ਪੰਜਾਬ ਦੀ ਮਾਨ ਸਰਕਾਰ ਖੇਡਾਂ ਤੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ – ਗੁਰਪਾਲ ਇੰਡੀਅਨ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )— ਜ਼ਿਲ੍ਹਾ ਸਿੱਖਿਆ ਅਫਸਰ ( ਸੈਕੰਡਰੀ) ਕਪੂਰਥਲਾ ਦਲਜਿੰਦਰ ਕੌਰ ਸਟੇਟ ਐਵਾਰਡੀ ਅਤੇ ਉੱਪ ਜਿਲਾ ਸਿੱਖਿਆ ਅਫਸਰ (ਸੈਕੰਡਰੀ ) ਰਜੇਸ਼ ਭੱਲਾ ਸਟੇਟ ਐਵਾਰਡੀ ਦੀ ਅਗਵਾਈ ਅਤੇ ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਦੀ ਦੇਖ ਰੇਖ ਹੇਠ ਅੱਜ 68ਵੀਂ ਸਟੇਟ ਪੱਧਰੀ ਅੰਡਰ – 14 ਸਾਲ( ਲੜਕੀਆਂ) ਖੋ- ਖੋ ਸਟੇਟ ਚੈਂਪੀਅਨਸ਼ਿਪ – 2024 – 25 ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈ। ਮੈਡਮ ਦਲਜਿੰਦਰ ਕੌਰ ਸਟੇਟ ਐਵਾਰਡੀ , ਰਜੇਸ਼ ਭੱਲਾ ਸਟੇਟ ਐਵਾਰਡੀ, ਡੀ ਐਮ ( ਸਪੋਰਟਸ ) ਸੁਖਵਿੰਦਰ ਸਿੰਘ ਖੱਸਣ ,ਆਲ ਓਵਰ ਇੰਚਾਰਜ਼ ਪ੍ਰਿੰਸੀਪਲ ਅਮਰੀਕ ਸਿੰਘ ਨੰਡਾ ਜਨਰਲ ਸਕੱਤਰ ਜ਼ਿਲਾ ਟੂਰਨਾਮੈਂਟ ਕਮੇਟੀ, ” ਆਪ ” ਆਗੂ ਪਰਵਿੰਦਰ ਸਿੰਘ ਢੋਟ, ਕੰਵਰ ਇਕਬਾਲ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਭਾਣੋ ਲੰਗਾ, ਪ੍ਰਿੰਸੀਪਲ ਕੁਲਬੀਰ ਸਿੰਘ, ਸੁਖਦੇਵ ਸਿੰਘ ਪਹਿਲਵਾਨ, ਸੁਖਦੇਵ ਸਿੰਘ ਰਿੰਕੂ, ਐਡਵੋਕੇਟ ਮਨਦੀਪ ਸਿੰਘ, ਮਨਜਿੰਦਰ ਸਿੰਘ ਥਿੰਦ, ਆਕਾਸ਼ ਕੁਮਾਰ ਸ਼ਾਹ ,ਅਮਰੀਕ ਸਿੰਘ ਢਿੱਲੋ ਅਨਿਲ ਕੁਮਾਰ ਨਾਹਰ ,ਪ੍ਰਿੰਸੀਪਲ ਨਵਚੇਤਨ ਸਿੰਘ, ਪ੍ਰਿੰਸੀਪਲ ਤਜਿੰਦਰਪਾਲ ਸਿੰਘ ਆਦਿ ਦੀ ਹਾਜ਼ਰੀ ਦੌਰਾਨ 68ਵੀਂ ਸਟੇਟ ਪੱਧਰੀ ਅੰਡਰ – 14 ਸਾਲ( ਲੜਕੀਆਂ) ਖੋ- ਖੋ ਸਟੇਟ ਚੈਂਪੀਅਨਸ਼ਿਪ – 2024 – 25 ਦਾ ਰਿਬਨ ਕੱਟ ਕੇ ਉਦਘਾਟਨ ਕਰਦੇ ਆਂ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਖਿਡਾਰਨਾਂ ਨੂੰ ਅਸ਼ੀਰਵਾਦ ਦਿੰਦਿਆਂ ਹੋਇਆਂ ਆਖਿਆ ਕਿ ਪੰਜਾਬ ਦੀ ਮਾਨ ਸਰਕਾਰ ਖੇਡਾਂ ਤੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਆਖਿਆ ਕਿ ਖਿਡਾਰੀ ਦੇਸ਼ ਅਤੇ ਕੌਮ ਦਾ ਸਰਮਾਇਆ ਅਤੇ ਅਮਨ ਸ਼ਾਂਤੀ ਦਾ ਦੂਤ ਹੁੰਦੇ ਹਨ । ਉਹਨਾਂ ਖਿਡਾਰਨਾਂ ਨੂੰ ਆਖਿਆ ਕਿ ਉਹ ਖੇਡ ਨੂੰ ਜਿੱਤ ਹਾਰ ਦੀ ਥਾਂ ਖੇਡ ਭਾਵਨਾ ਨਾਲ ਹੀ ਖੇਡਣ ।
ਇਸ ਤੋਂ ਪਹਿਲਾਂ ਜਿਲਾ ਸਿੱਖਿਆ ਅਫਸਰ ( ਸੈਕੰਡਰੀ) ਕਪੂਰਥਲਾ ਦਲਜਿੰਦਰ ਕੌਰ ਸਟੇਟ ਐਵਾਰਡੀ ਨੇ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ , ਵੱਖ ਵੱਖ ਜਿਲਿਆਂ ਤੋਂ ਟੀਮਾਂ ਲੈ ਕੇ ਆਏ ਟੀਮ ਇੰਚਾਰਜਾਂ, ਕੋਚਾਂ ਅਤੇ ਖਿਡਾਰਨਾਂ ਨੂੰ ਜੀ ਆਇਆਂ ਆਖਿਆ ।
ਉਕਤ ਖੋ ਖੋ ਸਟੇਟ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਲੈਕ : ਮਨਜਿੰਦਰ ਸਿੰਘ , ਲੈਕ: ਸਰਜੀਤ ਸਿੰਘ ਥਿੰਦ, ਸਟੇਟ ਐਵਾਰਡੀ ਦਿਨੇਸ਼ ਸ਼ਰਮਾ, ਲੈਕ: ਸਾਜਨ ਕੁਮਾਰ, ਜਗਦੀਪ ਸਿੰਘ ਵਡਾਲਾ ਕਲਾਂ, ਨਰਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਬਿਧੀਪੁਰ ,ਕੁਲਵੀਰ ਕਾਲੀ ਟਿੱਬਾ ,ਅਜੀਤਪਾਲ ਸਿੰਘ ਟਿੱਬਾ, ਜਤਿੰਦਰ ਸਿੰਘ ਸ਼ੈਲੀ, ਜਗੀਰ ਸਿੰਘ, ਦਿਨੇਸ਼ ਆਨੰਦ ਆਦਿ ਦੀ ਅੰਪਾਇਰਿੰਗ ਹੇਠ ਕਰਵਾਏ ਗਏ ਖੋ ਖੋ ਖੇਡ ਦੇ ਲੀਗ ਮੈਚਾਂ ਦੌਰਾਨ ਮਾਨਸਾ ਜਿਲ੍ਹੇ ਨੇ ਐਸ ਏ ਐਸ ਨਗਰ ਮੋਹਾਲੀ ਨੂੰ , ਫਰੀਦਕੋਟ ਨੇ ਬਰਨਾਲਾ ਨੂੰ, ਸ੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਨੂੰ , ਪਟਿਆਲਾ ਨੇ ਫਿਰੋਜ਼ਪੁਰ ਨੂੰ, ਗੁਰਦਾਸਪੁਰ ਨੇ ਅੰਮ੍ਰਿਤਸਰ ਨੂੰ, ਲੁਧਿਆਣਾ ਨੇ ਫਾਜਿਲਕਾ ਨੂੰ , ਸੰਗਰੂਰ ਨੇ ਫਤਿਹਗੜ੍ਹ ਸਾਹਿਬ ਨੂੰ, ਜਲੰਧਰ ਨੇ ਕਪੂਰਥਲਾ ਨੂੰ ਅਤੇ ਹੁਸ਼ਿਆਰਪੁਰ ਨੇ ਐਸ ਬੀ ਐਸ ਨਗਰ ਨੂੰ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly