ਪੇਰੂ ਵਿੱਚ ਪਹਾੜ ਖਿਸਕਣ ਕਾਰਨ 60 ਘਰ ਮਲਬੇ ਹੇਠ ਦਬੇ

ਲੀਮਾ (ਸਮਾਜ ਵੀਕਲੀ):  ਉੱਤਰੀ ਪੇਰੂ ਵਿੱਚ ਅੱਜ ਪਹਾੜੀ ਦਾ ਇੱਕ ਹਿੱਸਾ ਖਿਸਕ ਗਿਆ ਜਿਸ ਕਾਰਨ 60 ਦੇ ਕਰੀਬ ਘਰ ਮਲਬੇ ਹੇਠ ਦੱਬ ਗਏ। ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪਹਾੜ ਖਿਸਕਣ ਨਾਲ 60 ਤੋਂ 80 ਘਰ ਪ੍ਰਭਾਵਿਤ ਹੋਏ ਹਨ। ਹਾਲੇ ਵੀ ਉਥੇ ਵੱਡੀ ਗਿਣਤੀ ਲੋਕ ਫਸੇ ਹੋਏ ਹਨ। ਸਥਾਨਕ ਮੀਡੀਆ ਅਨੁਸਾਰ ਹਾਲੇ ਤਕ ਕਿਸੀ ਮੌਤ ਦੀ ਪੁਸ਼ਟੀ ਨਹੀਂ ਹੋਈ ਪਰ ਬਚਾਅ ਦਸਤੇ ਲੋਕਾਂ ਦੀ ਭਾਲ ਕਰ ਰਹੇ ਸਨ। ਦੱਸਣਾ ਬਣਦਾ ਹੈ ਕਿ ਪੇਰੂ ਵਿੱਚ ਜ਼ਿਆਦਾਤਰ ਘਰ ਨਦੀਆਂ ਦੇ ਕਿਨਾਰਿਆਂ ਜਾਂ ਪਹਾੜੀਆਂ ਦੇ ਕਿਨਾਰਿਆਂ ’ਤੇ ਬਣੇ ਹੁੰਦੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePM interacts with ‘Operation Ganga’ stakeholders
Next articleਪਾਕਿ ਸੰਸਦ ’ਤੇ ਹਮਲੇ ਸਬੰਧੀ ਕੇਸ ’ਚੋਂ ਅਲਵੀ, ਕੁਰੈਸ਼ੀ ਤੇ ਹੋਰ ਆਗੂ ਬਰੀ