68ਵੀਂ ਤਿੰਨ ਦਿਨਾਂ ਸਟੇਟ ਪੱਧਰੀ ਅੰਡਰ – 14 ਸਾਲ( ਲੜਕੀਆਂ) ਖੋ- ਖੋ ਸਟੇਟ ਚੈਂਪੀਅਨਸ਼ਿਪ – 2024 – 25 ਹੋਈ ਸੰਪਨ

 ਮੋਗੇ ਜਿਲ੍ਹੇ ਨੂੰ ਹਰਾ ਕੇ ਜਿਲ੍ਹਾ ਪਟਿਆਲਾ ਬਣਿਆ ਸਟੇਟ ਚੈਂਪੀਅਨ 
ਕਪੂਰਥਲਾ,(ਸਮਾਜ ਵੀਕਲੀ) ( ਕੌੜਾ )–  ਜਿਲਾ ਸਿੱਖਿਆ ਅਫਸਰ ( ਸੈਕੰਡਰੀ) ਕਪੂਰਥਲਾ ਮੈਡਮ ਦਲਜਿੰਦਰ ਕੌਰ ਸਟੇਟ ਐਵਾਰਡੀ ਅਤੇ ਉਪ ਜਿਲਾ ਸਿੱਖਿਆ ਅਫਸਰ (ਸੈਕੰਡਰੀ ) ਰਜੇਸ਼ ਭੱਲਾ ਸਟੇਟ ਐਵਾਰਡੀ  ਦੀ ਅਗਵਾਈ ਅਤੇ ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ  ਦੀ ਦੇਖ ਰੇਖ ਹੇਠ ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਚੱਲ ਰਹੀ  68ਵੀਂ  ਸਟੇਟ ਪੱਧਰੀ ਅੰਡਰ – 14 ਸਾਲ( ਲੜਕੀਆਂ) ਖੋ- ਖੋ ਸਟੇਟ ਚੈਂਪੀਅਨਸ਼ਿਪ – 2024 – 25 ਅੱਜ ਸੰਪਨ ਹੋ ਗਈ। ਫਾਈਨਲ ਮੈਚ ਵਿੱਚ। ਮੋਗੇ ਜਿਲ੍ਹੇ ਨੂੰ ਹਰਾ ਕੇ ਜਿਲ੍ਹਾ ਪਟਿਆਲਾ ਸਟੇਟ ਚੈਂਪੀਅਨ ਬਣਿਆ ਜਦਕਿ ਜਿਲ੍ਹਾ ਲੁਧਿਆਣਾ ਨੂੰ ਹਰਾ ਕੇ ਜ਼ਿਲਾ ਸੰਗਰੂਰ ਨੇ ਤੀਸਰਾ ਸਥਾਨ ਹਾਸਿਲ ਕੀਤਾ।
          ਡੀ ਐਮ ( ਸਪੋਰਟਸ ) ਸੁਖਵਿੰਦਰ ਸਿੰਘ ਖੱਸਣ ,ਆਲ ਓਵਰ ਇੰਚਾਰਜ਼ ਪ੍ਰਿੰਸੀਪਲ ਅਮਰੀਕ ਸਿੰਘ ਨੰਡਾ ਜਨਰਲ ਸਕੱਤਰ ਜ਼ਿਲਾ ਟੂਰਨਾਮੈਂਟ ਕਮੇਟੀ  ਆਦਿ ਦੀ ਹਾਜ਼ਰੀ ਦੌਰਾਨ  68ਵੀਂ  ਸਟੇਟ ਪੱਧਰੀ ਅੰਡਰ – 14 ਸਾਲ( ਲੜਕੀਆਂ) ਖੋ- ਖੋ ਸਟੇਟ ਚੈਂਪੀਅਨਸ਼ਿਪ – 2024 – 25  ਦੀਆਂ ਜੇਤੂ ਤੇ ਉੱਪ ਜੇਤੂ ਟੀਮਾਂ ਨੂੰ  ਉਪ ਜਿਲਾ ਸਿੱਖਿਆ ਅਫਸਰ (ਸੈਕੰਡਰੀ ) ਰਜੇਸ਼ ਭੱਲਾ ਸਟੇਟ ਐਵਾਰਡੀ ਨੇ ਯਾਦ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।
      ਉਕਤ ਖੋ  ਖੋ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਡੀ ਪੀ ਈ ਮਨਜਿੰਦਰ ਸਿੰਘ , ਲੈਕ: ਸਰਜੀਤ ਸਿੰਘ ਥਿੰਦ, ਸਟੇਟ ਐਵਾਰਡੀ ਦਿਨੇਸ਼ ਸ਼ਰਮਾ, ਡੀ ਪੀ ਈ ਸਾਜਨ ਕੁਮਾਰ, ਪੀ ਟੀ ਆਈ ਨਰਿੰਦਰ ਸਿੰਘ ਬਾਜਵਾ,ਪੀ ਟੀ ਆਈ ਸੁਖਵਿੰਦਰ ਸਿੰਘ ਬਿਧੀਪੁਰ ,ਪੀ ਟੀ ਆਈ ਕੁਲਵੀਰ ਕਾਲੀ ਟਿੱਬਾ, ਮਾਸਟਰ ਦਿਨੇਸ਼ ਕੁਮਾਰ ਆਨੰਦ, ਪੀ ਟੀ ਆਈ ਮਨਜੀਤ ਸਿੰਘ ਥਿੰਦ, ਪੀ ਟੀ ਆਈ ਮਨਿੰਦਰ ਸਿੰਘ ਰੂਬਲ, ਪੀ ਟੀ ਆਈ ਮਨਦੀਪ ਸਿੰਘ ਤਲਵੰਡੀ ਚੌਧਰੀਆਂ, ਪੀ ਟੀ ਆਈ ਤਜਿੰਦਰ ਕੌਰ, ਡੀ ਪੀ ਈ ਮਨਮੀਤ ਕੌਰ,ਪੀ ਟੀ ਆਈ  ਅਜੀਤਪਾਲ ਸਿੰਘ ਟਿੱਬਾ, ਪੀ ਟੀ ਆਈ ਜਤਿੰਦਰ ਸਿੰਘ ਸ਼ੈਲੀ, ਪੀ ਟੀ ਆਈ ਜਗੀਰ ਸਿੰਘ, ਮਨਜੀਤ ਸਿੰਘ ਥਿੰਦ, ਐਲ ਏ ਪਰਮਜੀਤ ਸਿੰਘ ਅਤੇ ਸਚਿਨ ਕੁਮਾਰ ਅਰੋੜਾ ਆਦਿ ਖੇਡ ਕੋਚਾਂ ਤੇ ਰੈਫਰੀਆਂ ਦੀ ਨਿਗਰਾਨੀ ਹੇਠ ਅੱਜ ਤੀਸਰੇ ਦਿਨ ਹੋਏ  ਉਕਤ ਫਾਈਨਲ ਮੈਚ ਮੁਕਾਬਲਿਆਂ ਦੌਰਾਨ ਖਿਡਾਰਨਾਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਖੇਡ ਪ੍ਰੇਮੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
       ਅਬਜਰਵਰ   ਰਮਨਦੀਪ ਕੌਰ ਲੁਧਿਆਣਾ ਜਿਲਾ ਟੂਰਨਾਮੈਂਟ ਖੇਡ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਅਮਰੀਕ ਸਿੰਘ ਨੰਡਾ ਅਤੇ ਡੀ ਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਸਾਂਝੇ ਤੌਰ ਉੱਤੇ 68ਵੀਂ ਤਿੰਨ ਦਿਨਾਂ  ਸਟੇਟ ਪੱਧਰੀ ਅੰਡਰ – 14 ਸਾਲ( ਲੜਕੀਆਂ) ਖੋ- ਖੋ ਸਟੇਟ ਚੈਂਪੀਅਨਸ਼ਿਪ – 2024 – 25  ਨੂੰ ਸਫ਼ਲ ਬਣਾਉਣ ਲਈ ਸਰੀਰਕ ਸਿੱਖਿਆ ਅਧਿਆਪਕਾਂ ਕੋਚਾਂ ਰੈਫਰੀਆਂ ਅਤੇ ਜਿਲ੍ਹਾ ਟੂਰਨਾਮੈਂਟ ਖੇਡ ਕਮੇਟੀ ਦੇ ਅਹੁਦੇਦਾਰਾਂ , ਪ੍ਰਿੰਸੀਪਲਾਂ ਆਦਿ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਡਾ ਬੀ ਆਰ ਅੰਬੇਡਕਰ ਸੋਸਇਟੀ ਦੁਆਰਾ ਈ ਵੀ ਰਾਮਾਸਵਾਮੀ ਨਾਇਕਰ ਜੀ ਦਾ 145 ਵਾਂ ਜਨਮ ਦਿਵਸ ਮਨਾਇਆ ਗਿਆ
Next articleਕਵਿਤਾ