ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ)
ਸਿਰਜਣਹਾਰ
ਸਿਰਜਣਹਾਰ ਤੂੰ ਸਿਰਜਣਾ ਕਰਕੇ,
ਖੇਡ ਰਿਹਾ ਸਾਡੇ ਨਾਲ ਛਿਪ-ਛਿਪਾਈ।
ਭਾਵੇਂ ਸਾਡੀ ਹਰ ਇੱਛਾ-ਪੂਰਤੀ ਕਰਦਾ ਜਾਵੇਂ
ਤੈਨੂੰ ਪਾ ਕੇ ਵੀ ਸਾਨੂੰ, ਸਮਝ ਨਾ ਆਈ ।
ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਬਣਾਈ ਸਿਰਜਣਹਾਰੀ,
ਧਰਤੀ ਤੇ ਆਪਣਾ ਨੁਮਾਇੰਦਾ ਭੇਜ ਕੇ,
ਮਰਦ ਦੀ ਮੱਤ ਮਾਰੀ।
ਜੰਗਲੀ ਜਾਨਵਰਾਂ ਵਾਂਗ ਚਾਂਭਲਿਆ ਸੀ ਫਿਰਦਾ,
ਖੋਹ ਕੇ ਔਰਤ ਨੂੰ ਦਿੱਤੀ ਸਰਦਾਰੀ।
ਔਰਤ ਦਾ ਸਿੱਧਾ ਕੀਤਾ ਹੋਇਆ ਆਇਆ ਰਾਹ ਤੇ,
ਫਿਰ ਹਰ ਗੱਲ ਉਸ ਤੋਂ ਪੁੱਛਕੇ ਕਰਦਾ,
ਇਸਦੇ ਵਿੱਚ ਹੀ ਸਮਝਦਾਰੀ।
ਮੈਂ ਵੀ ਨਾ ਭੁੱਲ ਸਕਿਆ, ਉਸ ਸਿਰਜਣਹਾਰੀ ਨੂੰ,
ਸਾਰੀ ਉਮਰ ਮੇਰੀ ਪਿੱਠ ਤੇ ਸ਼ਾਬਾਸ਼ੀ ਦਿੰਦੀ।
ਬੱਚਿਆਂ ਵਸ ਪੈ ਗਏ, ਵਿੱਚ ਬੁਢਾਪੇ,
ਯਾਦ ਕਰੀਏ ਭੁੱਲਣਹਾਰੀ ਨੂੰ,
ਵੰਨ-ਸੁਵੰਨੀ ਦੁਨੀਆਂ ਵਿੱਚ ਵਿਚਰਕੇ,
ਅਸ਼ਕੇ ਜਾਈਏ ਰੰਗ ਕਰਤਾਰੀ ਨੂੰ।
ਰੋਜ਼ ਨਵੇਂ ਤੋ ਨਵੇਂ ਤੱਤ ਖੋਜਾਂ,
ਅਗਲੇ ਪਲਾਂ ਚ ਲੁੱਕ ਜਾਵਣ,
ਰੇਤ ਦੇ ਬਣਾਏ ਕਿਲੇ, ਰੁੜ੍ਹ ਜਾਣ ਵਿੱਚ ਸਾਵਣ।
ਨਵੀਆਂ ਨਕੋਰ ਪੱਤੀਆਂ,
ਫੁੱਲਾਂ ਦੀਆਂ ਮਹਿਕਾਂ ਖਿੜ੍ਹ ਜਾਵਣ,
ਸਵੇਰੇ, ਸ਼ਾਮ, ਸਾਰੇ ਜੀਵ ਜੰਤੂ,
ਤੇਰੀ ਮਹਿਮਾ ਦੇ ਗੁਣ ਗਾਵਣ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639
Previous articleਨਵਾਂਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਵਾਂਸ਼ਹਿਰ ਵਿਕਾਸ ਮੰਚ ਦਾ ਗਠਨ, ਮੰਚ ਦੀ ਪਲੇਠੀ ਮੀਟਿੰਗ ਨੇ ਲਏ ਕਈ ਅਹਿਮ ਫੈਸਲੇ
Next articleਵਧੀਕ ਡਿਪਟੀ ਕਮਿਸ਼ਨਰ (ਜ) ਨੇ ਅਧਿਕਾਰੀਆਂ ਨੂੰ ਪੈਡਿੰਗ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਦਿੱਤੇ ਨਿਰਦੇਸ਼