ਸ੍ਰੀ ਹੇਮਕੁੰਟ ਸਾਹਿਬ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਹਰ ਸਾਲ ਦੀ ਤਰਾਂ ਇਸ ਸਾਲ ਵੀ ਹੇਮਕੁੰਟ ਸਾਹਿਬ ਵਿਖੇ ਇੰਟਰਨੈਸ਼ਨਲ ਦਸਤਾਰ ਕੋਚ ਜਸਪਾਲ ਸਿੰਘ ਮਹਿਤਪੁਰ ਵੱਲੋ ਅਦਾਰਾ ਡੇਲੀ ਖ਼ਬਰ ਪੰਜਾਬੀ ਨਿਊਜ਼ੀਲੈਂਡ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਗੁਃ ਸ੍ਰੀ ਹੇਮਕੁੰਟ ਸਾਹਿਬ ਦੇ ਨਾਲ ਸੰਬੰਧਿਤ ਗੁਃ ਰਿਸ਼ਕੇਸ਼, ਗੋਬਿੰਦ ਘਾਟ , ਗੁਃ ਗੋਬਿੰਦ ਧਾਮ ਵਿਖੇ 6ਵਾ 4 ਦਿਨਾ ਫ੍ਰੀ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ । ਇਸ ਵਿੱਚ ਗੁਃ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਬਾਬਾ ਸੇਵਾ ਸਿੰਘ ਜੀ ਹੋਰਾ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਇੰਟਰਨੈਸ਼ਨਲ ਕੌਚ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਕੈਂਪ ਐਨ. ਆਰ. ਆਈ ਵੀਰਾਂ ਤੀਰਥ ਸਿੰਘ ਅਟਵਾਲ ,ਸ਼ਰਨਦੀਪ ਸਿੰਘ ਡੇਲੀ ਖਬਰ ,ਕੁਲਵੰਤ ਸਿੰਘ ਧਾਲੀਵਾਲ,ਬਲਦੇਵ ਰਾਜ ਅਰੋੜਾ ਦੇ ਸਹਿਯੋਗ ਨਾਲ ਲਗਾਇਆ ਗਿਆ।
ਇਸ ਕੈਂਪ ਵਿੱਚ ਤਕਰੀਬਨ 300 ਦੇ ਕਰੀਬ ਦਸਤਾਰਾਂ ਸਜਾਈਆਂ ਗਈਆਂ ਅਤੇ 100 ਦੇ ਕਰੀਬ ਦਸਤਾਰਾਂ ਵੰਡੀਆਂ ਗਈਆਂ ।ਇਸ ਸੰਬੰਧੀ ਗੱਲਬਾਤ ਕਰਦਿਆਂ ਸ਼ਰਧਾਲੂ ਨਾਨਕ ਨਾਮ ਲੇਵਾ ਸੰਗਤਾਂ ਨੇ ਕਿਹਾ ਕਿ ਇਹ ਨੌਜਵਾਨਾਂ ਦਾ ਬਹੁਤ ਸ਼ਾਲਾਘਾਯੋਗ ਉਪਰਾਲਾ ਹੈ, ਜੋ ਨੌਜਵਾਨ ਪੀੜੀ ਨੂੰ ਸਿੱਖੀ ਅਤੇ ਗੁਰੂ ਨਾਲ ਜੋੜ ਰਹੇ ਹਨ।ਇਸ ਕੈਂਪ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਾਰੇ ਦਸਤਾਰ ਕੌਚ ਸਾਹਿਬਾਨ ਦਾ ਸਨਮਾਨ ਚਿੰਨਾਂ ਦੁਆਰਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ।ਇਸ ਮੌਕੇ ਦੌਰਾਨ ਇੰਟਰਨੈਸ਼ਨਲ ਦਸਤਾਰ ਕੌਚ ਜਸਪਾਲ ਸਿੰਘ ਮਹਿਤਪੁਰ,ਗੁਰਜੀਤ ਸਿੰਘ ਸ਼ਾਹਪੁਰ,ਸਾਹਿਬ ਸਿੰਘ ਜਲੰਧਰ,ਪ੍ਰਭਜੀਤ ਸਿੰਘ, ਹਰਪ੍ਰੀਤ ਸਿੰਘ, ਇਕਬਾਲ ਸਿੰਘ ਅੰਮ੍ਰਿਤਸਰ ਆਦਿ ਵੱਖ ਵੱਖ ਦਸਤਾਰ ਕੌਚਾ ਦੁਆਰਾ ਦਸਤਾਰਾਂ ਅਤੇ ਦੁਮਾਲੇ ਸਜਾਏ ਗਏ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly