ਧੂਰੀ (ਰਮੇਸ਼ਵਰ ਸਿੰਘ) ਇਲਾਕੇ ਦੇ ਮਸ਼ਹੂਰ ਪਿੰਡ ਭਸੌੜ ਦੇ ਸਿਪਾਹੀ ਜਸਵੰਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਵਿਖੇ ਹਰ ਵਾਰੀ ਦੀ ਤਰ੍ਹਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ਼ ਮਨਾਇਆ ਗਿਆ ਜਿਸ ਵਿੱਚ ਅਧਿਆਪਕਾਂ , ਵਿਦਿਆਰਥੀਆਂ , ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਸੇਵਾ ਮੁਕਤ ਅਧਿਆਪਕਾਂ ਤੋਂ ਇਲਾਵਾ ਭਸੌੜ ਤੇ ਰਜਿੰਦਰਾ ਪੁਰੀ ( ਰੰਚਣਾਂ ) ਦੇ ਪਤਵੰਤੇ ਸੱਜਣ ਵੀ ਸ਼ਾਮਲ ਹੋਏ ।
ਝੰਡਾ ਲਹਿਰਾਉਂਣ ਦੀ ਰਸਮ ਪਿ੍ੰਸੀਪਲ ਅਰਜਿੰਦਰ ਪਾਲ ਸਿੰਘ , ਸਰਪੰਚ ਗੁਰਨਾਮ ਸਿੰਘ ਅਤੇ ਪੰਚਾਇਤ ਮੈਂਬਰਾਂ ਨੇ ਸਾਂਝੇ ਤੌਰ ‘ਤੇ ਨਿਭਾਈ । ਮੰਚ ਸੰਚਾਲਿਕਾ ਲੈਕਚਰਰ ਗੁਰਪ੍ਰੀਤ ਕੌਰ ਦੀ ਖ਼ੂਬਸੂਰਤ ਭੂਮਿਕਾ ਉਪਰੰਤ ਵਿਦਿਆਰਥੀਆਂ ਵੱਲੋਂ ਰੰਗਾਰੰਗ ਪੋ੍ਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਦੇਸ਼ ਭਗਤੀ ਸੰਬੰਧੀ ਭਾਸ਼ਨ , ਕਵਿਤਾ , ਕੋਰੀਓਗ੍ਰਾਫੀ ਅਤੇ ਗੀਤਾਂ ਦੀ ਪੇਸ਼ਕਾਰੀ ਲਾਜਵਾਬ ਸੀ ।
ਪਿ੍ੰਸੀਪਲ ਅਰਜਿੰਦਰ ਪਾਲ ਸਿੰਘ ਨੇ ਆਜ਼ਾਦੀ ਪਾ੍ਪਤੀ ਅਤੇ ਗਣਤੰਤਰ ਦਿਵਸ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸਕੂਲ ਦੀਆਂ ਗਤੀਵਿਧੀਆਂ ਅਤੇ ਪਾ੍ਪਤੀਆਂ ਬਾਰੇ ਵੀ ਭਰਭੂਰ ਚਾਨਣਾ ਪਾਇਆ । ਹੋਰਨਾਂ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਵੀ ਰਸਮੀਂ ਸਿੱਖਿਆ ਦੇ ਨਾਲ਼ ਨਾਲ਼ ਗੈਰ ਰਸਮੀਂ ਸਿੱਖਿਆ ਦੇ ਮਹੱਤਵ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ਼ ਸਾਂਝੇ ਕੀਤੇ । ਅੰਤ ਵਿੱਚ ਸਕੂਲ ਸਟਾਫ਼ ਵੱਲੋਂ ਸਮੂਹ ਹਾਜ਼ਰੀਨ ਨੂੰ ਲੱਡੂ ਵੰਡ ਕੇ 75 ਵੇਂ ਗਣਤੰਤਰ ਦਿਵਸ ਦੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly