HOME 5 ਵਾਂ ਇੰਡੀਅਨ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਕੱਪ 2026 ਨਵੀਂ ਦਿੱਲੀ ਤੋਂ...

5 ਵਾਂ ਇੰਡੀਅਨ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਕੱਪ 2026 ਨਵੀਂ ਦਿੱਲੀ ਤੋਂ ਹਰਸਿਮਰਨ ਸਿੰਘ ਲੋਗੀਆ ਅਤੇ ਮੁਸਕਾਨ ਨੇ ਗੋਲਡ ਮੈਡਲ ਪ੍ਰਾਪਤ ਕੀਤਾ

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) 5 ਵਾਂ ਇੰਡੀਅਨ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਕੱਪ 2026 ਵਿੱਚ 4 ਫਰਵਰੀ ਤੋਂ 8 ਫਰਵਰੀ ਤੱਕ ਨਵੀਂ ਦਿੱਲੀ ਵਿਖੇ ਹੋਇਆ। ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਖਿਡਾਰੀ ਖੇਡਣ ਆਏ ਹੋਏ ਸਨ ਜਿਨ੍ਹਾਂ ਨੇ ਖੇਡਾਂ ਵਿੱਚ ਭਾਗ ਲਿਆ ਉਨ੍ਹਾਂ ਦੇ ਵੇਂਟ ਵੱਖ ਵੱਖ ਸਨ । ਇਸੇ ਤਰ੍ਹਾਂ ਪੰਜਾਬ ਤੋਂ ਹਰਸਿਮਰਨ ਸਿੰਘ ਲੋਂਗੀਆ 81 ਕਿਲੋ ਭਾਰ ਅਤੇ ਮੁਸਕਾਨ 60 ਕਿਲੋ ਭਾਰ ਵਿੱਚ ਕਿੱਕ ਬਾਕਸਿੰਗ ਇੰਟਰਨੈਸ਼ਨਲ ਕੱਪ ਲਈ ਫਾਈਟ ਲੜੀ ਅਤੇ ਦੋਵੇਂ ਜਾਣੇ ਆਪਣੀ ਆਪਣੀ ਫਾਈਟ ਵਿੱਚ ਜਿੱਤ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਿਲ ਕੀਤੇ। ਇਸ ਸਮੇਂ ਇਨ੍ਹਾਂ ਦੇ ਕੋਚ ਮਨਜੀਤ ਸਿੰਘ ਲੋਗੀਆ ਨੂੰ ਵਧਾਈਆਂ ਦਿੱਤੀਆਂ ਜਾਣ ਲੱਗ ਪਈਆਂ ਕੋਚ ਸਾਹਿਬ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਇਨ੍ਹਾਂ ਦੋਵੇਂ ਖਿਡਾਰੀਆਂ ਤੇ ਸਾਨੂੰ ਬਹੁਤ ਮਾਣ ਹੈ ਜਿਹਨਾਂ ਨੇ ਆਪਣੇ ਪੰਜਾਬ ਦਾ ਮਾਣ, ਜਿਨ੍ਹਾਂ ਨੇ ਇੰਡੀਆ ਦਾ ਮਾਣ, ਆਪਣੀ ਯੂਨੀਵਰਸਿਟੀ ਦਾ ਮਾਣ, ਜਿਨ੍ਹਾਂ ਨੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਮਾਣ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਖਿਡਾਰੀ ਪਿੰਡ ਗੋਬਿੰਦਪੁਰ ਅਤੇ ਪਿੰਡ ਸੱਲ੍ਹ ਕਲਾਂ ਦੇ ਰਹਿਣ ਵਾਲੇ ਹਨ ਇਨ੍ਹਾਂ ਨੇ ਆਪਣੇ ਮਾਂ ਪਿਓ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ। ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ, ਧਾਰਮਿਕ, ਅਤੇ ਐਨ ਆਰ ਆਈ ਦੇ ਫੋਨ ਉੱਤੇ ਵਧਾਈਆਂ ਆਉਣੀਆਂ ਸ਼ੁਰੂ ਹੋ ਗਈਆਂ ਇਸ ਵਾਰੇ ਜਾਣਕਾਰੀ ਡਾ ਅੰਬੇਡਕਰ ਹਾਈ ਸਕੂਲ ਦੇ ਹੈਡ ਮਾਸਟਰ ਅਤੇ ਇਨ੍ਹਾਂ ਦੇ ਕੋਚ ਮਨਜੀਤ ਸਿੰਘ ਲੋਗੀਆਂ ਨੇ ਦਿੱਤੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡਾ ਨਛੱਤਰ ਪਾਲ ਐਮ ਐਲ ਏ ਨਵਾਂਸ਼ਹਿਰ ਜੀ ਦੇ ਛੋਟੇ ਭਰਾ ਸੁਖਵਿੰਦਰ ਕੁਮਾਰ ਦੀ ਅੰਤਿਮ ਅਰਦਾਸ ਅਤੇ ਕੀਰਤਨ 13 ਫਰਵਰੀ ਨੂੰ ਹੋਵੇਗਾ
Next articleਢਾਹਾਂ ਕਲੇਰਾਂ ਵਿਖੇ ਬੀਜੀ ਕਸ਼ਮੀਰ ਕੌਰ ਢਾਹਾਂ ਜੀ ਨਮਿੱਤ ਹੋਇਆ ਸ਼ਰਧਾਂਜਲੀ ਸਮਾਗਮ