ਕਪੂਰਥਲਾ ( ਕੌੜਾ )– ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ 550 ਮਿੰਨੀ ਜੰਗਲ ਦੀ ਸੇਵਾ ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਵੱਲੋਂ ਕਰਵਾਈ ਜਾ ਰਹੀ ਹੈ । ਇਸ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਕੇਂਦਰੀ ਸੁਧਾਰ ਘਰ ਗੋਇੰਦਵਾਲ ਸਾਹਿਬ ਵਿਖੇ ਵੱਖ ਵੱਖ ਕਿਸਮਾਂ ਦੇ 50 ਬੂਟੇ ਲਗਾਏ ਗਏ ਸੁਪਰਡੈਂਟ ਲਲਿਤ ਕੁਮਾਰ ਕੋਹਲੀ ਸੁਪਰਡੈਂਟ ਸ੍ਰੀ ਬਲਬੀਰ ਸਿੰਘ ,ਸਹਾਇਕ ਸੁਪਰਡੈਂਟ ਕਰਨੈਲ ਸਿੰਘ ਅਤੇ ਸੁਨੀਲ ਕੁਮਾਰ ਨੇ ਤ੍ਰਿਵੈਣੀ ਪਿਲਕਣ, ਚਕਰੇਸੀਆ ,ਕਚਨਾਰ ਚੰਪਾ, ਹੈਬਿਸਕਸ ,ਆਦਿ ਬੂਟੇ ਲਗਾਏ। ਕਾਰ ਸੇਵਾ ਖਡੂਰ ਸਾਹਿਬ ਵੱਲੋ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਾਬਾ ਗੁਰਪ੍ਰੀਤ ਸਿੰਘ ਅਤੇ ਬਾਬਾ ਦਵਿੰਦਰ ਸਿੰਘ ਜੀ ਨੇ ਦੱਸਿਆ ਕਿ
ਕੇਂਦਰੀ ਸੁਧਾਰ ਘਰ ਗੋਇੰਦਵਾਲ ਸਾਹਿਬ ਨੂੰ ਗੋਦ ਲਿਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਪੂਰੇ ਰਕਬੇ ਵਿੱਚ ਛਾਂਦਾਰ,ਫੁੱਲਦਾਰ ਫਲਦਾਰ, ਹਰਬਲ ਬੂਟੇ ਲਗਾਏ ਜਾਣਗੇ । 50 ਬੂਟੇ ਲਗਾ ਕੇ ਸਿਰਫ ਸ਼ੁਰੂਆਤ ਹੀ ਕੀਤੀ ਗਈ ਹੈ ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬੂਟਿਆਂ ਵਿੱਚ ਛਾਂ ਵਾਲੇ ,ਫਲਦਾਰ, ਹਰਬਲ ਬੂਟੇ ਅਤੇ ਅਲੋਪ ਹੋ ਰਹੇ ਰੁੱਖ ਲਗਾਏ ਗਏ ਹਨ ।ਪਿੱਪਲ, ਸੁਹਾਂਜਣਾ ,ਬਹੇੜਾ, ਹਰੜ,ਅਨਾਰ ,ਬੇਰੀ ,ਕਿੱਕਰ ਜਾਮਨ ਅਤੇ ਹੋਰ ਰੁੱਖ ਲਗਾਏ ਗਏ ਹਨ ।
ਉਨ੍ਹਾਂ ਨੇ ਦੱਸਿਆ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਛੋਟੀਆਂ ਝਿਡ਼ੀਆਂ ਅਤੇ ਜੰਗਲ ਲਗਾਉਣਾ ਬਹੁਤ ਜ਼ਰੂਰੀ ਹੈ ।ਉਨ੍ਹਾਂ ਨੇ ਦੱਸਿਆ ਕਿ ਇਸ ਕੰਮ ਨੂੰ ਸਿਰੇ ਚਾੜ੍ਹਨ ਵਾਸਤੇ ਕਾਰ ਸੇਵਾ ਖਡੂਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਇਸ ਜੰਗਲ ਵਿੱਚ ਹਰਬਲ,ਫੁੱਲਦਾਰ , ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ ਗਏ ਹਨ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਇੱਕ ਨਿਵੇਕਲਾ ਕਦਮ ਹੋਵੇਗਾ ।ਇਸ ਕਾਰਜ ਨੂੰ ਸਿਰੇ ਚਾੜ੍ਹਨ ਵਿੱਚ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਲਾਹੌਰੀਆ ,ਯਾਦਵਿੰਦਰ ਸਿੰਘ ਅਤੇ ਫਤਿਹਜੰਗ ਸਿੰਘ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly