ਕਪੂਰਥਲਾ (ਕੌੜਾ)-ਤਿੰਨ ਖੇਤੀਬਾੜੀ ਕਾਨੰਨ ਵਾਪਸ ਕਰਾਉਣ ਲਈ ਕਿਸਾਨ ਮਜਦੂਰ ਸੰਗਠਨਾਂ ਵੱਲੋਂ ਦਿੱਲੀ ਵਿੱਚ ਇੱਕ ਸਾਲ ਦੇ ਕਰੀਬ ਲਗਾਏ ਗਏ ਮੋਰਚੇ ਵਿੱਚ ਲਗਾਤਾਰ ਅੰਦੋਲਨ ਕਰ ਰਹੇ ਕਿਸਾਨਾਂ ਦਾ ਵਾਪਸ ਆਪਣੇੇ ਘਰਾਂ ਵਿੱਚ ਆਉਣ ਤੇ ਪਿੰਡ ਸੁੰਨੜਵਾਲ ਦੇ ਸਰਪੰਚ ਸ: ਤਰਲੋਚਨ ਸਿੰਘ ਗੋਸ਼ੀ ਤੇ ਗ੍ਰਾਮ ਪੰਚਾਇਤ ਸੁੰਨੜਵਾਲ ਵਲੋਂ ਕਿਸਾਨਾਂ ਦੀ ਜਿੱਤ ਦੀ ਖੁਸ਼ੀ ਚ 50 ਕਿਲੋ ਲੱਡੂ ਵੰਡੇ ਗਏ।ਉਨ੍ਹਾਂ ਕਿਹਾ ਕਿ ਇਹ ਇੱਕ ਇਤਹਾਸਕ ਜਿੱਤ ਹੈ ਜਿਸ ਨੇ ਹਾਕਮਾਂ ਨੂੰ ਇਹ ਦੱਸਿਆ ਕਿ ਲੋਕ ਸ਼ਕਤੀ ਦੀ ਤਾਕਤ ਅੱਗੇ ਸਰਕਾਰਾਂ ਨੂੰ ਹਮੇਸ਼ਾ ਹੀ ਝੁੱਕਣਾ ਪਿਆ ਹੈ ।
ਇਸ ਮੌਕੇ ਸਰਪੰਚ ਸ: ਤਰਲੋਚਨ ਸਿੰਘ ਗੋਸ਼ੀ ਨੇ ਆਪਣੇ ਪਿੰਡ ਵਿਚੋਂ ਸੰਘਰਸ਼ ਚ ਗਏ ਯੋਧਿਆਂ ਦਾ ਸਿਰੋਪਾ ਪਾਕੇ ਸਨਮਾਨ ਕੀਤਾ ਤੇ ਕਿਹਾ ਕਿ ਪੰਜਾਬੀ ਭਾਈਚਾਰਾ ਉਨ੍ਹਾਂ ਲੋਕਾਂ ਦਾ ਵੀੂ ਧੰਨਵਾਦ ਕਰਦਾ ਹੈ ਜਿੰਨ੍ਹਾਂ ਕਿਸਾਨੀ ਸੰਘਰਸ਼ ਵਿੱਚ ਆਪਣਾ ਡੱਟ ਕੇ ਸਮਰਥਨ ਦਿੱਤਾ ਹੈ।ਇਸ ਮੌਕੇ ਸ: ਅਵਤਾਰ ਸਿੰਘ (ਪੰਚ) ਸ਼:ਸੰਤੋਖ ਸਿੰਘ(ਪੰਚ), ਸ: ਜਸਪਾਲ ਸਿੰਘ (ਪੰਚ),ਸ: ਜਰਨੈਲ ਸਿੰਘ ਮੇਜਰ, ਸ: ਬਲਦੇਵ ਸਿੰਘ ਦੇਬੀ ਪ੍ਰਧਾਨ ਸਪੋਰਟਸ ਕਲੱਬ,ਸ: ਬਲਕਾਰ ਸਿੰਘ ਖਜਾਨਚੀ, ਸ: ਜਸਵਿੰਦਰ ਸਿੰਘ ਬਿੰਦੂ, ਸ: ਹਰਜਿੰਦਰ ਸਿੰਘ ਸਰਪੰਚ ਮੱਲੂਕਾਦਰਾਬਾਦ, ਸ: ਮਨਦੀਪ ਸਿੰਘ, ਸ: ਹਰਦਿਆਲ ਸਿੰਘ ਸਰਪੰਚ ਕੇਸਰਪੁਰ,ਸ: ਸੁਖਦੇਵ ਸਿੰਘ ਲਾਡੀ, ਸ: ਰਣਦੀਪ ਸਿੰਘ, ਸ: ਤਰਸੇਮ ਸਿੰਘ, ਸ: ਗੁਰਮੇਲ ਸਿੰਘ, ਮਾਸਟਰ ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ ਤੇ ਸੁਖਦਿਆਲ ਸਿੰਘ ਝੰਡ ਪ੍ਰਧਾਨ ਅਧਿਆਪਕ ਦਲ ਪੰਜਾਬ ਕਪੂਰਥਲਾ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly