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ )  ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਅਜਨੋਹਾ ਵਿੱਚ ਸੇਵਾਦਾਰ ਬਾਬਾ ਹਰਕੀਰਤ ਸਿੰਘ ਗੋਰਖਾ ਦੀ ਅਗਵਾਈ ਹੇਠ ਸਮੂਹ ਸੰਗਤਾਂ ਵੱਲੋਂ 77ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੂੰ ਪਹਿਲਾਂ ਲੰਗਰ ਵਰਤਾਇਆ  ਗਿਆ ਅਤੇ ਛਿੰਜ ਮੇਲਾ ਕਰਵਾਇਆ ਗਿਆ ਜਿਸ ਵਿੱਚ 30 ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਸੁਰਮੂ ਪਹਿਲਵਾਨ ਨੇ ਸ਼ੇਰਾ ਪਹਿਲਵਾਨ ਅੰਮ੍ਰਿਤਸਰ ਨੂੰ ਹਰਾ ਕੇ ਪਟਕਾ ਕੁਸ਼ਤੀ ਜਿੱਤੀ। ਇਸ ਕੁਸ਼ਤੀ ਵਿੱਚ ਜੇਤੂ ਪਹਿਲਵਾਨ ਨੂੰ ਟਰਾਫੀ ਅਤੇ 5100 ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਬ ਜੇਤੂ ਪਹਿਲਵਾਨ ਨੂੰ 3100 ਰੁਪਏ ਤੇ ਟਰਾਫੀ  ਨਾਲ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਸੇਵਾਦਾਰ ਹਰਕੀਰਤ ਸਿੰਘ ਗੋਰਖਾ ਨੇ ਕਿਹਾ ਕਿ ਇਸ ਮੇਲੇ ਤੋਂ ਪਹਿਲਾਂ ਉਨ੍ਹਾਂ ਦੇ ਸਾਥੀ ਪੂਰੇ ਪਿੰਡ ਵਿੱਚ ਗੁੱਗਾ ਜ਼ਾਹਿਰ ਵੀਰ ਜੀ ਦੀਆਂ ਕਾਰਾਂ ਕਰਦੇ ਹਨ ਜਿਸ ਦੌਰਾਨ ਜਿਨ੍ਹਾਂ ਪਰਵਾਰਾਂ ਵਲੋਂ ਇਨ੍ਹਾਂ ਲਈ ਚਾਹ ਪਾਣੀ ਜਾਂ ਲੰਗਰ ਦੀ ਸੁੱਖ ਮੰਗੀ ਹੁੰਦੀ ਹੈ। ਇਹ ਲੋਕ ਉੱਥੇ ਜਾਂਦੇ ਹਨ ਅਤੇ ਗੁੱਗਾ ਜ਼ਾਹਿਰ ਵੀਰ ਦੇ ਗੁਣ ਗਾਉਂਦੇ ਹਨ ਅਤੇ ਫਿਰ ਭੰਡਾਰਾ ਸਵੀਕਾਰ ਕਰਦੇ ਹਨ। ਗੁੱਗਾ ਜ਼ਾਹਿਰ ਵੀਰ ਜੀ ਦੇ ਦਿਨ ਅਖੀਰ ਵਿੱਚ ਉਨ੍ਹਾਂ ਵਲੋਂ ਮੇਲਾ ਕਰਵਾਇਆ ਜਾਂਦਾ ਹੈ ਤਰਸ ਦਿਨ ਸੰਗਤਾਂ ਨੂੰ  ਭੰਡਾਰਾ ਨਿਰੰਤਰ ਵਰਤਾਇਆ ਜਾਂਦਾ ਹੈ ਅਤੇ ਫਿਰ ਛਿੰਝ ਮੇਲਾ ਕਰਵਾਇਆ  ਜਾਂਦਾ ਹੈ। ਇਸ ਮੌਕੇ ਸੂਬੇਦਾਰ ਪਿਆਰਾ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ, ਗਿਆਨ ਸਿੰਘ, ਜਗਦੀਸ਼ ਸਿੰਘ ਮਾਹਿਲਪੁਰ, ਰਣਜੀਤ ਸਿੰਘ ਮਾਹਿਲਪੁਰ, ਉੱਘੇ ਗਾਇਕ ਤਰਸੇਮ ਦੀਵਾਨਾ ਹੁਸ਼ਿਆਰਪੁਰ, ਜਗਦੀਪ ਸਿੰਘ ਫਿਲੌਰ, ਸ਼ਿੰਦਾ ਡਰੋਲੀ, ਹਰਨੇਕ ਸਿੰਘ ਉਰਫ਼ ਨੇਕੂ ਅਜਨੋਹਾ, ਸੁਖਵਿੰਦਰ ਸਿੰਘ, ਰਾਜਾ ਮੱਖਣ ਸਿੰਘ ਅਜਨੋਹਾ, ਸਤਨਾਮ ਸਿੰਘ ਬਲੱਡ ਬੈਂਕ , ਹੁਸ਼ਿਆਰਪੁਰ, ਸਤਵੀਰ ਸੈਣੀ, ਰਾਜਾ ਹੰਸ, ਰਿਸ਼ੀ  ਆਦੀਆ , ਸਲੀਮ ਸਰਪੰਚ, ਮੋਨੂੰ ਹਰਿਆਣਾ, ਘੁੱਲੂ ਪਹਿਲਵਾਨ, ਦੀਪਾ ਸਰਪੰਚ, ਹੈਪੀ ਤਾਜੋਵਾਲ, ਦਵਿੰਦਰ ਸਿੰਘ, ਸੁਰੇਸ਼ ਸਰਪੰਚ ਸ਼ੇਰਗੜ੍ਹ, ਅੰਮ੍ਰਿਤ ਗਿੱਲ, ਦੀਪੂ ਆਦੀਆ, ਮੋਹਿਤ ਅਟਵਾਲ, ਸ਼ੀਲ ਹਰਿਆਣਾ, ਲਾਡੀ, ਕਮਲ, ਵਿਸ਼ੂ, ਸ਼ੁਭਮ, ਅਜੈ ਰਾਣਾ, ਰਮਨ ਬਦਨ, ਮਨਜੀਤ ਸਿੰਘ ਰਾਣਾ, ਇੰਸਾ, ਰਮਨਜੀਤ ਸਿੰਘ ਰਾਣਾ,  ਹਰਵਿੰਦਰ ਸਿੰਘ ਖਾਲਸਾ, ਨੰਬਰਦਾਰ ਅਸ਼ੋਕ ਕੁਮਾਰ ਰਾਣਾ, ਅਰਮਿੰਦਰ ਸਿੰਘ, ਮਹਿੰਦਰ ਸਿੰਘ ਬੱਧਣ, ਸਰਪੰਚ ਰਾਜਵਿੰਦਰ ਕੌਰ ਅਤੇ ਸਰਪੰਚ ਦੀਪਾ ਨੰਗਲ ਠੰਡਲ ਆਦਿ ਪਿੰਡ ਦੀ ਪੰਚਾਇਤ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 28/08/2025
Next articleਕਿਸੇ ਵੀ ਕੀਮਤ ਤੇ ਭਾਜਪਾ ਵਲੋਂ ਕੱਟੇ ਜਾ ਰਹੇ 55 ਲੱਖ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਨਹੀਂ ਕੱਟਣ ਦਿੱਤੇ ਜਾਣਗੇ :- ਡਿਪਟੀ ਸਪੀਕਰ