ਅਫ਼ਗਾਨੀ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 53 ਤਾਲਿਬਾਨੀ ਅਤਿਵਾਦੀ ਹਲਾਕ

ਕਾਬੁਲ (ਸਮਾਜ ਵੀਕਲੀ) : ਅਫ਼ਗਾਨਿਸਤਾਨ ਵਿੱਚ ਅਫ਼ਗਾਨੀ ਫ਼ੌਜਾਂ ਤੇ ਤਾਲਿਬਾਨੀ ਅਤਿਵਾਦੀਆਂ ਵਿਚਾਲੇ ਭਿਆਨਕ ਲੜਾਈ ਜਾਰੀ ਹੈ। ਵੱਖ-ਵੱਖ ਕਾਰਵਾਈਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਲਗਪਗ 53 ਤਾਲਿਬਾਨੀ ਮਾਰੇ ਗਏ, ਜਦੋਂਕਿ 38 ਜ਼ਖ਼ਮੀ ਹੋ ਗਏ। ਸ਼ਿਨਹੂਆ ਖ਼ਬਰ ਏਜੰਸੀ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਕਪਿਸਾ ਸੂਬੇ ਦੇ ਤਗਬ ਤੇ ਨਿਜਰਾਬ ਜ਼ਿਲ੍ਹਿਆਂ ਵਿੱਚ 18 ਅਤਿਵਾਦੀ ਮਾਰੇ ਗਏ, ਜਦੋਂਕਿ 24 ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਹੇਲਮੰਡ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਦੇ ਬਾਹਰੀ ਖੇਤਰ ਵਿੱਚ 20 ਅਤਿਵਾਦੀ ਮਾਰੇ ਗਏ ਅਤੇ ਅੱਠ ਜ਼ਖ਼ਮੀ ਹੋ ਗਏ। ਬਲਖ ਸੂਬੇ ਦੇ ਕਲਦਰ ਜ਼ਿਲ੍ਹੇ ਵਿੱਚ 15 ਤਾਲਿਬਾਨੀ ਅਤਿਵਾਦੀਆਂ ਦੀ ਮੌਤ ਹੋ ਗਈ, ਜਦੋਂਕਿ ਛੇ ਜ਼ਖ਼ਮੀ ਹੋਏ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮੀ ਪਾਰਕ ਵਿੱਚ ਸਟੇਡੀਅਮ ਦੇ ਬਾਹਰ ਗੋਲੀ ਚੱਲਣ ਬਾਅਦ ਤਾਇਨਾਤ ਪੁਲੀਸ ਮੁਲਾਜ਼ਮ।
Next articleਕੀਨੀਆ ਵਿੱਚ ਤੇਲ ਟੈਂਕਰ ਫਟਿਆ, 13 ਮੌਤਾਂ