68 ਵੀਆਂ ਸੂਬਾ ਪੱਧਰੀ ਜੂਡੋ ਦੀਆਂ ਖੇਡਾਂ ਵਿੱਚ ਐਂਜਲੀਨਾ ਨੇ ਕਾਂਸੇ ਦਾ ਮੈਡਲ ਜਿੱਤਿਆ

 ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ  ) 68 ਵੀਆਂ ਸੂਬਾ ਪੱਧਰੀ ਸਕੂਲੀ ਖੇਡਾਂ 6 ਅਕਤੂਬਰ  ਤੋਂ 11ਅਕਤੂਬਰ  ਤੱਕ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਜੂਡੋ ਹਾਲ ਵਿਖੇ ਚੱਲ ਰਹੀਆਂ ਹਨ ਉਹਨਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋ ਐਜੂਕੇਸ਼ਨ ਹੁਸ਼ਿਆਰਪੁਰ ਦੀ ਦਸਵੀਂ ਕਲਾਸ ਦੀ ਐਂਜਲੀਨਾ ਨੇ 17 ਸਾਲਾ ਉਮਰ ਵਰਗ ਵਿੱਚ 40 ਕਿਲੋਗ੍ਰਾਮ ਭਾਰ ਵਰਗ ਵਿੱਚ ਜੂਡੋ ਵਿੱਚੋਂ ਕਾਂਸੇ ਦਾ ਮੈਡਲ ਜਿੱਤ ਕੇ ਆਪਣੇ ਜਿਲੇ ਦਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ।ਇਸ ਮੌਕੇ ਬੋਲਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋ- ਐਜੂਕੇਸ਼ਨ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਕਰੁਣ ਸ਼ਰਮਾ ਨੇ ਐਜਲੀਨਾ ਨੂੰ ਸੂਬਾ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਤੇ ਉਸ ਦੇ ਮਾਪਿਆਂ ਅਤੇ ਉਹਨਾਂ ਦੇ ਕੋਚ ਸਾਹਿਬਾਨ ਅਤੇ ਸਕੂਲ ਦੇ ਮਿਹਨਤੀ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਬੋਲਦਿਆਂ ਉਹਨਾਂ ਨੇ ਦੱਸਿਆ ਕਿ ਐਂਜਲੀਨਾ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਬਹੁਤ ਹੋਣਹਾਰ ਤੇ ਹੁਸ਼ਿਆਰ ਵਿਦਿਆਰਥਣ ਹੈ । ਇਸ ਮੌਕੇ ਉਨਾਂ ਨੇ ਐਂਜਲੀਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਲੈਕਚਰਾਰ  ਰੋਸ਼ਨ ਲਾਲ, ਲੈਕਚਰਾਰ ਪੂਰਨ ਸਿੰਘ , ਲੈਕਚਰਾਰ ਸ਼੍ਰੀਮਤੀ ਸੀਮਾ ਸੈਣੀ, ਲੈਕਚਰਾਰ ਸ੍ਰੀਮਤੀ ਪ੍ਰਵੀਨ ਕੁਮਾਰੀ, ਲੈਕਚਰਾਰ ਸ਼੍ਰੀਮਤੀ ਸ਼੍ਰੀਮਤੀ ਸਵੀਤਾ ਰਾਣੀ, ਲੈਕਚਰਾਰ ਸ਼੍ਰੀਮਤੀ ਮਨੀਸ਼ਾ, ਸ਼੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਮਨਦੀਪ ਕੌਰ, ਸ਼੍ਰੀਮਤੀ ਅਮਨਦੀਪ ਕੌਰ ਸੈਣੀ, ਸ਼੍ਰੀਮਤੀ ਪੂਜਾ ਸ਼ਰਮਾ, ਸ਼੍ਰੀਮਤੀ ਪੂਜਾ ਰਾਣੀ, ਸ੍ਰੀਮਤੀ ਮਮਤਾ, ਸ੍ਰੀਮਤੀ ਪ੍ਰਮੋਦ ਸੰਗਰ, ਸ੍ਰੀਮਤੀ ਉਪਾਸਨਾ ਮਹਿਤਾ, ਸ਼੍ਰੀਮਤੀ ਕਮਲਜੀਤ ਕੌਰ, ਸ਼੍ਰੀਮਤੀ ਸੁਨੀਤਾ ਰਾਣੀ, ਸ਼੍ਰੀਮਤੀ ਸਤਿੰਦਰ ਕੌਰ,  ਸੰਦੀਪ ਕੌਰ, ਰਾਜ ਬਹਾਦਰ, ਮਾਸਟਰ ਸੁਰਜੀਤ ਰਾਜਾ, ਨਮਿੰਦਰ ਹੀਰਾ ,ਤਜਿੰਦਰ ਸਿੰਘ, ਭੁਪਿੰਦਰ ਸਿੰਘ, ਰਵੀ ਕੁਮਾਰ, ਕੈਂਪਸ ਮੈਨੇਜਰ, ਸੋਢੀ ਲਾਲ, ਮਨਪ੍ਰੀਤ ਸਿੰਘ ਅਤੇ ਸਰੂਪ ਚੰਦ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਅਪਣੇ ਸੁੱਖਾਂ ਨੂੰ ਤਿਆਗਕੇ ਸਮਾਜ ਦੇ ਰਹਿਬਰਾਂ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਅੱਗੇ ਤੋਰਿਆ : ਸੰਤ ਸਤਵਿੰਦਰ ਹੀਰਾ
Next articleਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਅਗਲੇ ਵਰ੍ਹੇ ਦੀ ਪੰਜਾਬੀ ਕਾਨਫਰੰਸ ਲੈਸਟਰ ਵਿਖੇ 5-6 ਜੁਲਾਈ 2025 ਕਰਵਾਈ ਜਾਵੇਗੀ।