*ਆਉਣ ਵਾਲੇ ਸੈਸ਼ਨ ਦੌਰਾਨ ਖੇਡਾਂ ਦੀ ਨਵੀਂ ਰੂਪ ਰੇਖਾ ਤਿਆਰ ਕਰਕੇ ਅਪ੍ਰੈਲ ਵਿੱਚ ਤਿਆਰੀ ਸ਼ੁਰੂ ਕੀਤੀ ਜਾਵੇਗੀ : ਮਹਿੰਦਰ ਪਾਲ ਸਿੰਘ*
ਬਠਿੰਡਾ (ਸਮਾਜ ਵੀਕਲੀ): ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀਂ ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼੍ਰੀ ਅਨੰਦਪੁਰ ਸਾਹਿਬ (ਰੂਪਨਗਰ) ਵਿਖੇ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੇ ਜਤਨਾਂ ਸਦਕਾ ਇਸ ਸੈਸ਼ਨ 2022-23 ਵਿੱਚ ਪਹਿਲੀ ਵਾਰ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਅੱਜ ਟੀਚਰ ਹੋਮ ਵਿਖੇ 70 ਦੇ ਕਰੀਬ ਅਧਿਆਪਕਾਂ ਨੂੰ ਸਰਟੀਫਿਕੇਟ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਹਨਾਂ ਰਾਜ ਪੱਧਰੀ ਖੇਡਾਂ ਦੀ ਅਗਵਾਈ ਜ਼ਿਲ੍ਹਾ ਖੇਡ ਇੰਚਾਰਜ ਗੁਰਪ੍ਰੀਤ ਸਿੰਘ ਬਰਾੜ ਵੱਲੋਂ ਕੀਤੀ ਗਈ। ਇਨ੍ਹਾਂ ਦੀ ਅਗਵਾਈ ਵਿੱਚ ਜ਼ਿਲ੍ਹਾ ਭਰ ਦੇ ਸਕੂਲ਼ਾਂ ਵਿੱਚੋਂ ਭਾਗ ਲੈਣ ਵਾਲੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ 20 ਮੈਡਲ ਹਾਸਲ ਕਰਕੇ ਆਪਣੇ ਜ਼ਿਲੇ ਦੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ।
ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਕਮਾਂਡੋ ਘੁੱਦਾ ਅਤੇ ਗੁਰਪ੍ਰੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਜਿਨ੍ਹਾਂ ਅਧਿਆਪਕਾਂ ਨੇ ਆਪਣੀ ਜੇਬ ਵਿੱਚੋ ਵੀ ਖ਼ਰਚ ਕਰਕੇ ਖੇਡਾਂ ਦੀ ਤਿਆਰੀ ਕਰਵਾਈ ਗਈ । ਆਪਣੇ ਖਿਡਾਰੀਆਂ ਦੀ ਜਿੱਤ ਲਈ ਪਿੱਛੇ ਨਹੀਂ ਹੱਟੇ ਉਨ੍ਹਾਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਹੈ । ਇਸ ਮੌਕੇ ਜ਼ਿਲ੍ਹਾ ਸਿੱਖਿਆ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਸੈਸ਼ਨ ਵਿੱਚ ਖੇਡਾਂ ਦੀ ਰੂਪ ਰੇਖਾ ਅਧਿਆਪਕਾਂ ਦੀ ਸਜ਼ਾ ਲੈ ਕੇ ਤਿਆਰ ਕਰਕੇ ਅਪ੍ਰੈਲ ਮਹੀਨੇ ਵਿੱਚ ਹੀ ਸੈਂਟਰ ਪੱਧਰ ਤੇ ਬਲਾਕ ਪੱਧਰ ਤੇ ਬਲਾਕ ਬੀ ਐਸ ਓ ਰਾਹੀ ਜਾਣਕਾਰੀ ਦਿੱਤੀ ਜਾਵੇਗੀ। ਅਗਲੇ ਸੈਸ਼ਨ ਦੌਰਾਨ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਕੇ ਮੈਡਲ ਹਾਸਲ ਕਰਾਗੇ ।ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਮੈਡਲ ਹਾਸਲ ਕੀਤੇ ਗਏ ਹਨ । ਉਨ੍ਹਾਂ ਖਿਡਾਰੀਆਂ ਨੂੰ ਬਲਾਕਾਂ ਵਿੱਚ ਮੋਸਮ ਠੀਕ ਹੋਣ ਤੇ ਬਲਾਕ ਪੱਧਰੀ ਸਮਾਗਮ ਕਰਵਾਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।
ਇਸ ਮੌਕੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਰਾੜ ਰਣਜੀਤ ਸਿੰਘ ਰਾਣਾ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਨਿਰਭੈ ਸਿੰਘ ਭੂੰਦੜ ਸਮਾਰਟ ਸਕੂਲ ਕੋਆਰਡੀਨੇਟਰ ਬਠਿੰਡਾ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ, ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਰਾੜ, ਜਤਿੰਦਰ ਸ਼ਰਮਾ ਬਠਿੰਡਾ, ਭੁਪਿੰਦਰ ਸਿੰਘ ਭਿੰਦਾ, ਬਲਰਾਜ ਸਿੰਘ ਬਠਿੰਡਾ ਪ੍ਰਿਤਪਾਲ ਸਿੰਘ ਮੌੜ, ਸਰਜੀਤ ਸਿੰਘ ਬਜੋਆਣਾ ਭਗਤਾ , ਜਗਪਾਲ ਸਿੰਘ ਬੰਗੀ , ਪ੍ਰਦੀਪ ਕੌਰ ਬੀ ਐੱਸ ਓ ਸੰਗਤ , ਗੁਰਜੀਤ ਸਿੰਘ ਗੋਨਿਆਣਾ , ਜਸਪਾਲ ਸਿੰਘ ਰਾਮਪੁਰਾ ਫੂਲ, ਜਗਤਾਰ ਸਿੰਘ ਭਗਤਾ ਜਸਵੀਰ ਸਿੰਘ ਤਲਵੰਡੀ ਸਾਬੋ,ਰਘਵੀਰ ਸਿੰਘ ਸੈਂਟਰ ਹੈਡ ਟੀਚਰ ਕਟਾਰ ਸਿੰਘ ਵਾਲਾ , ਸੁਰਜੀਤ ਸਿੰਘ ਬਾਜੋਆਣੀਆ,ਰਾਮ ਸਿੰਘ ਗਿੱਲ ਪੱਤੀ ਰਘਬੀਰ ਸਿੰਘ ਭੁੱਚੋ ,ਹੈਡ ਟੀਚਰ ਗੁਰਪ੍ਰੀਤ ਕੌਰ ਕੁਲਿਆਣ ਭਾਈ, ਹਰਜੀਤ ਸਿੰਘ ਕੋਠੇਗੁਰੂ ਹਰਜਿੰਦਰ ਕੌਰ ਸੁਖਦੀਪ ਕੌਰ , ਕਿਰਨਾਂ ਕੌਰ ਦੇਵੀ ਨਗਰ, ਸੁਖਦੀਪ ਕੌਰ ਜੀਵਨ ਸਿੰਘ ਵਾਲਾ ਆਦਿ ਨੇ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਸਰਟੀਫਿਕੇਟ ਵੰਡੇ ਕਿ ਸਨਮਾਨਿਤ ਕੀਤਾ ਗਿਆ ।*