ਫ਼ਰੀਦਕੋਟ (ਸਮਾਜ ਵੀਕਲੀ) ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ( ਰਜਿ) ਫ਼ਰੀਦਕੋਟ ਦੇ ਜ਼ਿਲਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਵੱਲੋ ਚਾਰ ਪਿੰਡਾਂ ਦੇ ਨਰੇਗਾ ਮਜ਼ਦੂਰਾਂ ਦਾ ਇਕੱਠ ਕਰ , ਸ਼ਹੀਦ ਕਾਮਰੇਡ ਅਮੋਲਕ ਸਿੰਘ ਦੇ ਸਾਥੀਆਂ ਦੀ ਸ਼ਹੀਦੀ ਬਾਰੇ ਸਭ ਨੂੰ ਦੱਸਿਆਂ ਗਿਆਂ ਅਤੇ ਓਨਾਂ ਦੀ 34ਵੀਂ ਬਰਸੀ ਤੇ ਭਾਰੀ ਇਕੱਠ ਵਿਚ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇ ਸਰਕਾਰਾਂ ਤੇ ਰੋਸ ਜਾਹਿਰ ਕੀਤਾ ਕਿ ਸਾਡੇ ਨਰੇਗਾ ਮਜਦੂਰਾਂ ਵੱਲ ਧਿਆਨ ਨਹੀ ਦੇ ਰਹੀ, ਸਾਡੀ ਦਿਹਾੜੀ ਵਧਾਈ ਜਾਵੇ ਤੇ ਸਮੇ ਸਿਰ ਹਰ ਮਜ਼ਦੂਰ ਦੇ ਖਾਤੇ ਵਿਚ ਪਾਈ ਜਾਵੇ। ਮੌਜੂਦਾ ਸਰਕਾਰ ਵੱਲੋ ਜੋ ਵਾਅਦੇ ਕੀਤੇ ਜਾਂਦੇ ਹਨ , ਓਹ ਨਿਭਾਏ ਜਾਣ ਅਤੇ ਨਸ਼ਿਆਂ ਨੂੰ ਪੂਰਨ ਤੌਰ ਤੇ ਜੜੋਂ ਹੀ ਪੁੱਟਿਆ ਜਾਵੇ। ਇਸ ਇਕੱਠ ਵਿਚ ਬਲਕਾਰ ਸਿੰਘ ਸਹੋਤਾ , ਗੁਰਦੀਪ ਸਿੰਘ,ਬੀਬੀ ਗੁਰਚਰਨ ਕੌਰ, ਕਰਨੈਲ ਸਿੰਘ, ਅਜਾਇਬ ਸਿੰਘ, ਹਰਦੇਵ ਕੌਰ, ਸੁਖਪ੍ਰੀਤ ਕੌਰ ਮੇਟ , ਮਨਪ੍ਰੀਤ ਕੌਰ, ਮਲਕੀਤ ਸਿੰਘ, ਸੀਤੋ ਕੌਰ, ਕੁਲਵਿੰਦਰ ਸਿੰਘ, ਜਸਵੀਰ ਸਿੰਘ, ਹਰਬੰਸ ਸਿੰਘ ਪਿੰਡ ਕੰਮੇਆਣਾ, ਚੇਤ ਸਿੰਘ ਵਾਲਾ, ਕਿਲਾਂ ਨੌ ਤੇ ਸੁੱਖਣਵਾਲਾ ਆਦਿ ਨਰੇਗਾ ਮਜ਼ਦੂਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj




